ਬੱਸ ਅਤੇ ਟੈਂਕਰ ਦੀ ਟੱਕਰ ਵਿਚ 1 ਵਿਅਕਤੀ ਦੀ ਮੌਤ, 11 ਜਖਮੀ

ss1

ਬੱਸ ਅਤੇ ਟੈਂਕਰ ਦੀ ਟੱਕਰ ਵਿਚ 1 ਵਿਅਕਤੀ ਦੀ ਮੌਤ, 11 ਜਖਮੀ

ਐਸ ਏ ਐਸ ਨਗਰ, 8 ਫਰਵਰੀ: ਬੀਤੀ ਰਾਤ ਕਰੀਬ ਸਵਾ ਇਕ ਵਜੇ ਫੇਜ਼ 6 ਵਿੱਚ ਨਵੇਂ ਬੱਸ ਅੱਡੇ ਦੇ ਬਾਹਰ ਇਕ ਹਿਮਾਚਲ ਰੋਡਵੇਜ ਦੀ ਬੱਸ ਅਤੇ ਦੁੱਧ ਦੇ ਇਕ ਕੈਂਟਰ ਵਿਚਾਲੇ ਟੱਕਰ ਹੋ ਗਈ, ਜਿਸ ਵਿੱਚ ਬੱਸ ਦੇ ਡ੍ਰਾਈਵਰ ਅਤੇ ਕੰਡਕਟਰ ਸਮੇਤ 12 ਜਖਮੀਆਂ ਹੋ ਗਏ, ਬਾਅਦ ਵਿੱਚ ਪੀ ਜੀ ਆਈ ਵਿੱਚ ਜੇਰੇ ਇਲਾਜ ਇਕ ਗੰਭੀਰ ਜਖਮੀ ਦੀ ਮੌਤ ਹੋ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਰੋਡਵੇਜ ਦੀ ਬੱਸ ਧਰਮਸ਼ਾਲਾ ਤੋਂ ਹਰਿਦੁਆਰ ਜਾ ਰਹੀ ਸੀ| ਰਾਤ ਸਵਾ ਇਕ ਵਜੇ ਦੇ ਕਰੀਬ ਜਦੋਂ ਇਹ ਬੱਸ ਮੁਹਾਲੀ ਦੇ ਫੇਜ਼ 6 ਦੇ ਬੱਸ ਅੱਡੇ ਵਿਚੋਂ ਬਾਹਰ ਨਿਕਲੀ ਤਾਂ ਵੇਰਕਾ ਪਲਾਂਟ ਵਾਲੇ ਪਾਸਿਓਂ ਆ ਰਹੇ ਵੇਰਕਾ ਦੁੱਧ ਦੇ ਟੈਂਕਰ ਨਾਲ ਉਸਦੀ ਟੱਕਰ ਹੋ ਗਈ| ਇਸ ਹਾਦਸੇ ਵਿੱਚ ਬੱਸ ਦੇ ਡ੍ਰਾਈਵਰ ਹਰਵਿੰਦਰ ਸਿੰਘ ਵਸਨੀਕ ਲੁਧਿਆਣਾ ਅਤੇ ਕੰਡਕਟਰ ਰਜਿੰਦਰ ਕੁਮਾਰ ਵਾਸੀ ਕਾਂਗੜਾ ਸਮੇਤ 12 ਵਿਅਕਤੀ ਜਖਮੀ ਹੋ ਗਏ| 100 ਨੰਬਰ ਉਪਰ ਮਿਲੀ ਸੂਚਨਾ ਤੋਂ ਬਾਅਦ ਮੌਕੇ ਉਪਰ ਪਹੁੰਚੀ ਪੁਲੀਸ ਨੇ ਜਖਮੀਆਂ ਨੂੰ ਸਿਵਲ ਹਸਪਤਾਲ ਫੇਜ਼ 6 ਵਿੱਚ ਭਰਤੀ ਕਰਵਾਇਆ ਜਿਥੋਂ ਬੱਸ ਦੇ ਡ੍ਰਾਈਵਰ ਤੇ ਕੰਡਕਟਰ ਸਮੇਤ ਚਾਰ ਵਿਅਕਤੀਆਂ ਦੀ ਹਾਲਤ ਗੰਭੀਰ ਦੇਖਦਿਆਂ ਉਹਨਾਂ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ| ਪੀ ਜੀ ਆਈ ਵਿਖੇ ਜੇਰੇ ਇਲਾਜ ਇਸ ਹਾਦਸੇ ਵਿੱਚ ਗੰਭੀਰ ਜਖਮੀ ਹੋਏ ਵਿਜੈ ਕੁਮਾਰ ਵਾਸੀ ਕਾਂਗੜਾ ਦੀ ਮੌਤ ਹੋ ਗਈ| ਬੱਸ ਦੇ ਡ੍ਰਾਈਵਰ ਕੰਡਕਟਰ ਅਤੇ ਦੁੱਧ ਦੇ ਕਂੈਟਰ ਦੇ ਕਲੀਨਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਟੈਂਕਰ ਡ੍ਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ|

Share Button