ਬੱਬਰ ਖਾਲਸਾ ਦੇ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਅਸਲੇ ਮਾਮਲੇ ਵਿਚ ਬਰੀ ਹੋਏ

ਬੱਬਰ ਖਾਲਸਾ ਦੇ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਅਸਲੇ ਮਾਮਲੇ ਵਿਚ ਬਰੀ ਹੋਏ

ਨਵੀ ਦਿੱਲੀ 10 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) : ਬੱਬਰ ਖਾਲਸਾ ਇਟਰਨੈਸ਼ਨਲ ਦੇ ਸਰਗਰਮ ਖਾੜਕੂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੂੰ ਬੀਤੇ ਦਿਨ ਦਿੱਲੀ ਹਾਈਕੋਰਟ ਵਲੋ ਸਬੁਤਾਂ ਦੀ ਘਾਟ ਹੋਣ ਕਰਕੇ ਬਾਇੱਜ਼ਤ ਬਰੀ ਕਰ ਦਿਤਾ ਹੈ।
ਉਨ੍ਹਾਂ ਦੇ ਵਕੀਲ ਵੈਭਵ ਸ਼ਰਮਾ ਨੇ ਅਜ ਪ੍ਰੈਸ ਨਾਲ ਗਲਬਾਤ ਕਰਦਿਆਂ ਦਸਿਆ ਕਿ ਇਹ ਕੇਸ ਪਹਿਲਾਂ ਹੇਠਲੀ ਅਦਾਲਤ ਵਿਚ ਚਲਾਇਆ ਗਿਆ ਸੀ ਜਿਸ ਵਿਚ ਹੇਠਲੀ ਅਦਾਲਤ ਵਲੋ ਇਨ੍ਹਾਂ ਨੂੰ ਬਰੀ ਕੀਤਾ ਗਿਆ ਸੀ ! ਸਰਕਾਰੀ ਏਜੰਸੀਆਂ ਵਲੋ ਕਾਨੂੰਨ ਦੀ ਦੁਰਵਰਤੋ ਕਰਦਿਆਂ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਇੱਕ ਸਾਲ ਦੋ ਮਹੀਨੇ ਬਾਅਦ ਹਾਈ ਕੋਰਟ ਵਿਚ ਅਪੀਲ ਦਾਖਿਲ ਕੀਤੀ ਗੀ ! ਜ਼ਿਕਰਯੋਗ ਹੈ ਕਿ ਕਾਨੂੰਨ ਮੁਤਾਬਿਕ ਕਿਸੇ ਵੀ ਅਦਾਲਤੀ ਫੈਸਲੇ ਖਿਲਾਫ ਛੇ ਮਹੀਨੇ ਦੇ ਅੰਦਰ ਅਪੀਲ ਦਾਖਿਲ ਕੀਤੀ ਜਾ ਸਕਦੀ ਹੈ ਪਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਂਦਿਆਂ ਇੱਕ ਸਾਲ ਦੋ ਮਹੀਨੇ ਬਾਅਦ ਅਪੀਲ ਦਾਖਿਲ ਕਰਕੇ ਭਾਈ ਖਾਨਪੁਰੀ ਨੂੰ ਖਜਲ ਖੁਆਰ ਕੀਤਾ ਗਿਆ ਸੀ।
ਹਾਈ ਕੋਰਟ ਅੰਦਰ ਚਲੇ ਮਾਮਲੇ ਦੇ 11 ਘੰਟੇਆਂ ਦੀ ਬਹਿਸ ਵਿਚ ਸੀਬੀਆਈ ਅਤੇ ਦਿੱਲੀ ਪੁਲਿਸ ਦੇ ਵਕੀਲ ਇਹ ਸਾਬਿਤ ਕਰਨ ਵਿਚ ਵੀ ਨਾਕਾਯਾਬ ਰਹੇ ਕਿ ਮਾਮਲੇ ਵਾਲੀ ਥਾਂ ਤੇ ਭਾੀ ਖਾਨਪੁਰੀ ਅਤੇ ਉਨ੍ਹਾਂ ਦੇ ਸਾਥੀ ਵਾਰਦਾਤ ਵਾਲੀ ਥਾਂ ਤੇ ਮੌਜੂਦ ਸਨ ! ਵਕੀਲ ਵੈਭਵ ਸ਼ਰਮਾ ਵਲੋ ਕੀਤੀ ਕ੍ਰਾਸਿੰਗ ਤੇ ਗਵਾਹਾਂ ਵਲੋ ਕੋਈ ਵੀ ਤਸੱਲੀ ਬਖਸ਼ ਜੁਆਬ ਨਾ ਮਿਲਣ ਕਰਕੇ ਡਬਲ ਬੈਚ ਦੇ ਜੱਜ ਮੁਰਲੀਧਰਨ ਵਲੋ ਇੰਸਾਫ ਕਰਦਿਆਂ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: