Thu. Oct 17th, 2019

ਬੱਚਿਆਂ ਨੂੰ ਖ਼ਾਲੀ ਪੇਟ ਲੀਚੀ ਖਵਾਉਣਾ ਹੋ ਸਕਦਾ ਹੈ ਖ਼ਤਰਨਾਕ

ਬੱਚਿਆਂ ਨੂੰ ਖ਼ਾਲੀ ਪੇਟ ਲੀਚੀ ਖਵਾਉਣਾ ਹੋ ਸਕਦਾ ਹੈ ਖ਼ਤਰਨਾਕ

ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਚਮਕੀ ਬੁਖ਼ਾਰ ਕਾਰਨ 10 ਦਿਨਾਂ ਵਿੱਚ 47 ਬੱਚਿਆਂ ਦੀ ਮੌਤ ਆਪਣੇ ਆਪ ’ਚ ਇੱਕ ਵੱਡਾ ਮਸਲਾ ਹੈ। ਇਸ ਨਾਲ ਹੁਣ ਤੱਕ 54 ਬੱਚਿਆਂ ਦੀ ਮੌਤ ਹੋ ਗਈ ਹੈ। ਹੁਣ ਕੌਮਾਂਤਰੀ ਮੀਡੀਆ ਨੇ ਵੀ ਇਸ ਪਾਸੇ ਧਿਆਨ ਦਿੱਤਾ ਹੈ। ਇਸ ਬਿਮਾਰੀ ਦੇ ਸਬੰਧ ‘ਚ ਡਾਕਟਰ ਨੇ ਲਿਖਿਆ ਹੈ ਕਿ ਇਸ ਦਾ ਸਬੰਧ ਲੀਚੀ ਨਾਲ ਹੈ

ਇੰਗਲੈਂਡ ਤੋਂ ਛਪਦੇ ਅੰਗਰੇਜ਼ੀ ਅਖ਼ਬਾਰ‘ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਨ੍ਹਾਂ ਬੱਚਿਆਂ ਦੀ ਮੌਤ ਇੱਕ ਅਜਿਹੇ ਜ਼ਹਿਰੀਲੇ ਪਦਾਰਥ ਕਾਰਨ ਹੋਈ ਹੈ, ਜੋ ਲੀਚੀ ਵਿੱਚ ਪਾਇਆ ਜਾਂਦਾ ਹੈ। ਰਿਪੋਰਟ ਮੁਤਾਬਕ ਮਰਨ ਵਾਲੇ ਸਾਰੇ ਬੱਚਿਆਂ ਵਿੱਚ ਐਕਿਯੂਟ ਇੰਸਿਫ਼ਲਾਇਟਿਸ (ਦਿਮਾਗ਼ ਦੀ ਸੋਜ਼ ) ਸਿੰਡ੍ਰੋਮ ਵਰਗੇ ਲੱਛਣ ਪਾਏ ਗਏ ਹਨ। ਇਨ੍ਹਾਂ ਸਾਰੇ ਬੱਚਿਆਂ ਦੇ ਬਲੱਡ ਸੈਂਪਲ ਵਿੱਚ ਸ਼ੂਗਰ ਲੈਵਲ ਵੀ ਔਸਤ ਤੋਂ ਘੱਟ ਪਾਇਆ ਗਿਆ।

ਮੁਜ਼ੱਫ਼ਰਪੁਰ ਦੇ ਜਿਹੜੇ ਦੋ ਹਸਪਤਾਲਾਂ ਤੋਂ ਬੱਚਿਆਂ ਦੀ ਮੌਤ ਦੀਆਂ ਖ਼ਬਰਾਂ ਆਈਆਂ ਹਨ, ਉਹ ਇਲਾਕੇ ਲੀਚੀ ਦੇ ਬਾਗ਼ਾਂ ਕਾਰਨ ਵੱਧ ਜਾਣੇ ਜਾਂਦੇ ਹਨ। ਇੱਥੇ ਵੱਡੇ ਪੱਧਰ ਉੱਤੇ ਲੀਚੀ ਦਾ ਉਤਪਾਦਨ ਹੁੰਦਾ ਹੈ ਤੇ ਇੱਥੋਂ ਲੀਚੀ ਫਲ਼ ਦੇਸ਼–ਵਿਦੇਸ਼ ਵਿੱਚ ਪਹੁੰਚਾਇਆ ਜਾਂਦਾ ਹੈ।

ਹੁਣ ਇਸ ਬਾਰੇ ਪਤਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿ ਕੀ ਸੱਚਮੁਚੀ ਲੀਚੀ ਦਾ ਫਲ਼ ਹੀ ਬੱਚਿਆਂ ਦੀ ਜਾਨ ਲੈ ਰਿਹਾ ਹੈ ਤੇ ਇਸ ਫਲ਼ ਵਿੱਚ ਪਾਏ ਜਾਣ ਵਾਲੇ ਜ਼ਹਿਰੀਲੇ ਤੱਤ ਕਾਰਨ ਬੱਚਿਆਂ ਦੀ ਜਾਨ ਅਜਾਈਂ ਜਾ ਰਹੀ ਹੈ।ਬਿਹਾਰ ਦੇ ਮੁਜ਼ੱਫ਼ਰਪੁਰ ਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਇਹ ਮਾਮਲਾ ਕੋਈ ਨਵਾਂ ਨਹੀਂ ਹੈ। ਸਾਲ 1995 ਤੋਂ ਇੱਥੇ ਗਰਮੀਆਂ ਦੇ ਮੌਸਮ ਵਿੱਚ ਅਜਿਹੀਆਂ ਸ਼ਿਕਾਇਤਾਂ ਲਗਾਤਾਰ ਆਉਂਦੀਆਂ ਰਹੀਆਂ ਹਨ।

Leave a Reply

Your email address will not be published. Required fields are marked *

%d bloggers like this: