ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 24, 2020

ਬੱਚਿਓ ! ਆਓ ਕੁਝ ਹੋਰ ਜਾਣੀਏ

ਬੱਚਿਓ ! ਆਓ ਕੁਝ ਹੋਰ ਜਾਣੀਏ

ਪਿਆਰੇ ਬੱਚਿਓ ! ਅੱਜ ਅਸੀਂ ਕੁਝ ਨਵੀਂ ਅਤੇ ਰੌਚਕ ਜਾਣਕਾਰੀ ਹਾਸਲ ਕਰਾਂਗੇ। ਆਓ ਫਿਰ ਪੜ੍ਹੀਏ :-

1. ਦੁਨੀਆਂ ਦੀ 90% ਬਰਫ ਅੰਟਾਰਕਟਿਕ ਮਹਾਂਦੀਪ (ਦੱਖਣੀ ਧਰੁਵ ) ‘ਤੇ ਸਥਿੱਤ ਹੈ।

2. ” ਕੈਸੀਨ ” ਨਾਮਕ ਪ੍ਰੋਟੀਨ ਕਰਕੇ ਦੁੱਧ ਦਾ ਰੰਗ ਸਫੈਦ ( ਚਿੱਟਾ ) ਹੁੰਦਾ ਹੈ ।

3. ” ਰੇਗਿਸਤਾਨ ( ਮਾਰੂਥਲ ) ਦੀ ਰਾਣੀ ” ਛਿਪਕਲੀ ਨੂੰ ਕਿਹਾ ਜਾਂਦਾ ਹੈ।

4. ” ਉੱਡਣ ਵਾਲੀ ਲੂੰਮੜੀ ” ਅਸਲ ਵਿੱਚ ਇੱਕ ਕਿਸਮ ਦਾ ਚਮਗਿੱਦੜ ਹੀ ਹੁੰਦਾ ਹੈ।

5. ਜੈਨ ਧਰਮ ਵਿੱਚ ਕੁੱਲ 24 ਤੀਰਥੰਕਰ ਹੋਏ ਹਨ। ਇਨ੍ਹਾਂ ਵਿਚੋਂ 24 ਵੇਂ ਤੀਰਥੰਕਰ ਮਹਾਂਵੀਰ ਸਵਾਮੀ ਜੀ ਸਨ।

6. ਸਾਡੇ ਦੇਸ਼ ਭਾਰਤ ਵਿੱਚ ਸਭ ਤੋਂ ਵੱਧ ਦੁਰਗ (ਉੱਤਮ ਕਿਲੇ) ਮਹਾਰਾਸ਼ਟਰ ਪ੍ਰਾਂਤ ਵਿੱਚ ਹਨ।

7. ” ਹਵਾ – ਮਹਿਲ ” ਰਾਜਸਥਾਨ ਰਾਜ ਦੀ ਰਾਜਧਾਨੀ ਜੈਪੁਰ ਵਿਖੇ ਸਥਿਤ ਹੈ। ਇਸ ਮਹਿਲ ਦੀ ਆਕ੍ਰਿਤੀ ਸ੍ਰੀ ਕ੍ਰਿਸ਼ਨ ਜੀ ਦੇ ਮੁਕਟ ਦੇ ਵਾਂਗ ਹੈ।

8. ਸਰਦੀਆਂ ਵਿੱਚ ਪੈਦਾ ਹੋਣ ਵਾਲੀਆਂ ਫ਼ਸਲਾਂ ਨੂੰ ” ਰਬੀ ਦੀਆਂ ਫਸਲਾਂ ” ਕਿਹਾ ਜਾਂਦਾ ਹੈ। ਜਿਵੇਂ : ਚਨਾ , ਕਣਕ , ਜੌਂ ਆਦਿ।

9. ਤਾਰਿਆਂ ਦਾ ਆਪਣਾ ਪ੍ਰਕਾਸ਼ ਹੁੰਦਾ ਹੈ। ਸੂਰਜ ਵੀ ਇੱਕ ਤਾਰਾ ਹੈ। ਗ੍ਰਹਿਆਂ ਦਾ ਆਪਣਾ ਪ੍ਰਕਾਸ਼ ਨਹੀਂ ਹੁੰਦਾ। ਕੁੱਲ ਅੱਠ ਗ੍ਰਹਿ ਹਨ।

10. ਦੁਨੀਆਂ ਦਾ ਸਭ ਤੋਂ ਵੱਧ ਚੌੜਾ ਦਰੱਖਤ ਭਾਰਤ ਦੇ ਪੂਰਬੀ ਰਾਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਨਜ਼ਦੀਕ ” ਦਾ ਅਚਾਰਿਆ ਜਗਦੀਸ਼ ਚੰਦਰ ਬੋਸ ਬੋਟੈਨੀਕਲ ਗਾਰਡਨ” ਵਿੱਚ ਲੱਗਿਆ ਹੋਇਆ ਹੈ। ਇਹ ਦਰੱਖਤ ਲੱਗਭਗ 250 ਸਾਲ ਪੁਰਾਣਾ ਹੈ ਅਤੇ 144400 ਵਰਗ ਮੀਟਰ ਵਿਚ ਫੈਲਿਆ ਹੋਇਆ ਹੈ। ਇਹ ਇੱਕ ਬੋਹੜ ਦਾ ਦਰੱਖਤ ਹੈ। ਇਸ ਦੀਆਂ ਲਗਭਗ 2800 ਜਟਾਵਾਂ( ਜੜ੍ਹ ਰੂਪੀ ) ਹਨ ।

11. ਰੇਸ਼ਮ ਦਾ ਕੀੜਾ ਜਾਂ ‘ ਚਾਈਨੀਜ਼ ਔਕ ਸਿਲਕ ਮਾੱਥ ‘ ਇੱਕ ਕਿਸਮ ਦਾ ਪਤੰਗਾ ਹੈ , ਜਿਸ ਦੀ ਖੇਤੀ ਕੀਤੀ ਜਾਂਦੀ ਹੈ।

12. ਸਮੁੰਦਰ ਦੀ ਡੂੰਘਾਈ ਫੈਦੋਮੀਟਰ ਨਾਂ ਦੇ ਯੰਤਰ ਨਾਲ ਮਾਪੀ ਜਾਂਦੀ ਹੈ।

13. ਕਾਰਬਨਡਾਈਆਕਸਾਈਡ ਗੈਸ ਪਾਣੀ ਵਿੱਚ ਘੁਲ ਜਾਂਦੀ ਹੈ।

14. ਸੁਪਰੀਮ ਕੋਰਟ ( ਸਰਵ ਉੱਚ ਅਦਾਲਤ ) ਦੇ ਜੱਜਾਂ ਦੀ ਨਿਯੁਕਤੀ ਦੇਸ਼ ਦਾ ਰਾਸ਼ਟਰਪਤੀ ਕਰਦਾ ਹੈ।

15. ਪ੍ਰਸਿੱਧ ਦਾਰਸ਼ਨਿਕ ਪਲੈਟੋ ਨੂੰ ‘ਅਫ਼ਲਾਤੂਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਗੁਰੂ ਸੁਕਰਾਤ ਸੀ ਤੇ ਚੇਲਾ ਅਰਸਤੂ ਸੀ।

16. ਜਦੋਂ 01ਨਵੰਬਰ , 1966 ਨੂੰ ਨਵਾਂ ਪੰਜਾਬ ਹੋਂਦ ਵਿੱਚ ਆਇਆ , ਉਦੋਂ ਪੰਜਾਬ ਵਿੱਚ 11 ਜ਼ਿਲ੍ਹੇ ਸਨ। ਉਦੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਜੀ ਸਨ।

17. ਮਦਰ ਟੈਰੇਸਾ ਅਲਬਾਨੀਆ ਦੀ ਰਹਿਣ ਵਾਲੀ ਸੀ।

18. ਹਵਾਈ ਸੈਨਾ ਦੇ ਮੁਖੀ ਨੂੰ ‘ ਏਅਰ ਚੀਫ ਮਾਰਸ਼ਲ’ ਆਖਦੇ ਹਨ ।

19. ਭਾਰਤ ਦੀ ਭੂਮੀ ‘ਤੇ ਪਹਿਲਾ ਵਿਦੇਸ਼ੀ ਹਮਲਾਵਰ ਸਿਕੰਦਰ ਮਹਾਨ ਸੀ।

20. ਕਰਕ ਰੇਖਾ ਭਾਰਤ ਦੇ ਵਿਚਕਾਰੋਂ (ਮੱਧ ਵਿੱਚੋਂ )ਹੋ ਕੇ ਲੰਘਦੀ ਹੈ।

21. ਉਮਰ ਖ਼ਿਆਮ ਅਰਬੀ ਭਾਸ਼ਾ ਦੇ ਮਹਾਨ ਲੇਖਕ ਸਨ ।

22. ਸਾਡੇ ਦੇਸ਼ ਭਾਰਤ ਦਾ ਰਾਸ਼ਟਰੀ ਚਿੰਨ੍ਹ ” ਤਿੰਨ ਸ਼ੇਰਾਂ ਵਾਲੀ ਮੂਰਤੀ ” ਹੈ।

23. ਦਿੱਲੀ ਦਾ ‘ਲਾਲ ਕਿਲ੍ਹਾ’ ਅਤੇ ਆਗਰੇ ਦਾ ‘ਤਾਜ ਮਹਿਲ’ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਬਣਵਾਏ ਸਨ।

24.ਚੀਨ ਦੀ ਮਹਾਨ ਦੀਵਾਰ 1500 ਮੀਲ ਲੰਬੀ , 20 ਫੁੱਟ ਚੌੜੀ ਅਤੇ 22 ਫੁੱਟ ਉੱਚੀ ਹੈ।

25. ‘ਸੰਸਾਰ ਦੀ ਛੱਤ ‘ ਤਿੱਬਤ ਨੂੰ ਆਖਿਆ ਜਾਂਦਾ ਹੈ।

26. ਵਾਰਾਨਸੀ ਦਾ ਪੁਰਾਣਾ ਨਾਂ ਕਾਸ਼ੀ ਹੈ।

27. ਚੰਦਰਮਾ ਉੱਤੇ ਮਨੁੱਖ ਦਾ ਭਾਰ ਧਰਤੀ ਦੀ ਤੁਲਨਾ ਵਿੱਚ ਘੱਟ ਕੇ ਕੇਵਲ ਛੇਵਾਂ ਹਿੱਸਾ ਹੀ ਰਹਿ ਜਾਂਦਾ ਹੈ।

28. ਵਿਸ਼ਵ ਪ੍ਰਸਿੱਧ ਮਹਾਨ ਵਿਗਿਆਨੀ ਥਾੱਮਸ ਐਲਵਾ ਐਡੀਸਨ ਬਾਰਾਂ ਸਾਲ ਦੀ ਉਮਰ ਵਿੱਚ ਰੇਲਗੱਡੀਆਂ ਵਿੱਚ ਅਖ਼ਬਾਰਾਂ ਅਤੇ ਮਠਿਆਈਆਂ ਵੇਚਦੇ ਸੀ। ਮਿਹਨਤ ਅਤੇ ਪੜ੍ਹਾਈ ਸਦਕਾ ਉਨ੍ਹਾਂ ਨੇ ਫ਼ੋਨੋਗ੍ਰਾਫ਼ , ਬਿਜਲੀ ਦਾ ਬੱਲਬ , ਇਲੈਕਟ੍ਰਾਨਿਕ ਉਤਸਰਜਨ , ਕਾਈਨੋਗ੍ਰਾਫ ਜਿਹੀਆਂ ਮਹਾਨ ਖੋਜਾਂ ਕੀਤੀਆਂ।

29. ਪੈਗੰਬਰ ਮੁਹੰਮਦ ਦਾ ਪਿਆਰਾ ਪਸ਼ੂ ਊਠ ਮੰਨਿਆ ਜਾਂਦਾ ਹੈ।

ਪਿਆਰੇ ਬੱਚਿਓ !!! ਬਾਕੀ ਕਦੇ ਫੇਰ ਸਹੀ ।

ਤੁਹਾਡਾ ਆਪਣਾ ,

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: