‘ਬੱਬੂ ਮਾਨ’ ਨੇ ਕੀਤੀ ਗਰੀਬ ਅਤੇ ਲੋੜਵੰਦਾਂ ਦੀ ਮਦਦ

‘ਬੱਬੂ ਮਾਨ’ ਨੇ ਕੀਤੀ ਗਰੀਬ ਅਤੇ ਲੋੜਵੰਦਾਂ ਦੀ ਮਦਦ

ਫਤਿਹਗੜ੍ਹ ਸਾਹਿਬ: ਅਮੀਰਾਂ ਲਈ ਠੰਡ Fun ਹੋ ਸਕਦੀ ਹੈ ਪਰ ਗ਼ਰੀਬਾਂ ਲਈ ਮੁਸੀਬਤ, ਬੱਬੂ ਮਾਨ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਬਹੁਤ ਲੋਕਾਂ ਕੋਲ ਪਾਉਣ ਲਈ ਕੱਪੜੇ ਵੀ ਨਹੀਂ ਹਨ ਜਿਹੜੇ ਗਰੀਬ ਬੇਸਹਾਰਾ ਹਨ, ਉਹਨਾਂ ਕੋਲ ਠੰਡ ਤੋਂ ਬਚਣ ਲਈ ਕੰਬਲ ਨਹੀ ਹੈ, ਮੋਟੇ ਕੱਪੜੇ ਨਹੀਂ ਹਨ ਇਹ ਗੱਲ ਉਹ Media ਚ Show ਕਰ ਸਕਦਾ ਸੀ ਪਰ ਉਹ ਦਾਨ ਦਾ ਕੀ ਫਾਇਦਾ ਜਿਹੜਾ ਦੱਸ ਕੇ ਕੀਤਾ ਜਾਵੇ | ਬੱਬੂ ਮਾਨ ਨੇ #onehopeonechance ਦੇ ਪੋਸਟਰ ਤੇ ਆਪਣੇ ਸਵਰਗੀ ਮਾਤਾ ਪਿਤਾ ਦੀ ਤਸਵੀਰ ਲਗਾਈ ਸੀ।
ਬੱਬੂ ਮਾਨ ਨੇ ਇੱਕ ਵਾਰ ਫਿਰ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ, ਕੀਤਾ ਇਹ ਪੁੰਨ ਵਾਲਾ ਕੰਮ, ਵੀਡੀਓ ਵਾਇਰਲ,ਗਾਇਕੀ ਦੇ ਉਸਤਾਦ ਬੱਬੂ ਮਾਨ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੁਨੀਆਂ ਭਰ ‘ਚ ਨਾਮ ਕਮਾ ਚੁੱਕੇ ਹਨ। ਦੁਨੀਆਂ ਭਰ ‘ਚ ਬੱਬੂ ਮਾਨ ਦਾ ਬੱਚਾ-ਬੱਚਾ ਫੈਨ ਹੈ। ਹਮੇਸ਼ਾ ਹੀ ਬੱਬੂ ਮਾਨ ਆਪਣੇ ਚਾਹੁੰਣ ਲਈ ਕੁਝ ਨਿਵੇਕਲਾ ਕਰਦੇ ਹਨ। ਇਸੇ ਦੌਰਾਨ ਬੱਬੂ ਮਾਨ ਨੇ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ, ਜਿਸ ‘ਚ ਬੱਬੂ ਮਾਨ ਆਪਣੇ ਚਾਹੁੰਣ ਵਾਲੇ ਨਿੱਕੇ-ਨਿੱਕੇ ਪ੍ਰਸੰਸਕਾਂ ਨੂੰ ਗਰਮ ਕੱਪੜੇ ਅਤੇ ਚਾਕਲੇਟ ਵੰਡ ਰਹੇ ਹਨ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਬੱਬੂ ਮਾਨ ਬੱਚਿਆਂ ਨੂੰ ਸਰਦੀਆਂ ਦੇ ਕੱਪੜੇ ਅਤੇ ਖਾਣ ਵਾਲਿਆਂ ਚੀਜ਼ਾਂ ਵੰਡਦੇ ਹੋਏ ਦਿਖਾਈ ਦੇ ਰਹੇ ਹਨ। ਬੱਬੂ ਮਾਨ ਦੇ ਇਸ ਉਪਰਾਲੇ ਨੂੰ ਉਹ ਜਿੱਥੇ ਵੀ ਹਨ ਦੇਖ ਕੇ ਖੁਸ਼ ਹੁੰਦੇ ਹੋਣਗੇ। ਦੱਸ ਦੇਈਏ ਕਿ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ, ਜਿਸ ਦੀ ਝਲਕ ਦੇਖਣ ਲਈ ਲੋਕ ਤਰਸਦੇ ਹਨ।
ਹੁਣ ਤੱਕ ਅਨੇਕਾਂ ਹੀ ਗੀਤ ਬੱਬੂ ਮਾਨ ਦੇ ਦੁਨੀਆਂ ਨੇ ਪਸੰਦ ਕੀਤੇ ਹਨ ਅਤੇ ਉਹਨਾਂ ਦੀਆਂ ਫਿਲਮਾਂ ਨੂੰ ਵੀ ਲੋਕਾਂ ਨੇ ਖੂਬ ਸਰਾਹਿਆ ਹੈ। ਬਾਕੀ ਗਾਇਕ ਸਾਰਿਆਂ ਦਾ ਹੁੰਦਾ ਕੁਝ ਚੰਗੇ ਵੀ ਗੀਤ ਹੁੰਦੇ ਇੱਕ ਦੋ ਮਾੜੇ ਵੀ | ਪਰ ਇਹ ਕੰਮ ਬੱਬੂ ਮਾਨ ਦਾ ਪ੍ਰਸ਼ੰਸਕ ਯੋਗ ਹੈ |

Share Button

Leave a Reply

Your email address will not be published. Required fields are marked *

%d bloggers like this: