ਬੱਸ ਤੋਂ ਉਤਾਰ ਕੇ ਨੌਜਵਾਨ ਦਾ ਦਿਨ ਦਿਹਾੜੇ ਕਤਲ

ss1

ਬੱਸ ਤੋਂ ਉਤਾਰ ਕੇ ਨੌਜਵਾਨ ਦਾ ਦਿਨ ਦਿਹਾੜੇ ਕਤਲ

ਜਲੰਧਰ : ਕਸਬਾ ਆਦਮਪੁਰ ‘ਚ ਸ਼ਨੀਵਾਰ ਬਾਅਦ ਦੁਪਹਿਰ ਹੁਸ਼ਿਆਰਪੁਰ ਤੋਂ ਪੇਸ਼ੀ ਤੋਂ ਪਰਤ ਰਹੇ ਦੋ ਨੌਜਵਾਨਾਂ ‘ਤੇ ਅਚਾਨਕ ਕੁਝ ਵਿਅਕਤੀਆਂ ਨੇ ਜਾਨ ਲੇਵਾ ਹਮਲਾ ਕਰ ਦਿੱਤਾ। ਹਮਲੇ ਵਿੱਚ ਪੇਸ਼ੀ ਭੁਗਤ ਕੇ ਆਏ ਇੱਕ ਨੌਜਵਾਨ ਦਾ ਕਤਲ ਹੋ ਗਿਆ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੈ।

  ਮ੍ਰਿਤਕ ਦੀ ਪਛਾਣ ਜਲੰਧਰ ਨੇੜਲੇ ਪਿੰਡ ਕਾਲਾ ਬੱਕਰਾ ਦੇ ਸੰਨੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਨੀ ਆਪਣੇ ਦੋਸਤ ਬਲਿਹਾਰ ਦੇ ਨਾਲ ਹੁਸ਼ਿਆਰਪੁਰ ਤੋਂ ਇੱਕ ਕੇਸ ਦੇ ਮਾਮਲੇ ਵਿੱਚ ਬੱਸ ਵਿੱਚ ਆਪਣੀ ਪੇਸ਼ੀ ਭੁਗਤ ਕੇ ਵਾਪਸ ਆ ਰਿਹਾ ਸੀ। ਆਦਮਪੁਰ ਨੇੜੇ ਅਚਾਨਕ ਕੁੱਝ ਨੌਜਵਾਨਾਂ ਨੇ ਬੱਸ ਰੁਕਵਾਈ ਅਤੇ ਸੰਨੀ ਅਤੇ ਉਸ ਦੇ ਦੋਸਤ ਨੂੰ ਬਾਹਰ ਕੱਢ ਕੇ ਉਨ੍ਹਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਸੰਨੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸੰਨੀ ਪਿੰਡ ‘ਚ ਹੀ ਹੇਅਰ ਡਰੈੱਸਿੰਗ ਦੀ ਦੁਕਾਨ ਚਲਾਉਂਦਾ ਸੀ।

Share Button

Leave a Reply

Your email address will not be published. Required fields are marked *