ਬੱਸ ਤੇ ਮੋਟਰਸਾਇਕਲ ਦੀ ਆਹਮੋ-ਸਾਹਮਣੇ ਟੱਕਰ ‘ਚ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ

ss1

ਬੱਸ ਤੇ ਮੋਟਰਸਾਇਕਲ ਦੀ ਆਹਮੋ-ਸਾਹਮਣੇ ਟੱਕਰ ‘ਚ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ

15-31 (3)

ਬਨੂੜ 14 ਜੁਲਾਈ (ਰਣਜੀਤ ਸਿੰਘ ਰਾਣਾ): ਬਨੂੜ-ਤੇਪਲਾ ਮਾਰਗ ਤੇ ਧਰਮਗੜ੍ਹ ਟੀ-ਪੁਆਇੰਟ ਕੋਲ ਪੰਜਾਬ ਰੋਡਵੇਜ ਦੀ ਬੱਸ ਤੇ ਮੋਟਰਸਾਇਕਲ ਦੀ ਆਮੋ ਸਾਮਣੇ ਹੋਈ ਟੱਕਰ ਵਿਚ ਮੋਟਰਸਾਇਕਲ ਸਵਾਰ ਵਿਅਕਤੀ ਬੁਰੀ ਤਰਾਂ ਜਖ਼ਮੀ ਹੋ ਗਿਆ। ਜਿਸ ਨੂੰ ਬਿਨਾ ਦੇਰੀ ਕੀਤੇ ਬੱਸ ਚਾਲਕ ਨੇ ਪ੍ਰਾਈਵੇਟ ਵਾਹਨ ਰਾਹੀ ਗਿਆਨ ਸਾਗਰ ਹਸਪਤਾਲ ਵਿਚ ਭਰਤੀ ਕਰਵਾਇਆ ਜਿਥੇ ਉਹ ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ।

ਪੰਜਾਬ ਰੋੜਵੇਜ ਦੇ ਫਿਰੋਜਪੁਰ ਡਿੱਪੂ ਦੀ ਬੱਸ ਖਚਾ ਖੱਚ ਸਵਾਰੀਆਂ ਦੀ ਭਰੀ ਹੋਈ ਦਿੱਲੀ ਨੂੰ ਜਾ ਰਹੀ ਸੀ। ਜਦੋਂ ਇਹ ਬੱਸ ਧਰਮਗੜ੍ਹ ਟੀ-ਪੁਆਇੰਟ ਕੋਲ ਪੁੱਜੀ ਤਾਂ ਲਿੰਕ ਸੜਕ ਤੋਂ ਮੇਨ ਸੜਕ ਤੇ ਚੜ ਰਿਹਾ ਮੋਟਰਸਾਇਕਲ ਸਵਾਰ ਜੀਤ ਸਿੰਘ (56) ਵਾਸੀ ਬੂਟਾ ਸਿੰਘ ਵਾਲਾ ਬੱਸ ਨਾਲ ਜਾ ਟਕਰਾਇਆ। ਬੱਸ ਡਰਾਇਵਰ ਨੇ ਬੱਸ ਨੂੰ ਰੋਕ ਕੇ ਬੁਰੀ ਤਰਾਂ ਜਖ਼ਮੀ ਹੋਏ ਜੀਤ ਸਿੰਘ ਨੂੰ ਚੁੱਕਿਆ ਤੇ ਪਿੱਛੋ ਆ ਰਹੀ ਕਾਰ ਦੀ ਮਦਦ ਲੈ ਕੇ ਗਿਆਨ ਸਾਗਰ ਹਸਪਤਾਲ ਵਿਚ ਭਰਤੀ ਕਰਵਾਇਆ। ਜਿਥੇ ਉਹ ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਬੱਸ ਕੰਡਕਟਰ ਨੇ ਸਵਾਰੀਆਂ ਨੂੰ ਦੂਸਰੀਆਂ ਬਸਾ ਵਿਚ ਬਿੱਠਾ ਕੇ ਉਨਾਂ ਦੀਆਂ ਮੰਜਿਲਾ ਵੱਲ ਰਵਾਨਾ ਕਰ ਦਿੱਤਾ। ਐਸਆਈ ਰੁਪਿੰਦਰ ਸਿੰਘ ਨੇ ਦੋਨਾ ਵਾਹਨਾ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਦੱਸਣਯੋਗ ਹੈ ਕਿ ਰਾਜਪੁਰਾ ਦੇ ਗਗਨ ਚੋਂਕ ਵਿਚ ਨਰਸਾ ਵੱਲੋਂ ਲਗਾਏ ਗਏ ਧਰਨੇ ਦੇ ਚਲਦੇ ਦਿੱਲੀ ਤੇ ਹੋਰ ਥਾਵਾਂ ਤੇ ਜਾਣ ਵਾਲੇ ਮੁਸਾਫਿਰਾ ਨੂੰ ਬਨੂੜ ਤੇਪਲਾ ਸੜਕ ਰਾਹੀ ਅੰਬਾਲੇ ਜਾਣਾ ਪੈ ਰਿਹਾ ਹੈ। ਜਾਮ ਕਾਰਨ ਮੁਸਾਫਿਰਾ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *