Thu. Jul 18th, 2019

ਬੱਦੋਵਾਲ ਪੀੜਤਾਂ ਨੂੰ ਬਾਦਲ ਪਰਿਵਾਰ ਆਪਣੇ ਨਿੱਜੀ ਖਜ਼ਾਨੇ ਵਿੱਚੋ ਭਰਪਾਈ ਕਰੇ-ਮਾਨ

ਬੱਦੋਵਾਲ ਪੀੜਤਾਂ ਨੂੰ ਬਾਦਲ ਪਰਿਵਾਰ ਆਪਣੇ ਨਿੱਜੀ ਖਜ਼ਾਨੇ ਵਿੱਚੋ ਭਰਪਾਈ ਕਰੇ-ਮਾਨ
ਇਹ ਹਾਦਸਾ ਨਹੀ ਕਤਲ ਹੈ, ਬੱਸ ਮਾਲਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਵੇ-ਮਾਨ

19-17 (1) 19-17 (2)
ਮੁੱਲਾਂਪੁਰ ਦਾਖਾ 19 ਅਗਸਤ (ਮਲਕੀਤ ਸਿੰਘ) ਅੱਜ ਬੱਦੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਾਨ ਨੇ ਕਿਹਾ ਕਿ ਇਹ ਬਾਦਲ ਦੀਆ ਬੱਸਾਂ ਦੀ ਪਹਿਲੀ ਘਟਨਾਂ ਨਹੀ, ਹਰ ਤੀਜੇ ਦਿਨ ਇਨਾਂ ਦੁਆਰਾ ਕੀਤੇ ਹਾਦਸਿਆ ਨਾਲ ਵੱਸਦੇ ਘਰਾਂ ਉਜੜਦੇ ਹਨ। ਸ੍ਰ ਮਾਨ ਨੇ ਕਿਹਾ ਕਿ ਇਹ ਹਾਦਸਾ ਨਹੀ ਕਤਲ ਹੈ, ਬੱਸ ਮਾਲਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਪੀੜਤ ਪਰਿਵਾਰ ਨੂੰ ਬਾਦਲ ਪਰਿਵਾਰ ਆਪਣੇ ਨਿੱਜੀ ਖਜਾਨੇ ਵਿੱਚੋਂ ਆਰਥਿਕ ਸਹਾਇਤਾ ਕਰੇ ਤਾਂ ਜੋ ਬਾਕੀ ਰਹਿੰਦਾ ਪਰਿਵਾਰ ਆਪਣਾ ਕਾਰੋਬਾਰ ਚਲਦਾ ਰੱਖ ਸਕੇ। ਮਾਨ ਨੇ ਇਹ ਵੀ ਕਿਹਾ ਕਿ ਅਜਿਹੇ ਹਾਦਸਿਆ ਦਾ ਸਰਕਾਰੀ ਖਜ਼ਾਨੇ ਤੇ ਬੋਝ ਨਾ ਪਵੇ ਕਿਉਂਕਿ ਇਹ ਲੋਕਾਂ ਦੀ ਜੇਬਾਂ ਵਿੱਚੋਂ ਜਾਂਦਾ ਹੈ। ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਪੁਛਿਆ ਕਿ ਜੇ ਸਰਕਾਰ ਨੇ ਕੋਈ ਹਾਦਸੇ ਦੇ ਪੀੜਤਾਂ ਲਈ ਕੋਈ ਸਹਾਇਤਾ ਨਾ ਦੇਣ ਦਾ ਐਲਾਨ ਕੀਤਾ ਤਾਂ ਤੁਸੀ ਕੀ ਐਕਸ਼ਨ ਕਰੋਗੇ ਮਾਨ ਨੇ ਕਿਹਾ ਕਿ ਇਹ ਪਰਿਵਾਰ ਦੀ ਸਲਾਹ ਮਸ਼ਵਰਾ ਤੇ ਨਿਰਭਰ ਹੈ। ਜਿਵੇ ਪਰਿਵਾਰ ਕਹੇਗਾ ਉਸ ਮੁਤਾਬਿਕ ਹੀ ਫੈਸਲਾ ਲਿਆ ਜਾਵੇਗਾ। ਉਨਾਂ ਕਿਹਾ ਜਦੋਂ ਆਪ ਦੀ ਸਰਕਾਰ ਆਵੇਗੀ ਤਾਂ ਬਾਦਲ ਪਰਿਵਾਰ ਦੀਆ ਬੱਸਾਂ ਦੇ ਰੂਟ ਬੰਦ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੂਟ ਪਰਮਿਟ ਦਿੱਤੇ ਜਾਣਗੇ।
ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸਮੇਂ ਸੰਸਦ ਮਾਨ ਨੇ ਜਦ ਐੱਸ ਐੱਸ ਪੀ ਸ੍ਰ ਉਪਿੰਦਰਜੀਤ ਸਿੰਘ ਘੁੰਮਣ ਨਾਲ ਫੋਨ ਤੇ ਗੱਲ ਕੀਤੀ ਤਾਂ ਉਨਾਂ ਅੱਗੋਂ ਕਿਹਾ ਕਿ ਪਰਿਵਾਰ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ, ਜਦ ਮਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਅੱਗੋ ਘੁੰਮਣ ਨੇ ਕਿਹਾ ਕਿ ਪਿੰਡ ਦੇ ਸਰਪੰਚ ਨਾਲ ਰਾਬਤਾ ਕਾਇਮ ਹੈ ਤਾਂ ਮਾਨ ਨੇ ਕਿਹਾ ਕਿ ਸਰਪੰਚ ਤਾਂ ਮੇਰੇ ਨਾਲ ਪੀੜਤ ਪਰਿਵਾਰ ਦੇ ਘਰ ਬੈਠਾ ਹੈ, ਕਿਹੜੀ ਗੱਲ ਚਲਦੀ ਹੈ ਕੀ ਕੋਈ ਜਹਾਜ ਅਗਵਾ ਹੋ ਗਿਆ? ਬਾਦਲ ਦੀ ਕਾਤਲ ਬੱਸ ਨੇ ਪਿਓ-ਪੁੱਤ ਮਾਰ ਦਿੱਤੇ ਹਨ।
ਪਿੰਡ ਦੇ ਸਰਪੰਚ ਅਮਰਜੋਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਦੀਆ ਬੱਸਾਂ ਦਾ ਪਿਛਲੇ ਦੋ ਮਹੀਨਿਆ ਅੰਦਰ ਲੁਧਿਆਣਾ-ਫਿਰੋਜਪੁਰ ਰੋਡ ਤੇ ਇਹ ਚੋਥਾ ਹਾਦਸਾ ਹੈ। ਡਰਦੇ ਲੋਕ ਬਾਦਲ ਦੀ ਲੰਘਦੀ ਬੱਸ ਤੋਂ ਪਾਸਾ ਵੱਟ ਕੇ ਸਾਇਡ ‘ਤੇ ਰੁੱਕ ਜਾਂਦੇ ਹਨ, ਇਨਾਂ ਬੱਸਾਂ ਨੇ ਲੋਕਾਂ ਦੇ ਮਨਾਂ ਅੰਦਰ ਦਸ਼ਹਿਤ ਪੈਦਾ ਕੀਤੀ ਹੋਈ ਹੈ।
ਇੱਥੇ ਦੱਸਣਯੋਗ ਹੈ ਕਿ ਪਿੰਡ ਬੱਦੋਵਾਲ ਅੰਦਰ ਇਨਾਂ ਮਾਤਮ ਛਾ ਗਿਆ ਕਿ ਲੋਕਾਂ ਨੇ ਆਪਣੇ ਘਰਾਂ ਅੰਦਰ ਚੁੱਲੇ ਤੱਕ ਨਹੀ ਬਾਲੇ। ਮ੍ਰਿਤਕ ਹਰਦੇਵ ਸਿੰਘ ਅਤੇ ਉਨਾਂ ਦੇ ਪੁੱਤਰ ਮਨਜੀਤ ਸਿੰਘ ਦਾ ਮਿਲਾਪੜਾ ਸੁਭਾਅ ਹੋਣ ਕਰਕੇ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਸਨ। ਮਿਸਤਰੀ ਭਾਈਚਾਰਾ ਨਾਲ ਸਬੰਧਤ ਹੋਣ ਕਰਕੇ ਅੱਜ ਕਾਰਖਾਨਾ ਸੁੰਨਾ ਪਿਆ ਸੀ, ਉਹ ਬੀਤੇ ਕੱਲ ਦੋਵੇਂ ਮ੍ਰਿਤਕ ਪਿਉ-ਪੁੱਤ ਨਟ ਬੋਲਟ ਲੈ ਕੇ ਜਲੰਧਰ ਸ਼ਹਿਰ ਵਿਖੇ ਜਾ ਰਹੇ ਸਨ ਜੋ ਕਿ ਇਹ ਪਿੰਡ ਲਾਗੇ ਹੀ ਹਾਦਸਾ ਵਾਪਰ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਤਰਸੇਮ ਜੋਧਾਂ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਚੱਕ ਕਲਾਂ, ਆਪ ਆਗੂ ਜਗਰੂਪ ਸਿੰਘ ਜਰਖੜ, ਆਪ ਆਗੂ ਪ੍ਰਕਾਸ਼ ਸਿੰਘ ਜੰਡਾਲੀ, ਲੁਧਿਆਣਾ ਪੂਰਬੀ ਤੋਂ ਆਪ ਦੇ ਉਮੀਦਵਾਰ ਦਲਜੀਤ ਸਿੰਘ ਗਰੇਵਾਲ, ਕਾਮਰੇਡ ਪ੍ਰਕਾਸ਼ ਸਿੰਘ ਹਿੱਸੋਵਾਲ, ਬੀਬੀ ਸਰਬਜੀਤ ਕੌਰ ਜਗਰਾਂਓ, ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਅਨੰਦਸਾਰੂਪ ਸਿੰਘ ਮੋਹੀ ਸਮੇਤ ਹੋਰ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: