ਬੱਸ ਅੱਡੇ ਤੇ ਫਿਰ ਸ਼ਰੇਆਮ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ

ss1

ਬੱਸ ਅੱਡੇ ਤੇ ਫਿਰ ਸ਼ਰੇਆਮ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ
20-25 ਦੇ ਕਰੀਬ ਅਣਪਛਾਤੇ ਮੁੰਡਿਆਂ ਵੱਲੋਂ ਦੋ ਜਣਿਆਂ ਦੀ ਕੀਤੀ ਗਈ ਭਾਰੀ ਕੁੱਟਮਾਰ

ਸ੍ਰੀ ਅਨੰਦਪੁਰ ਸਾਹਿਬ,10 ਮਈ ( ਦਵਿੰਦਰਪਾਲ ਸਿੰਘ/ਅੰਕੁਸ਼ ): ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਤੇ ਅੱਜ 20-25 ਅਣਪਛਾਤੇ ਮੁੰਡਿਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਦਾ ਨਾਚ ਦਿਖਾਉਂਦਿਆਂ ਦੋ ਲੜਕਿਆਂ ਦੀ ਭਾਰੀ ਕੁੱਟਮਾਰ ਕੀਤੀ ਗਈ ਅਤੇ ਲਲਕਾਰੇ ਮਾਰਦੇ ਹੋਏ ਮੋਕੇ ਤੋਂ ਫਰਾਰ ਹੋ ਗਏ । ਅੱਜ ਦੁਪਹਿਰ ਟਾਈਮ ਕਰੀਬ 1.30 ਵਜੇ ਦੇ ਕਰੀਬ ਸਥਾਨਕ ਬੱਸ ਅੱਡੇ ਤੇ ਉਸ ਸਮੇਂ ਦਹਿਸ਼ਤ ਦਾ ਮਾਹੋਲ ਬਣ ਗਿਆ ਜਦੋਂ ਬੱਸ ਅੱਡੇ ਚ’ ਖੜ੍ਹੇ ਦੋ ਲੜ੍ਹਕਿਆਂ ਨੂੰ 20-25 ਦੇ ਕਰੀਬ ਅਣਪਛਾਤੇ ਮੁੰਡਿਆਂ ਵੱਲੋਂ ਅਚਾਨਕ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਹਮਲਾਵਰਾਂ ਕੋਲ ਤੇਜਧਾਰ ਹਥਿਆਰ ਵੀ ਮੋਜੂਦ ਸੀ ਪ੍ਰੰਤੂ ਕਿਸੇ ਅਣਸੁਖਾਵੀਂ ਦੁਰਘਟਨਾ ਤੋਂ ਬਚਾ ਹੋ ਗਿਆ। ਮੋਕੇ ਤੇ ਪਹੁੰਚੀ ਪੁਲਿਸ ਦੀ ਟੀਮ ਜਿਨ੍ਹਾਂ ਵਿੱਚ ਏ ਐਸ ਆਈ ਜਰਨੈਲ ਸਿੰਘ , ਏ ਐਸ ਆਈ ਹਰਮੇਸ਼ ਕੁਮਾਰ ਅਤੇ ਵੱਡੀ ਗਿਣਤੀ ਪੁਲਿਸ ਮੁਲਾਜਮ ਸ਼ਾਮਿਲ ਸਨ ਦੇ ਪਹੁੰਚਣ ਤੋਂ ਕੁਝ ਮਿੰਟ ਪਹਿਲਾਂ ਹੀ ਕੁੱਟਮਾਰ ਕਰਕੇ ਅਣਪਛਾਤੇ ਹਮਲਾਵਰ ਆਪਣੇ ਸਕੂਟਰਾਂ, ਮੋਟਰ ਸਾਈਕਲਾਂ ਤੇ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ। ਬੱਸ ਅੱਡੇ ਤੇ ਨੋਕਰੀਆਂ ਕਰਦੇ ਅਤੇ ਰੋਜ਼ਾਨਾ ਸਫਰ ਕਰਨ ਵਾਲੀਆਂ ਸਵਾਰੀਆਂ ਨੇ ਇਸ ਮੋਕੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਹ ਝਗੜਾ ਇਨ੍ਹਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਲੱਗ ਰਿਹਾ ਸੀ, ਕਿਉਂਕਿ ਜਿਨ੍ਹਾਂ ਦੋ ਲੜ੍ਹਕਿਆਂ ਦੀ ਹਮਲਾਵਰਾਂ ਨੂੰ ਵੱਲੋਂ ਕੁੱਟਮਾਰ ਕੀਤੀ ਗਈ ਹੈ, ਉਹ ਵੀ ਇੱਥੇ ਐਵੇਂ ਹੀ ਖੜ੍ਹੇ ਹੋਏ ਸਨ। ਉਨ੍ਹਾਂ ਦੱਸਿਆਂ ਕਿ ਇਸ ਬੱਸ ਅੱਡੇ ਤੇ ਇਸ ਤਰ੍ਹਾਂ ਦੀਆਂ ਲੜਾਈਆਂ ਰੋਜ਼ ਦੀ ਹੀ ਗੱਲ ਬਣ ਚੁੱਕੀ ਹੈ, ਜਿਸ ਕਾਰਨ ਇੱਥੋਂ ਹਰ ਰੋਜ਼ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡੇ ਤੇ ਇਹ ਮਾਹੋਲ ਸਿਰਫ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਹੀ ਹੁੰਦਾ ਹੈ , ਕਿਉਂਕਿ ਉਸ ਸਮੇ ਸਕੂਲਾਂ ਚ’ ਛੁੱਟੀ ਦਾ ਟਾਈਮ ਹੁੰਦਾ ਹੈ । ਲੋਕਾਂ ਨੇ ਸਥਾਨਕ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਬੱਸ ਅੱਡੇ ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ।

Share Button

Leave a Reply

Your email address will not be published. Required fields are marked *