ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਕੀਤਾ

ss1

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਕੀਤਾ

img_20161123_094514_9ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਦੀ ਸ਼ੁਰੂਆਤ ਡਾ. ਦਰਸ਼ਨ ਕੌਰ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਵੱਲੋਂ ਕੀਤੀ ਗਈ।
ਇਸ ਮੌਕੇ ਮਾਨਯੋਗ ਸਿਹਤ ਸਕੱਤਰ ਮੈਡਮ ਵਿੰਨੀ ਮਹਾਜਨ ਵੱਲੋਂ ਸਵੇਰੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਟੀਕਾਕਰਨ ਸੰਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ੳਤੇ ਇਸ ਦੌਰਾਨ ਉਹਨਾਂ ਵੱਲੋਂ ਮੌਕੇ ‘ਤੇ ਆਏ ਹੋਏ ਟੀਕਾਕਰਨ ਕਰਵਾਉਣ ਲਈ ਬੱਚੀਆਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਐੱਚ ਪੀ ਵੀ ਟੀਕਾਕਰਨ ਬਾਰੇ ਦੱਸਿਆ ਕਿ ਇਹ ਟੀਕਾਕਰਨ ਸਿਰਫ ਪੰਜਾਬ ਸਰਕਾਰ ਵੱਲੋਂ ਸਮੁੱਚੇ ਭਾਰਤ ਦੇਸ਼ ਵਿੱਚੋਂ ਸਿਰਫ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਹੀ ਕਰਵਾਇਆ ਜਾ ਰਿਹਾ ਹੈ।ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਸਾਰੀਆਂ ਹੀ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਇਹ ਟੀਕਾਕਰਨ 23 ਅਤੇ 24 ਨਵੰਬਰ ਅਤੇ 2,3 ਦਸੰਬਰ ਨੂੰ ਨੇੜਲੇ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਾ. ਬਲਵਿੰਦਰ ਸਿੰਘ ਡਬਲਯੂ ਐੱਚ ਓ ਅਤੇ ਡਾ. ਸਤੇਸ਼ ਗੁਪਤਾ ਵੱਲੋਂ ਟੀਕਾਕਰਨ ਸਾਈਟ ਦਾ ਮੁਆਇਨਾ ਕੀਤਾ ਗਿਆ।
ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਇਹ ਟੀਕਾਕਰਨ ਕਰਨ ਲਈ ਕੁੱਲ 1289 ਬੱਚੀਆਂ ਨੂੰ ਟੀਕਾਕਰਨ ਕਰਨ ਦਾ ਟੀਚਾ ਮਿਥਿਆ ਗਿਆ ਸੀ, ਜੋ ਕਿ ਲਗਭਗ ਪੂਰਾ ਹੋ ਗਿਆ ਹੈ। ਇਸ ਮੌਕੇ ਡਾ. ਸੁਮਿਤ ਬਾਂਸਲ, ਸ੍ਰੀਮਤੀ ਕਰਮਜੀਤ ਕੌਰ ਨਰਸਿੰਗ ਸਿਸਟਰ, ਸ. ਸੁਖਦੇਵ ਸਿੰਘ ਐੱਸ ਆਈ, ਸ੍ਰੀਮਤੀ ਬਲਵੀਰ ਕੌਰ ਐੱਲ ਐੱਚ ਵੀ, ਸ. ਗੁਰਜੀਤ ਸਿੰਘ ੳਤੇ ਸ. ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਸਾਮਲ ਸੀ।

Share Button

Leave a Reply

Your email address will not be published. Required fields are marked *