Fri. Apr 26th, 2019

ਭਗਤਾਂ ਨਾਲ ਰਲ ਕੇ ਰੱਬ ਦੀ ਪ੍ਰਸੰਸਾ ਕਰਨੀ ਹੀ ਅਸਲੀ ਬੈਕੁੰਠ ਹੈ

ਭਗਤਾਂ ਨਾਲ ਰਲ ਕੇ ਰੱਬ ਦੀ ਪ੍ਰਸੰਸਾ ਕਰਨੀ ਹੀ ਅਸਲੀ ਬੈਕੁੰਠ ਹੈ

ਸ੍ਰੀ ਗੁਰੂ ਗ੍ਰੰਥ ਸਾਹਿਬ 325 ਅੰਗ 1430 ਵਿਚੋਂ ਹੈ।

ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

 satwinder_7@hotmail.com

ਪ੍ਰਮਾਤਮਾ ਨੂੰ ਭੁੱਲਾ ਕੇ ਰੱਬੀ ਬਾਣੀ ਤੋਂ ਬਗੈਰ ਔਗੁਣਾਂ ਦੇ ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਹੁੰਦਾ। ਬਾਦਸ਼ਾਹ, ਕੰਗਾਲ ਦੋਵੇਂ ਹੀ ਦੁਖੀ ਹੁੰਦੇ ਹਨ। ਜਦੋਂ ਤਕ ਜੀਭ ਨਾਲ ਪ੍ਰਮਾਤਮਾ ਦੀ ਰੱਬੀ ਗੁਰਬਾਣੀ ਨੂੰ ਨਹੀਂ ਬੋਲਦੀ। ਜੰਮਦੇ ਮਰਦੇ ਤੇ ਇਸੇ ਦੁੱਖ ਵਿਚ ਰੋਂਦੇ ਹਨ। ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ। ਜਦੋਂ ਮਨੁੱਖ ਮਰ ਜਾਂਦੇ ਹਨ, ਮਾਇਆ ਨਾਲ ਨਹੀਂ ਜਾਂਦੀ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? ਮਰੇ ਮਨੁੱਖ ਦਾ ਭੇਤ ਜਿੰਦ ਕਿਥੇ ਗਈ? ਕੋਈ ਮਨੁੱਖ ਇਹ ਕਿਵੇਂ ਜਾਣ ਸਕਦਾ ਹੈ? ਜਿਵੇਂ ਗਵੱਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ ਰਾਗ ਦੀ ਆਵਾਜ਼ ਬੰਦ ਹੋ ਕੇ. ਸਾਜ਼ ਦੇ ਵਿਚ ਹੀ ਲੀਨ ਹੋ ਜਾਂਦੀ ਹੈ। ਮਰੇ ਮਨੁੱਖ ਦਾ ਭੇਤ,ਜਿੰਦ ਕਿਥੇ ਗਈ ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ। ਹੰਸ ਸਰੋਵਰ ਦੇ ਨੇੜੇ ਰਹਿੰਦੇ ਹਨ। ਮੌਤ ਸਰੀਰ ਦੁਆਲੇ ਰਹਿੰਦੀ ਹੈ। ਕਬੀਰ ਜੀ ਨੇ ਲਿਖਿਆ ਹੈ। ਸਭ ਰਸਾਂ ਤੋਂ ਸ੍ਰੇਸ਼ਟ ਰਾਮ ਨਾਮ ਰੱਬੀ ਗੁਰਬਾਣੀ ਦਾ ਅਨੰਦ ਲਈਏ। ਪ੍ਰਭੂ ਦੀ ਜੋਤ ਸ਼ਕਤੀ ਨਾਲ ਬਣਾਈ ਹੋਈ ਦੁਨੀਆ ਰੱਬ ਰੂਪ ਜੋਤ ਹੀ ਸ੍ਰਿਸ਼ਟੀ ਵਿੱਚ ਹੈ। ਰੱਬ ਦੀ ਜੋਤ ਜੀਵਾਂ ਵਿੱਚ ਹੈ। ਜੀਵ ਰੱਬ ਦੀ ਜੋਤ ਸ਼ਕਤੀ ਹਨ। ਇਹ ਸ੍ਰਿਸ਼ਟੀ ਨੂੰ ਕੱਚ ਦੇ ਫਲ ਮੋਤੀ ਲੱਗੇ ਹੋਏ ਹਨ। ਜੋ ਕੱਚ ਵਾਂਗ ਟੁੱਟਣ ਵਾਲੇ ਨਾਸ਼ਵਾਨ ਹਨ। ਉਹ ਕਿਹੜਾ ਸਰੀਰ, ਥਾਂ ਹੈ ਜੋ ਡਰ ਤੋਂ ਰਹਿਤ ਹੈ? ਜਿੱਥੇ ਡਰ ਹੱਟ ਜਾਵੇ, ਨਿਡਰ ਹੋ ਕੇ ਰਹਿ ਸਕੀਦਾ ਹੈ। ਕਿਸੇ ਸਮੁੰਦਰ ਪਾਣੀ ਦੇ ਕੰਢੇ ਪਵਿੱਤਰ ਤੀਰਥ ਜਾ ਕੇ ਵੀ ਮਨ ਟਿਕਦਾ ਨਹੀਂ ਹੈ। ਪੁੰਨ-ਪਾਪ ਵਿਚ ਉਲਝੇ ਰੁੱਝੇ ਪਏ ਹਨ। ਪਾਪ ਅਤੇ ਪੁੰਨ ਦੋਵੇਂ ਹੀ ਇੱਕੋ ਜਿਹੇ ਹਨ। ਨੀਚੋ ਊਚ ਕਰਨ ਵਾਲਾ ਪਾਰਸ ਪ੍ਰਭੂ ਆਪਣੇ ਅੰਦਰ ਹੀ ਚੇਤੇ ਕਰਕੇ, ਹੋਰ ਗੁਣ ਲੈਣ ਲਈ ਆਪਣੇ ਅੰਦਰ ਸੰਭਾਲ ਲਈਏ। ਕਬੀਰ ਜੀ ਲਿਖ ਰਹੇ ਹਨ, ਮਾਇਆ ਦੇ ਮੋਹ ਵਿੱਚ ਗੁਣਾਂ ਤੋਂ ਰਹਿਤ ਬੰਦੇ ਰੱਬ ਦੇ ਨਾਮ ਨਾਲ ਨਾ ਰੁੱਸ। ਰੱਬ ਨੂੰ ਯਾਦ ਕਰ। ਆਪਣੇ ਮਨ ਨੂੰ ਰੱਬ ਦੇ ਨਾਮ ਨੂੰ ਯਾਦ ਕਰਨ ਲਾ ਕੇ ਨਾਮ ਵਿਚ ਰੁੱਝੇ ਰਹੀਏ। ਜੋ ਮਨੁੱਖ ਆਖਦੇ ਹਨ, ਅਸੀਂ ਉਸ ਪ੍ਰਭੂ ਨੂੰ ਜਾਣ ਲਿਆ ਹੈ। ਰੱਬ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ। ਰੱਬ ਕਲ਼ਪਣਾ ਸੋਚ ਤੋਂ ਬਹੁਤ ਵੱਡਾ ਸਾਰੇ ਕੰਮ ਕਰਨ ਵਾਲਾ ਹੈ। ਲੋਕ ਗੱਲੀਂ ਬਾਤਾਂ ਕਰਦੇ ਕਹਿੰਦੇ ਹਨ, ਸਵਰਗਾਂ ਨੂੰ ਚੱਲਣਾ ਹੈ। ਪਤਾ ਨਹੀਂ, ਉਹ ਸਵਰਗ, ਬੈਕੁੰਠ ਕਿੱਥੇ ਹੈ? ਉੱਥੇ  ਹੀ ਚੱਲਣਾ ਹੈ, ਚੱਲਣਾ ਹੈ, ਸਾਰੇ ਲੋਕ ਆਖਦੇ ਹਨ। ਆਖਣ ਅਖਾਉਣ ਸੁਣਨ ਨਾਲ ਬੈਕੁੰਠ ਤੇ ਰੱਬ ਨਹੀਂ ਪਾਇਆ ਜਾ ਸਕਦਾ। ਮਨ ਨੂੰ ਆਸਰਾ ਆ ਸਕਦਾ ਹੈ। ਜੇ ਹੰਕਾਰ ਦੂਰ ਹੋ ਜਾਵੇ। ਜਦ ਤੱਕ ਮਨ ਵਿਚ ਬੈਕੁੰਠ ਜਾਣ ਦੀ ਕਾਮਨਾ ਲੱਗੀ ਹੋਈ ਹੋਵੇ। ਉਦੋਂ ਤੱਕ ਪ੍ਰਭੂ ਦੇ ਕੋਲ ਮਨ ਜੁੜ ਨਹੀਂ ਸਕਦਾ। ਕਬੀਰ ਜੀ ਲਿਖ ਰਹੇ ਹਨ, ਇਹ ਗੱਲ ਕਿਵੇਂ ਸਮਝਾ ਕੇ ਦੱਸੀਏ?ਭਗਤਾਂ ਨਾਲ ਰਲ ਕੇ ਰੱਬ ਦੀ ਪ੍ਰਸੰਸਾ ਕਰਨੀ ਹੀ ਅਸਲੀ ਬੈਕੁੰਠ ਹੈ। ਜੀਵ ਦਾ ਵਜੂਦ ਬੀਜ ਵਿੱਚ ਹੁੰਦਾ ਹੈ। ਫਿਰ ਧਰਤੀ, ਮਾਂ-ਮਾਦਾ ਵਿਚ ਪੈਦਾ ਹੋ ਕੇ ਜੰਮਦਾ, ਫਿਰ ਮਰ ਜਾਂਦਾ ਹੈ। ਅੱਖੀਂ ਵੇਖਦਿਆਂ ਇਹ ਸੰਸਾਰ ਦੇ ਜੀਵ, ਚੀਜ਼ਾਂ ਮਰੀ ਜਾ ਰਹੀਆਂ ਹਨ। ਸ਼ਰਮ ਨਾਲ ਨਹੀਂ ਮਰਦਾ, ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਸੰਸਾਰ ਮੇਰਾ ਪੱਕਾ ਟਿਕਾਣਾ ਹੈ। ਜਦੋਂ ਮੌਤ ਆਵੇਗੀ, ਕੋਈ ਵੀ ਚੀਜ਼ ਤੇਰੇ ਨਾਲ ਨਹੀਂ ਜਾਵੇਗੀ, ਅਖੀਰ ਨੂੰ ਮਰਨ ਪਿੱਛੋਂ ਕੋਈ ਤੇਰਾ ਨਹੀਂ ਹੈ। ਬੇਅੰਤ ਤਰਾਂ ਦੇ ਤਰੀਕੇ ਵਰਤ ਕੇ, ਭੋਜਨ ਖਾ-ਪੀ ਕੇ, ਕਸਰਤਾਂ ਕਰਕੇ ਇਹ ਸਰੀਰ ਪਾਲਿਆ ਹੈ। ਜਦੋਂ ਮੌਤ ਆਉਂਦੀ ਹੈ, ਅਖੀਰ ਬਾਰ ਸਰੀਰ ਅੱਗ ਨਾਲ ਸੜ ਦਿੱਤਾ ਜਾਂਦਾ ਹੈ। ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਲਗਾਈਦਾ ਹੈ। ਸਰੀਰ ਲੱਕੜਾਂ ਦੇ ਨਾਲ ਸੜ ਜਾਂਦਾ ਹੈ।ਕਬੀਰ ਜੀ ਲਿਖ ਰਹੇ ਹਨ, ਬੰਦੇ ਤੂੰ ਇਹ ਗੱਲ ਸੁਣ ਲੈ। ਮਰਨ ਪਿੱਛੋਂ ਇਹ ਰੂਪ ਨਾਸ ਹੋ ਜਾਵੇਗਾ, ਸਾਰੇ ਲੋਕ ਦੇਖਣਗੇ। ਹੋਰਾਂ ਲੋਕਾਂ ਦੇ ਮਰਨ ਤੇ ਅਫ਼ਸੋਸ ਕਿਉਂ ਕਰਦੇ ਹਨ? ਸੋਗ ਤਾਂ ਕਰੀਏ, ਜੇ ਆਪ ਜਿਉਂਦੇ ਰਹਿਣਾ ਹੋਵੇ। ਜਿਉਂਦੇ ਜੀਅ ਮੇਰੀ ਆਤਮਾ ਦੀ ਮੌਤ ਨਹੀਂ ਹੋਵੇਗੀ, ਮੁਰਦਾ ਲੋਕ ਹਨ, ਜੋ ਸੰਸਾਰੀ ਲਾਲਚ ਵਿੱਚ ਬੰਦੇ ਫਸੇ ਹਨ। ਹੁਣ ਮੈਨੂੰ ਜੀਵਨ ਦੇਣ ਵਾਲਾ ਭਗਵਾਨ ਮਿਲ ਪਿਆ ਹੈ। ਬੰਦਾ ਸਰੀਰ ਨੂੰ ਅੰਤਰਾ, ਖ਼ੁਸ਼ਬੂਆਂ ਨਾਲ ਮਹਿਕਾਉਂਦਾ ਹੈ। ਤਾਂ ਸੁੱਖਾਂ ਵਿਚ ਬਹੁਤ ਅਨੰਦ ਦੇਣ ਵਾਲਾ ਪ੍ਰਭੂ ਭੁੱਲ ਜਾਂਦਾ ਹੈ। ਸਰੀਰ ਇੱਕ ਖੂਹ ਵਾਂਗ ਹੈ, ਪੰਜ ਗਿਆਨ-ਇੰਦਰੀਆਂ ਦੀਆਂ ਪਾਣੀ ਖਿੱਚਣ ਵਾਲੀ ਚਰਖੜੀਆਂ ਹਨ। ਜੇ ਲੱਜ ਟੁੱਟ ਜਾਵੇ ਤਾਂ ਲੱਜ ਤੋਂ ਬਿਨਾ ਉਸ ਨੂੰ ਪਾਣੀ ਨਹੀਂ ਮਿਲ ਸਕਦਾ। ਜੇ ਲੋਕ ਲਾਜ ਮੁੱਕ ਜਾਵੇ ਤਾਂ ਵਿਕਾਰਾਂ ਵਾਲੀ ਅਕਲ ਵੀ ਮਰ ਜਾਂਦੀ ਹੈ। ਕਬੀਰ ਜੀ ਕਹਿ ਰਹੇ ਹਨ, ਇੱਕ ਅਕਲ ਦੀ ਬਿਚਾਰ ਕੀਤੀ ਹੈ। ਅੱਕਲ ਅੰਦਰ ਜਾਗ ਪਈ ਹੈ। ਨਾ ਹੀ ਖੂਹ ਰਿਹਾ ਹੈ ਨਾ ਹੀ ਪਾਣੀ ਖਿੱਚਣ ਵਾਲੀਆਂ ਚਰਖੜੀਆਂ ਰਹੀਆਂ ਹਨ। ਉਵੇਂ ਹੀ ਨਾ ਹੀ ਉਹ ਸਰੀਰਕ ਮੋਹ ਰਿਹਾ ਤੇ ਨਾ ਹੀ ਵਿਕਾਰਾਂ ਵਲ ਖਿੱਚਣ ਵਾਲੇ ਇੰਦਰੇ ਰਹੇ ਹਨ। ਇੱਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ, ਕੀੜੇ, ਖੰਭਾਂ ਵਾਲੇ ਕੀੜੇ ਬਣ ਕੇ, ਜੂਨਾਂ ਵਿਚ ਗਏ।

ਕਈ ਕਿਸਮਾਂ ਦੇ ਜਨਮਾਂ ਵਿਚ ਜਿਉ ਚੁੱਕੇ ਹਾਂ।

 

Share Button

Leave a Reply

Your email address will not be published. Required fields are marked *

%d bloggers like this: