ਬੱਸਾਂ ਮੋਗਾ ਰੈਲੀ ‘ਤੇ ਹੋਣ ਪ੍ਰਾਈਵੇਟ ਸਕੂਲ ਰਹੇ ਬੰਦ

ss1

ਬੱਸਾਂ ਮੋਗਾ ਰੈਲੀ ‘ਤੇ ਹੋਣ ਪ੍ਰਾਈਵੇਟ ਸਕੂਲ ਰਹੇ ਬੰਦ
ਪੜਾਈ ਦੇ ਹੋ ਰਹੇ ਨੁਕਸਾਨ ਕਾਰਨ ਮਾਪਿਆਂ ਚ ਰੋਸ ਦੀ ਲਹਿਰ

ਭਦੌੜ 08 ਦਸੰਬਰ (ਵਿਕਰਾਂਤ ਬਾਂਸਲ) ਸ੍ਰੋਮਣੀ ਅਕਾਲੀ ਦਲ ਵੱਲੋਂ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ‘ਤੇ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਨੂੰ ਕਾਮਯਾਬ ਕਰਨ ਲਈ ਜਿਥੇ ਪਾਰਟੀ ਆਗੂਆਂ ਦੀ ਪੂਰੀ ਵਾਹ ਲੱਗੀ ਹੋਈ ਹੈ, ਉਥੇ ਪ੍ਰਸ਼ਾਸਨ ਵੀ ਪੱਬਾਂ ਭਾਰ ਹੋਇਆ ਪੂਰੀ ਜੱਦੋ-ਜਹਿਦ ਕਰ ਰਿਹਾ ਹੈ। ਰੈਲੀ ‘ਚ ਭੀੜ ਨੂੰ ਜੁਟਾਉਣ ਲਈ ਪ੍ਰਾਈਵੇਟ ਸਕੂਲ ਦੀਆਂ ਬੱਸਾਂ ਵਰਤੀਆਂ ਗਈਆਂ ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲ ਬੰਦ ਰਹੇ ਸਕੂਲ ਵਿੱਚ ਛੁੱਟੀ ਹੋਣ ਸਬੰਧੀ ਸਕੂਲ ਪ੍ਰਸ਼ਾਸ਼ਨ ਵੱਲੋਂ ਮੋਬਾਇਲ ਮੈਸੇਜਾਂ ਰਾਹੀਂ ਅਤੇ ਬੱਚਿਆਂ ਦੀਆਂ ਕਾਪੀਆਂ ‘ਤੇ ਨੋਟ ਲਿਖ ਕੇ ਸੂਚਿਤ ਕਰ ਦਿੱਤਾ ਗਿਆ। ਇਲਾਕੇ ਦੇ ਲਗਭਗ ਸਾਰੇ ਪ੍ਰਾਈਵੇਟ ਸਕੂਲਾਂ ਦੇ ਗੇਟ ਬੰਦ ਹੀ ਮਿਲੇ ਬੱਚਿਆਂ ਦੀ ਅੱਜ ਦੀ ਪੜਾਈ ਵੀ ਪੰਜਾਬ ਸਰਕਾਰ ਦੀ ਅਗਵਾਈ ਕਰ ਰਹੇ ਬਾਦਲਾਂ ਦੀ ਰੈਲੀ ਦੀ ਭੇਟ ਚੜ ਗਈ ਬੱਚਿਆਂ ਦੇ ਮਾਪਿਆਂ ਵਿੱਚ ਵਾਰ-ਵਾਰ ਰੈਲੀਆਂ ਕਾਰਨ ਸਕੂਲ ਬੰਦ ਹੋਣ ਕਾਰਨ ਖ਼ਰਾਬ ਹੋ ਰਹੀ ਪੜਾਈ ਕਾਰਨ ਰੋੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੱਚਿਆਂ ਦੀ ਪੜਾਈ ਦੀ ਬਲੀ ਦੇ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਠਿੰਡਾ ਫ਼ੇਰੀ ਨੂੰ ਸਫ਼ਲ ਬਣਾਉਣ ਲਈ ਪ੍ਰਾਈਵੇਟਾਂ ਸਕੂਲਾਂ ਦੀਆਂ ਬੱਸਾਂ ਵਰਤੀਆਂ ਗਈਆਂ ਸਨ ਅਤੇ ਉਸ ਸਮੇਂ ਵੀ ਪ੍ਰਾਈਵੇਟ ਸਕੂਲਾਂ ਨੂੰ ਐਨ ਮੌਕੇ ‘ਤੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ।

Share Button

Leave a Reply

Your email address will not be published. Required fields are marked *