ਬੱਲੋਕੇ ਦੇ ਖਿਡਾਰੀ ਸਤਨਾਮ ਸਿੰਘ ਭਮਰਾ ਤੇ ਬਣੀ ਫਿਲਮ ਅਮਰੀਕਾ ‘ਚ ਦਿਖਾਈ ਗਈ

ss1

ਬੱਲੋਕੇ ਦੇ ਖਿਡਾਰੀ ਸਤਨਾਮ ਸਿੰਘ ਭਮਰਾ ਤੇ ਬਣੀ ਫਿਲਮ ਅਮਰੀਕਾ ‘ਚ ਦਿਖਾਈ ਗਈ

vikrant-bansal-2ਭਦੌੜ 06 ਦਸੰਬਰ (ਵਿਕਰਾਂਤ ਬਾਂਸਲ) ਬਰਨਾਲਾ ਜ਼ਿਲੇ ਅਧੀਨ ਪੈਂਦੇ ਅਤੇ ਭਦੌੜ ਨਜ਼ਦੀਕ ਪਿੰਡ ਬੱਲੋਕੇ ਦੇ ਨੌਜਵਾਨ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਦੀ ਸਫਲਤਾ ਤੇ ਬਣਾਈ ਗਈ ਫਿਲਮ ਅਮਰੀਕਾ ਦੇ ਨੈਟਫਲਿਕਸ ਚੈਨਲ ਤੇ ਅੱਜ 6 ਦਸੰਬਰ ਨੂੰ ਦਿਖਾਈ ਗਈ ਜਾਣਕਾਰੀ ਅਨੁਸਾਰ ਇਸ ਫਿਲਮ ‘ਚ ਖਿਡਾਰੀ ਭਮਰਾ ਨੂੰ ਪੂਰੀ ਦੁਨੀਆਂ ਵਿਚੋਂ ਅਲੱਗ ਤੌਰ ਤੇ ਦਿਖਾ ਕੇ ਉਸਦੀ ਸਫਲਤਾ ਦਰਸਾਈ ਜਾਵੇਗੀ ਭਮਰਾ ਦੇ ਜੀਵਨ ਤੇ ਆਧਾਰਤ ‘ਵਨ ਇਨ ਏ ਬਿਲੀਅਨ’ ਦਸਤਾਵੇਜ਼ੀ ਫਿਲਮ ਵਿਚ ਸਤਨਾਮ ਸਿੰਘ ਦੇ ਪਿੰਡ ਤੋਂ ਲੈ ਕੇ ਅਮਰੀਕਾ ‘ਚ ਐੱਨ.ਬੀ.ਏ. (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਵਿਚ ਸ਼ਾਮਲ ਹੋਣ ਦੀ ਕਹਾਣੀ ਹੈ 2015 ਵਿਚ ਉਸ ਦੀ ਐੱਨਬੀਏ ਵਿਚ ਚੋਣ ਹੋਈ ਸੀ ਸਤਨਾਮ ਸਿੰਘ ਭਮਰਾ ਇਸ ਸਫਲਤਾ ਤੇ ਪਹੁੰਚਣ ਵਾਲਾ ਪਹਿਲਾ ਭਾਰਤੀ ਸੀ ਉਸ ਦੇ ਸਦਕਾ ਅਮਰੀਕਾ ਅਤੇ ਪੂਰੀ ਦੁਨੀਆ ਵਿਚ ਪੰਜਾਬ ਦੇ ਨਿੱਕੇ ਜਿਹੇ ਪਿੰਡ ਬੱਲੋਕੇ ਦੀ ਚਰਚਾ ਹੋਣ ਜਾ ਰਹੀ ਹੈ ਫਿਲਮ ਵਿਚ 7 ਫੁੱਟ 2 ਇੰਚ ਦੇ ਸਤਨਾਮ ਸਿੰਘ ਤੋਂ ਇਲਾਵਾ ਐੱਨਬੀਏ ਦੀ ਕਮਿਸ਼ਨਰ ਐਡਮ ਸਿਲਵਰ, ਡੱਲਾਸ ਮੇਵਰਿਕਸ ਦੇ ਮਾਲਕ ਅਤੇ ਅਰਬਪਤੀ ਮਾਰਕ ਕੁਬਾਨ, ਸੈਕਰਾਮੈਂਟੋ ਕਿੰਗਜ਼ ਦੇ ਮਾਲਕ ਵਿਵੇਕ ਰਾਨਾਡਿਵੇ ਆਦਿ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਹੋਣਗੇ।

Share Button

Leave a Reply

Your email address will not be published. Required fields are marked *