ਬੱਚੀਆਂ ਦੇ ਜਬਰ-ਜ਼ਨਾਹੀਆਂ ਨਾਲ ਆਗੂਆਂ ਦੀ ਅਜੀਬ ਹਮਦਰਦੀ

ss1

ਬੱਚੀਆਂ ਦੇ ਜਬਰ-ਜ਼ਨਾਹੀਆਂ ਨਾਲ ਆਗੂਆਂ ਦੀ ਅਜੀਬ ਹਮਦਰਦੀ

ਮੱਧ ਪ੍ਰਦੇਸ਼ ਅਤੇ ਹਰਿਆਣਾ ‘ਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਦੇ ਪ੍ਰਬੰਧ ਨੂੰ ਲੈ ਕੇ ਪੰਜਾਬ ਵਿਚ ਵੀ ਬਹਿਸ ਸ਼ੁਰੂ ਹੋ ਗਈ ਹੈ। ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਪਿੱਛੋਂ ਸਰਕਾਰ ਦੇ ਇਕ ਹੋਰ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਸਬੰਧੀ ਆਪਣਾ ਰੁਖ਼ ਸਪੱਸ਼ਟ ਕੀਤਾ ਹੈ, ਜਦਕਿ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਸਬੰਧੀ ਆਪਣੀ ਰਾਏ ਦਿੱਤੀ ਹੈ।
ਜਬਰ-ਜ਼ਨਾਹੀਆਂ ਨੂੰ ਫਾਂਸੀ ਗੈਰ-ਮਨੁੱਖੀ : ਖਹਿਰਾ
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕਿਸੇ ਵੀ ਅਪਰਾਧ ਵਿਚ ਫਾਂਸੀ ਦੀ ਸਜ਼ਾ ਗੈਰ-ਮਨੁੱਖੀ ਹੈ ਅਤੇ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਵੀ ਇਸ ਤਰ੍ਹਾਂ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ। ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੂੰ ਰੋਕਣ ਲਈ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੋ ਮਿਸਾਲ ਪੈਦਾ ਕਰੇ। ਦੇਸ਼ ਦੇ ਕਾਨੂੰਨ ਵਿਚ ਜਬਰ-ਜ਼ਨਾਹੀਆਂ ਨੂੰ ਸਖ਼ਤ ਸਜ਼ਾ ਦੇਣ ਦਾ ਪ੍ਰਬੰਧ ਹੈ ਅਤੇ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਹੀ ਜਬਰ-ਜ਼ਨਾਹੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਮਸਲੇ ਦਾ ਹੱਲ ਨਹੀਂ। ਦੇਸ਼ ਦਾ  ਕਾਨੂੰਨ ਹੀ ਇਸ ਤਰ੍ਹਾਂ ਦੇ ਅਪਰਾਧ ਨਾਲ ਨਜਿੱਠਣ ਵਿਚ ਸਮਰੱਥ ਹੈ। ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਵਿਚ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਸੀ ਕਿਉਂਕਿ ਇੰਝ ਕਰਨਾ ਗੈਰ-ਮਨੁੱਖੀ ਹੈ। ਸੱਭਿਅਕ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਮੈਂ ਵੀ ਫਾਂਸੀ ਵਰਗੀ ਗੈਰ-ਮਨੁੱਖੀ ਸਜ਼ਾ ਦੇ ਹੱਕ ਵਿਚ ਨਹੀਂ ਹਾਂ।

Share Button

Leave a Reply

Your email address will not be published. Required fields are marked *