Tue. Aug 20th, 2019

ਬੱਸ ਸਟੈਂਡ ਪੱਟੀ ‘ਚ ਅਣਪਛਾਤੇ ਵਿਅਕਤੀਆਂ ਚਲਾਈਆਂ ਗੋਲੀਆਂ

ਬੱਸ ਸਟੈਂਡ ਪੱਟੀ ‘ਚ ਅਣਪਛਾਤੇ ਵਿਅਕਤੀਆਂ ਚਲਾਈਆਂ ਗੋਲੀਆਂ

ਪੱਟੀ ਸ਼ਹਿਰ ਦੇ ਬੱਸ ਸਟੈਂਡ ਵਿਖੇ ਸ਼ਾਮ 4 ਵਜੇ ਦੇ ਕਰੀਬ ਪਨਬਸ ਦੇ ਡਰਾਈਵਰ ਤੇ ਕੰਡਕਟਰ ਨਾਲ ਦੋ ਵਿਅਕਤੀਆਂ ਦੀ ਬਹਿਸਬਾਜ਼ੀ ਹੋਣ ਕਾਰਨ ਗੋਲੀਆਂ ਚਲਾਉਂਦੇ ਹੋਏ ਮੌਕੇ ‘ਤੇ ਫਰਾਰ ਹੋ ਗਏ ਅਤੇ ਗੋਲੀਆਂ ਚੱਲਣ ਨਾਲ ਸਵਾਰੀਆਂ ਵਿਚ ਹਫੜਾ-ਦਫੜੀ ਮਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਨਬੱਸ ਦੇ ਡਰਾਈਵਰ ਸ਼ਿਵਪਾਲ ਸਿੰਘ ਅਤੇ ਕੰਡਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਦੁਪਿਹਰ 3 ਵਜੇ ਚੱਲ ਕੇ ਪੱਟੀ ਅੱਡੇ ਵਿਚ ਪਹੁੰਚੇ ਅਤੇ ਸਵਾਰੀਆਂ ਉਤਾਰ ਰਹੇ ਸਨ ਤਾਂ ਇਕ ਕਾਰ ਸਵਾਰ 2 ਵਿਅਕਤੀਆਂ ਨੇ ਉਨ੍ਹਾਂ ਦੀ ਬੱਸ ਅੱਗੇ ਕਾਰ ਖੜ੍ਹੀ ਕਰ ਦਿੱਤੀ ਤੇ ਬਹਿਸਬਾਜ਼ੀ ਕਰਨ ਲੱਗੇ। ਇਸ ਉਪਰੰਤ ਉਹ ਆਪਣੇ ਪਿਸਟਲ ਨਾਲ 2 ਹਵਾਈ ਫਾਇਰ ਕਰਦੇ ਹੋਏ ਅੱਡੇ ਵਿਚੋਂ ਕਾਰ ਭਜਾ ਕੇ ਲੈ ਗਏ। ਘਟਨਾ ਦੀ ਸੂਚਨਾ ਪੱਟੀ ਪੁਲਸ ਨੂੰ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *

%d bloggers like this: