ਬੱਸ-ਟਰੱਕ ਦਰਮਿਆਨ ਟੱਕਰ, 4 ਮੌਤਾਂ, 17 ਜ਼ਖਮੀਂ

ss1

ਬੱਸ-ਟਰੱਕ ਦਰਮਿਆਨ ਟੱਕਰ, 4 ਮੌਤਾਂ,  17 ਜ਼ਖਮੀਂ

ਅੱਜ ਸਵੇਰੇ ਸਾਢੇ ਤਿੰਨ ਵਜੇ ਦੇ ਕਰੀਬ ਕੋਟਕਪੂਰਾ ਸੜਕ ਉੱਪਰ ਮੋਗਾ ਨੇੜਲੇ ਸਿੰਘਾਂਵਾਲਾ ਪਾਵਰ ਗਰਿੱਡ ਕੋਲ ਇਕ ਬੱਸ ਅਤੇ ਟਰੱਕ ਵਿਚਕਾਰ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 4 ਜਾਣਿਆਂ ਦੀ ਮੌਤ ਹੋ ਗਈ ਜਦੋਂ ਕਿ 17 ਜਣੇ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਡਬਲ ਡੈਕਰ ਵਿਜੇ ਕੰਪਨੀ ਦੀ ਬੱਸ ਆਰ.ਜੇ. 18 ਪੀ 8679 ਜੋ ਕਿ ਜੈਪੁਰ ਤੋਂ ਜੰਮੂ ਨੂੰ ਜਾ ਰਹੀ ਸੀ ਅਤੇ ਜਦੋਂ ਉਹ ਸਵੇਰੇ 3.30 ਵਜੇ ਦੇ ਕਰੀਬ ਪਿੰਡ ਸਿੰਘਾਂਵਾਲਾ (ਮੋਗਾ) ਦੇ ਕੋਲ ਸਥਿੱਤ ਪਾਵਰ ਗਰਿੱਡ ਕੋਲ ਪਹੁੰਚੀ ਤਾਂ ਬੱਸ ਅੱਗੇ ਜਾ ਰਹੇ ਬੋਰਿਆਂ ਦੇ ਭਰੇ ਟਰੱਕ ਨਾਲ ਪਿਛੋਂ ਬੁਰੀ ਤਰ੍ਹਾਂ ਟਕਰਾ ਗਈ। ਜਿਸ ਕਾਰਨ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 17 ਜਣੇ ਜ਼ਖਮੀ ਹੋ ਗਏ। ਹਾਦਸਾ ਏਨਾ ਭਿਆਨਕ ਸੀ ਕਿ ਬੱਸ ਅਗਲੇ ਪਾਸੇ ਤੋਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਟਰੱਕ ਦੇ ਵੀ ਪਰਖੱਚੇ ਉੱਡ ਗਏ। ਹਾਦਸੇ ਦੌਰਾਨ ਬੱਸ ਵਿਚ ਇਕ ਦਮ ਚੀਕ ਚਿਹਾੜਾ ਮੱਚ ਗਿਆ ਤੇ ਲੋਕ ਆਪਣੀ ਜਾਨ ਬਚਾਉਣ ਲਈ ਬੱਸ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਪਹਿਚਾਣ ਸਾਧੂ ਰਾਮ ਵਾਸੀ ਰਾਮਗੜ੍ਹੀਆ (ਹਨੂਮਾਨਗੜ੍ਹ), ਰਜਿੰਦਰ ਸਿੰਘ ਫੌਜੀ ਵਾਸੀ ਢਾਣੀਆਂ ਡਾਂਗੀਆ (ਹਨੂਮਾਨਗੜ੍ਹ), ਖੇਤ ਰਾਮ ਬੱਸ ਡਰਾਈਵਰਅਤੇ ਕੁਲ ਬਹਾਦਰ ਵਾਸੀ ਸਿਰਸਾ ਵਜੋਂ ਹੋਈ ਹੈ। ਇਸ ਘਟਨਾ ਦੀ ਜਿਉਂ ਹੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਥਾਣਾ ਚੜਿੱਕ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਤੁਰੰਤ ਮੌਕੇ ਪਹੁੰਚੇ ਅਤੇ ਜ਼ਖਮੀਆਂ ਨੂੰ ਐਂਬੂਲਸ 108 ਦੀ ਸਹਾਇਤਾ ਨਾਲ ਹਸਪਤਾਲ ਪਹੁੰਚਾਇਆ। ਇਥੇ ਵੀ ਜਿਕਰਯੋਗ ਹੈ ਕਿ ਇਸ ਹਾਦਸੇ ਵਿਚ ਮਰਨ ਵਾਲਿਆਂ ਵਿਚ ਇਕ ਫੌਜੀ ਜਵਾਨ ਸ਼ਾਮਿਲ ਹੈ ਜਦੋਂ ਕਿ ਤਿੰਨ ਫੌਜੀ ਜਵਾਨ ਜ਼ਖਮੀ ਹੋਏ ਹਨ ਜੋ ਕਿ ਜੇਰੇ ਇਲਾਜ ਹਨ।

Share Button

Leave a Reply

Your email address will not be published. Required fields are marked *