ਬੱਸ ਦੀਆ ਬਰੇਕ ਫੇਲ ਹੋਣ ਕਾਰਨ ਵਾਪਰੇ ਹਾਦਸੇ ਵਿਚ 15 ਸਵਾਰਿਆ ਜਖਮੀ

ss1

ਬੱਸ ਦੀਆ ਬਰੇਕ ਫੇਲ ਹੋਣ ਕਾਰਨ ਵਾਪਰੇ ਹਾਦਸੇ ਵਿਚ 15 ਸਵਾਰਿਆ ਜਖਮੀ
ਟਰੈਕਟਰ ਦਾ ਚਾਲਕ ਹੋਇਆ ਗੰਭੀਰ ਜਖਮੀ

27-64 (1) 27-64 (2)
ਬਨੂੜ, 27 ਜੁਲਾਈ (ਰਣਜੀਤ ਸਿੰਘ ਰਾਣਾ): ਪੀਆਰਟੀਸੀ ਵਿਭਾਗ ਵੱਲੋ ਨਵੀਆ ਬੱਸਾ ਪਾਉਣ ਦੇ ਦਾਵੇ ਕੀਤੇ ਜਾ ਰਹੇ ਹਨ, ਪਰ ਦੁੂਜੇ ਪਾਸੇ ਵਿਭਾਗ ਵੱਲੋ ਮਿਆਦ ਟੱਪ ਚੁੱਕਿਆ ਬੱਸਾ ਸੜਕਾ ਤੇ ਬਿਨਾ ਕਿਸੇ ਡਰ ਦੇ ਚਲਾਇਆ ਜਾ ਰਹੀਆ ਹਨ। ਮਿਆਦ ਟੱਪ ਚੁੱਕਿਆ ਬੱਸਾ ਕਦੋ ਕਿਥੇ ਕੋਈ ਹਾਦਸਾ ਕਰ ਦੇਣ ਇਸ ਦਾ ਵਿਭਾਗ ਤੇ ਕੋਈ ਅਸਰ ਨਹੀ। ਸਵਾਰਿਆ ਦੀ ਜਿੰਦਗੀਆ ਨਾਲ ਖਿਲਵਾੜ ਕਰ ਰਹੀ ਮਿਆਦ ਟੱਪ ਚੁੱਕੀ ਬੱਸ ਦਾ ਕਾਰਨਾਮਾ ਅੱਜ ਉਸ ਵਕਤ ਦੇਖਣ ਨੂੰ ਮਿਲਿਆ ਜਦੋ ਬੱਸ ਦੀਆ ਬਰੇਕਾ ਪੈਲ ਹੋ ਗਈਆ ਤੇ ਸਵਾਰਿਆ ਬਾਲ ਬਾਲ ਬਚਿਆ। ਬਨੂੜ ਰਾਜਪੁਰਾ ਮਾਰਗ ਤੇ ਸਥਿਤ ਐਸਵਾਈਐਲ ਨਹਿਰ ਨੇੜੇ ਸਵੇਰੇ 8 ਵਜੇ ਦੇ ਕਰੀਬ ਬਰੇਕਾ ਫੇਲ ਹੋਣ ਕਾਰਨ ਬੇਕਾਬੂ ਹੋਈ ਪੀਆਰਟੀਸੀ ਦੀ ਬੱਸ ਅੱਗੇ ਜਾ ਰਹੇ ਬਜਰੀ ਨਾਲ ਭਰੇ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਬੱਸ ਟਰੈਕਟਰ ਟਰਾਲੀ ਸਮੇਤ ਸੜਕ ਕਿਨਾਰੇ ਬਣ ਰਹੇ ਪੁਲ ਦੀ ਜਗਾ ਵਿਚ ਜਾ ਪਲਟੀ। ਟਰੈਕਟਰ ਬੁਰੀ ਤਰਾਂ ਬੱਸ ਦੇ ਹੇਠਾ ਫਸ ਗਿਆ ਜਿਸ ਦੇ ਡਰਾਇਵਰ ਨੂੰ ਬੜੀ ਹੀ ਮੁਸਕਿਲ ਨਾਲ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਬੱਸ ਦੇ ਡਰਾਇਵਰ ਤੇ ਸਵਾਰੀਆਂ ਦੇ ਵੀ ਸੱਟਾ ਵੱਜੀਆ। ਜਿਨਾਂ ਸਾਰਿਆ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸ਼ਾਰ ਅੱਜ ਸਵੇਰੇ ਪੀਆਰਟੀਸੀ ਦੇ ਚੰਡੀਗੜ੍ਹ ਡਿੱਪੂ ਦੀ ਬੱਸ ਜੋ ਚੰਡੀਗੜ੍ਹ ਤੋਂ ਪਾਤੜਾ ਜਾ ਰਹੀ ਸੀ। ਬੱਸ ਵਿਚ 15 ਸਵਾਰੀਆਂ ਸਵਾਰ ਸਨ, ਜਿਨਾਂ ਵਿਚ 4 ਮਹਿਲਾਵਾ ਸਨ। ਜਦੋਂ ਇਹ ਬੱਸ ਐਸਵਾਈਐਲ ਨਹਿਰ ਨੇੜੇ ਪੁੱਜੀ ਤਾਂ ਬੱਸ ਡਰਾਇਵਰ ਸਵਿੰਦਰ ਸਿੰਘ ਨੇ ਬੱਸ ਦੇ ਕੰਡਕਟਰ ਨਿਰਮੈਲ ਸਿੰਘ ਨੂੰ ਬੱਸ ਦੀਆਂ ਬਰੇਕਾ ਨਾ ਲੱਗਣ ਦੀ ਗੱਲ ਕਹੀ। ਬੱਸ ਡਰਾਇਵਰ ਨੇ ਬੱਸ ਨੂੰ ਹੋਲੀ ਕਰਕੇ ਉਸ ਨੂੰ ਰੋਕਣ ਦੀ ਕੌਸਿਸ ਕੀਤੀ। ਪਰ ਬੱਸ ਬੇਕਾਬੀ ਹੋ ਕੇ ਅੱਗੇ ਜਾ ਰਹੇ ਬਜਰੀ ਨਾਲ ਭਰੇ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਟੱਕਰ ਵੱਜਦੇ ਸਾਰ ਹੀ ਦੋਨੋਂ ਵਾਹਨ ਸੜਕ ਕਿਨਾਰੇ ਬਣ ਰਹੇ ਨੈਸ਼ਨਲ ਹਾਈਵੇ ਦੇ ਪੁਲ ਲਈ ਪੁੱਟੀ ਜਗਾ ਵਿਚ ਜਾ ਡਿੱਗੇ। ਬੱਸ ਪਲਟਦੇ ਸਾਰ ਹੀ ਪੁੱਲ ਦੇ ਪਿੱਲਰ ਨਾਲ ਜਾ ਕੇ ਰੱਕ ਗਈ। ਜੇਕਰ ਪੁੱਲ ਡਾ ਪਿੱਲਰ ਨਾ ਹੁੰਦਾ ਤਾਂ ਬੱਸ ਦੀਆਂ ਸਵਾਰੀਆਂ ਦਾ ਭਾਰੀ ਨੁਕਸਾਨ ਹੁੰਦਾ। ਸਵਾਰੀਆਂ ਦਾ ਰੋਲਾ ਸੁਣ ਕੇ ਪੁੱਲ ਬਣਾ ਰਹੀ ਲੇਬਰ ਤੇ ਸੜਕ ਉੱਤੋਂ ਲੰਘ ਰਹੇ ਲੋਕ ਰੁਕੇ ਤੇ ਉਨਾਂ ਨੇ ਬੱਸ ਦੀਆਂ ਸਵਾਰੀਆਂ ਤੇ ਟਰੈਕਟਰ ਡਰਾਇਵਰ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿਚ ਬੱਸ ਡਰਾਇਵਰ ਸਵਿੰਦਰ ਸਿੰਘ ਤੇ ਟਰੈਕਟਰ ਡਰਾਇਵਰ ਬੁਰੀ ਤਰਾਂ ਜਖ਼ਮੀ ਹੋਏ ਹਨ। ਜਦੋਂ ਕਿ ਸਵਾਰੀਆਂ ਦੇ ਮਾਮੂਲੀ ਸੱਟਾ ਵੱਜੀਆਂ ਹਨ। ਜਿਨਾਂ ਸਾਰਿਆਂ ਨੂੰ ਬੱਸ ਦੇ ਕੰਡਕਟਰ ਨਿਰਮੈਲ ਸਿੰਘ ਨੇ ਲੋੋਕਾ ਦੀ ਮਦਦ ਨਾਲ ਪਿੱਛੋਂ ਆ ਰਹੀ ਪੀਆਰਟੀਸੀ ਦੀ ਵਾਲਵੋ ਬੱਸ ਵਿਚ ਬਿਠਾ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਇਲਾਜ ਲਈ ਭੇਜ ਦਿੱਤਾ ਹੈ। ਜਿਥੇ ਉਹ ਇਲਾਜ ਅਧੀਨ ਹਨ। ਚੋਕੀ ਜਨਸੂਆ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਜਸਪਤਾਲ ਵੱਲੋਂ ਕੋਈ ਇਤਲਾਹ ਨਹੀ ਮਿਲੀ ਹੈ। ਇਤਲਾਹ ਮਿਲਣ ਤੋਂ ਬਾਅਦ ਹੀ ਉਹ ਉਕਤ ਹਸਪਤਾਲ ਵਿਚ ਜਾਣਗੇ। ਉਨਾਂ ਕਿਹਾ ਕਿ ਫਿਲਹਾਲ ਉਨਾਂ ਵੱਲੋਂ ਹਾਦਸਾ ਗ੍ਰਸਤ ਵਾਹਨਾ ਨੂੰ ਕਰੇਨ ਦੀ ਮਦਦ ਨਾਲ ਬਾਹਰ ਕਢਵਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *