ਬੱਚਿਆ ਦੇ ਮਾਪਿਆਂ ਨੇ ਏ ਸੀ ਗਲੋਬਲ ਸਕੂਲ ਅਗੇ ਦਿਤਾ ਧਰਨਾ

ss1

ਬੱਚਿਆ ਦੇ ਮਾਪਿਆਂ ਨੇ ਏ ਸੀ ਗਲੋਬਲ ਸਕੂਲ ਅਗੇ ਦਿਤਾ ਧਰਨਾ

ਮਾਮਲਾ ਸਕੂਲ ਵਲੋਂ ਫੀਸਾ ਵਿੱਚ ਵਾਧੇ ਕਰਨ ਦਾ

19-38 (1)ਬਨੂੜ 18 ਮਈ (ਧਰਮਵੀਰ ਨਾਗਪਾਲ) ਇਥੋ ਦੇ ਥਾਣਾ ਰੋਡ ਤੇ ਸਥਿਤ ਏ ਸੀ ਗਲੋਬਲ ਸਕੂਲ ਦੇ ਪ੍ਰਬੰਧਕਾ ਵਲੋ ਸਕੁੂਲ ਦੇ ਵਿਦਿਆਰਥੀਆਂ ਦੀਆ ਫੀਸਾ ਵਿੱਚ ਕੀਤੇ ਗਏ ਵਾਅਦੇ ਵਿਰੁੱਧ ਮਾਪੇ ਐਸੋਸ਼ੀਏਸ਼ਨ ਨੇ ਸਕੂਲ ਅਗੇ ਧਰਨਾ ਲਾਇਆ। ਇਸ ਧਰਨੇ ਵਿੱਚ ਵੱਧ ਚੱੜਕੇ ਬਚਿਆਂ ਦੇ ਮਾਤਾ ਪਿਤਾ ਨੇ ਸਮੂਲੀਅਤ ਕਰ ਕਿ ਸਕੂਲ ਖਿਲਾਫ ਜੰਮ ਕਿ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਸਿੰਘ ਖਾਸਪੁਰ, ਪ੍ਰੇਮ ਸਿੰਘ ਘੜਾਮਾ, ਕਰਨਵੀਰ ਸੈਹਟੀ, ਚੋਧਰੀ ਮੁਹਮਦ ਸਦੀਕ, ਬਲੰਵਤ ਸਿੰਘ ਨੰਡਿਆਲੀ, ਸਤਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਇਹ ਨਿਜੀ ਸਕੂਲ ਹਾਈ ਕੋਰਟ ਦੇ ਜਸਟਿਸ ਅਮਰਦਤ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਨੂੰ ਮੰਨਣ ਤੋਂ ਇਨਕਾਰੀ ਜਾਂਦੇ ਹਨ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ਾ ਤੋਂ ਬਿਲਕੁਲ ਉੱਲਟ ਬਚਿਆ ਦੀਆਂ ਫੀਸਾ ਵਿੱਚ ਬੇਤਹਾਸ਼ਾ ਵਾਧਾ ਕਰ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਬਾਹਰੋ ਮਿਲਦੀ 500 ਰੂਪੈ ਦੀ ਵਰਦੀ ਨੂੰ ਸਕੂਲ ਵਿੱਚ 900 ਰੂਪੈ ਦੇ ਕੇ ਮਾਪਿਆ ਦਾ ਸ਼ੋਸਨ ਕਰ ਰਹੇ ਹਨ ਅਤੇ ਉਹਨਾਂ ਨਿਜੀ ਸਕੂਲਾ ਦੀ ਪ੍ਰਸ਼ਾਸਨ ਨਾਲ ਮਿਲੀ ਭੁਗਤ ਦੇ ਦੋਸ਼ ਲਾਉਂਦਿਆਂ ਸਕੂਲ ਦੇ ਪ੍ਰਬੰਧਕਾ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਉਹਨਾਂ ਦੀਆਂ ਵਾਜਿਬ ਮੰਗਾ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਸੋਮਵਾਰ ਨੂੰ ਅਣਮਿਥੇ ਸਮੇਂ ਲਈ ਧਰਨਾ ਲਾਉਣ ਲਈ ਮਜਬੂਰ ਹੋ ਜਾਣਗੇ। ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਜਸਟਿਸ ਅਮਰਦਤ ਕਮੇਟੀ ਤੇ ਹਾਈ ਕੋਰਟ ਦੇ ਹੁਕਮਾ ਨੂੰ ਨਿਜੀ ਸਕੂਲ ਵਿੱਚ ਲਾਗੂ ਕਰਾਵਾਉਣ। ਇਸ ਮੌਕੇ ਪਿਆਰਾ ਸਿੰਘ ਗਗੇ ਮਾਜਰਾ, ਉਜਾਗਰ ਸਿੰਘ ਨੰਡਿਆਲੀ, ਕੁਲਦੀਪ ਸਿੰਘ ਕਲੌਲੀ, ਭੁਪਿੰਦਰ ਸਿੰਘ ਮੰਨੋਲੀ ਤੋਂ ਇਲਾਵਾ ਤਕਰੀਬਨ 9 ਪਿੰਡਾ ਦੇ ਬਚਿਆ ਦੇ ਮਾਪਿਆ ਨੇ ਸਮੂਲੀਅਤ ਕੀਤੀ।

Share Button

Leave a Reply

Your email address will not be published. Required fields are marked *