ਬੱਸ ਅਤੇ ਮੋਟਰ ਸਾਇਕਲ ਦੀ ਟੱਕਰ, 1 ਦੀ ਮੌਤ

ss1

ਬੱਸ ਅਤੇ ਮੋਟਰ ਸਾਇਕਲ ਦੀ ਟੱਕਰ, 1 ਦੀ ਮੌਤ

5-30
ਰਾਮਪੁਰਾ ਫੂਲ 04 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਸਥਾਨਕ ਮਹਿਰਾਜ ਰੋਡ ਅੱਜ ਸਵੇਰ ਇੱਕ ਬਸ ਅਤੇ ਮੋਟਰ ਸਾਇਕਲ ਦੀ ਟੱਕਰ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ।ਮ੍ਰਿਤਕ ਦੀ ਲਾਸ਼ ਨੂੰ ਮਾਲਵਾ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ।ਸੰਸਥਾ ਦੇ ਉੱਪ ਪ੍ਰਧਾਨ ਪ੍ਰਦੀਪ ਬਿੱਲਾ ,ਗੋਪਾਲ ਦਾਸ ਅਤੇ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਅੱਜ ਸਵੇਰ ਅੱਠ ਵਜੇ ਦੇ ਕਰੀਬ ਮਿਸਤਰੀ ਗੁਰਜੰਟ ਸਿੰਘ (65) ਪੁੱਤਰ ਪੂਰਨ ਸਿੰਘ ਵਾਸੀ ਪਿੰਡ ਬਾਠ ਆਪਣੇ ਪਿੰਡ ਤੋਂ ਮੋਟਰਸਾਇਕਲ ਰਾਹੀਂ ਰਾਮਪੁਰਾ ਵੱਲ ਆ ਰਿਹਾ ਸੀ।ਸਥਾਨਕ ਮਹਿਰਾਜ ਰੋਡ ਸਥਿਤ ਝਿੜੀ ਵਾਲੇ ਪੁਲ ਕੋਲ ਪਹੁੰਚਣ ਤੇ ਰਾਮਪੁਰਾ ਤੋਂ ਆ ਰਹੀ ਮਿੰਨੀ ਬਸ ਨਾਲ ਉਸਦੀ ਟੱਕਰ ਹੋ ਗਈ।ਇਸ ਦੌਰਾਨ ਸੰਸਥਾ ਦੇ ਮੇਂਬਰਾਂ ਵੱਲੋਂ ਉਸਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

Share Button

Leave a Reply

Your email address will not be published. Required fields are marked *