Sat. Apr 20th, 2019

ਬੱਚਿਆਂ ਨੂੰ ਮਿਸ਼ਨਰੀ ਬਣਾਉਣ ਲਈ ਮਾਪੇ ਉਨਾਂ ਦੀ ਅਗਵਾਈ ਛੋਟੀ ਉਮਰੇ ਕਰਨ-ਪ੍ਰਿੰ: ਹਰਿਭਜਨ ਸਿੰਘ

ਬੱਚਿਆਂ ਨੂੰ ਮਿਸ਼ਨਰੀ ਬਣਾਉਣ ਲਈ ਮਾਪੇ ਉਨਾਂ ਦੀ ਅਗਵਾਈ ਛੋਟੀ ਉਮਰੇ ਕਰਨ-ਪ੍ਰਿੰ: ਹਰਿਭਜਨ ਸਿੰਘ

picture1ਸ੍ਰੀ ਅਨੰਦਪੁਰ ਸਾਹਿਬ, 1 ਅਕਤੂਬਰ (ਦਵਿੰਦਰਪਾਲ ਸਿੰਘ) :ਸਿੱਖੀ ਦੇ ਪ੍ਰਚਾਰ, ਪਸਾਰ ਅਤੇ ਧਰਮ ਪ੍ਰਚਾਰ ਨੂੰ ਸਮਰਪਿਤ ਸੰਸਥਾ ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਦੇ ਸਥਾਨਕ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਚੱਲ ਰਹੇ ਤਿੰਨ ਰੋਜ਼ਾ ਸਲਾਨਾ ਕੇਂਦਰੀ ਗੁਰਮਤਿ ਸਮਾਗਮ ਦੇ ਦੂਜੇ ਦਿਨ ਦੀ ਆਰੰਭਤਾ ਭਾਈ ਹਰਜਿੰਦਰ ਸਿੰਘ ਹੁਸਿਆਰਪੁਰ ਵਾਲਿਆਂ ਨੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਸਬਦ ਕੀਰਤਨ ਨਾਲ ਕੀਤੀ । ਉਪਰੰਤ ਸਮਾਗਮ ਵਿੱਚ ਮਿਸ਼ਨਰੀ ਸਿਖਲਾਈ ਸੈਸ਼ਨ ਵਿੱਚ ਦੇਸ਼ ਭਰ ਤੋਂ ਆਏ ਮਿਸ਼ਨਰੀਆਂ ਅਤੇ ਹੋਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਚੇਅਰਮੈਨ ਪ੍ਰਿੰਸੀਪਲ ਹਰਿਭਜਨ ਸਿੰਘ ਕਿਹਾ ਕਿ ਬੱਚਿਆਂ ਨੂੰ ਮਿਸ਼ਨਰੀ ਬਣਾਉਣ ਲਈ ਮਾਪਿਆਂ ਨੂੰ ਉਨਾਂ ਦੀ ਅਗਵਾਈ ਛੋਟੀ ਉਮਰੇ ਹੀ ਕਰ ਦੇਣੀ ਚਾਹੀਦੀ ਹੈ । ਤਾਂ ਜੋ ਵੱਡੇ ਹੁੰਦਿਆਂ ਬੱਚਿਆਂ ਦੀ ਰੁਚੀਆਂ ਅਤੇ ਧਿਆਨ ਹੋਰ ਕਿਧਰੇ ਨਾਲ ਜਾਵੇ । ਬੱਚਿਆਂ ਨੂੰ ਮਿਸ਼ਨਰੀ ਬਣਾਉਣ ਹਿੱਤ ਅਨੁਸਾਸ਼ਨ ਨੂੰ ਕਾਇਮ ਰੱਖਿਆ ਜਾਵੇ ਅਤੇ ਮਾਪੇ ਅਤੇ ਮਿਸ਼ਨਰੀ ਭਰਾ ਪਹਿਲਾਂ ਆਪ ਪੂਰੀ ਤਰਾਂ ਅਨੁਸਾਸ਼ਨਬੱਧ ਹੋਣ ਤਦ ਹੀ ਅਸਲ ਸਿੱਟੇ ਸਾਹਮਣੇ ਆ ਸਕਦੇ ਹਨ । ਉਨਾਂ ਮਿਸ਼ਨਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਜ ਪ੍ਰਚਾਰ ਦੇ ਸਾਰਥਿਕ ਨਤੀਜੇ ਨਾ ਨਿਕਲਣ ਪਿੱਛੇ ਮਿਸ਼ਨਰੀਆਂ ਭਰਾਵਾਂ ਅੰਦਰ ਪੈਦਾ ਹੋਈਆਂ ਕਮੀਆਂ ਹੀ ਹਨ ਇਸ ਕਰਕੇ ਹਰ ਇੱਕ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਪਣੀਆਂ ਕਮੀਆਂ ਨੂੰ ਪਹਿਲਾਂ ਦੂਰ ਕਰਨ ਵਾਲੇ ਪਾਸੇ ਧਿਆਨ ਦੇਣਾ ਹੋਵੇਗਾ । ਪ੍ਰਿੰ: ਹਰਿਭਜਨ ਸਿੰਘ ਨੇ ਕਿਹਾ ਕਿ ਗੁਰਮਤਿ ਦਾ ਪ੍ਰਚਾਰ ਕਰਨਾ ਹੀ ਅਸਲ ਰੂਪ ਵਿੱਚ ਗੁਰੂ ਦੀ ਸੇਵਾ ਹੈ । ਉਨਾਂ ਨੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਬੱਚਿਆਂ ਗੁਰਮਤਿ ਦੇ ਧਾਰਨੀ ਬਣਾਉਣ ਲਈ ਉਠਾਏ ਜਾਣ ਵਾਲੇ ਕਦਮਾਂ ਅਤੇ ਤੌਰ ਤਰੀਕਿਆਂ ਤੋਂ ਵੀ ਵਿਸਥਾਰ ਨਾਲ ਜਾਣੂ ਕਰਵਾਇਆ । ਇਸ ਤੋਂ ਪਹਿਲਾਂ ਸਮਾਗਮ ਸਬਦ ਵਿਚਾਰ ਕਰਦਿਆਂ ਸ. ਕੁਲਵੰਤ ਸਿੰਘ ਜੰਮੂ , ਸ. ਨਛੱਤਰ ਸਿੰਘ ਹੁਸਿਆਰਪੁਰ, ਸ. ਹਰਜੀਤ ਸਿੰਘ ਸੰਪਾਦਕ ਸਿੱਖ ਫੁੱਲਵਾੜੀ ਆਦਿ ਨੇ ਅਜੋਕੇ ਦੌਰ ਵਿੱਚ ਗੁਰਬਾਣੀ ਮਨੁੱਖ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸੁੁਚੱਜਾ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ । ਸਾਨੂੰ ਆਪਣੇ ਆਪਣੇ ਪ੍ਰੀਵਾਰਾਂ ਹਰ ਰੋਜ਼ ਨੇਮ ਨਾਲ ਗੁਰਬਾਣੀ ਨਾਲ ਜੁੜਣ ਲਈ ਕੁਝ ਨਾ ਕੁਝ ਸਮਾਂ ਆਪਣੇ ਆਪਣੇ ਰੁਝੇਵਿਆਂ ਵਿੱਚੋਂ ਕੱਢਣਾ ਚਾਹੀਦਾ ਹੈ । ਅੱਜ ਦੇ ਸਮਾਗਮਾਂ ਵਿੱਚ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼ੋ੍ਰਮਣੀ ਕਮੇਟੀ, ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਤਖ਼ਤ ਸਾਹਿਬ ਦੇ ਮੀਤ ਮੈਨੇਜਰ ਸ. ਲਖਵਿੰਦਰ ਸਿੰਘ, ਇੰਜ: ਸ. ਦਵਿੰਦਰ ਸਿੰਘ ਐਸ. ਈ. ਪਾਵਰਕਾਮ, ਸੀਨੀਅਰ ਅਕਾਲੀ ਆਗੂ ਜਥੇਦਾਰ ਮੋਹਨ ਸਿੰਘ ਡੂਮੇਵਾਲ, ਅਮਰਜੀਤ ਸਿੰਘ ਵਾਲੀਆ, ਸ. ਮਹਿੰਦਰ ਸਿੰਘ ਵਾਲੀਆਂ ਪ੍ਰਧਾਨ ਨਗਰ ਕੌਂਸਲ, ਗੁਰਮੀਤ ਸਿੰਘ ਕੁਰਾਲੀ, ਹਰਜਿੰਦਰ ਸਿੰਘ ਹੁਸਿਆਰਪੁਰ, ਜਤਿੰਦਰ ਸਿੰਘ ਜੰਮੂ, ਜਗਮੋਹਨ ਸਿੰਘ ਜੋਨਲ ਆਰਗੇਨਾਇਜ਼ਰ ਰੂਪਨਗਰ, ਸ. ਅਕਬਾਲ ਸਿੰਘ ਸੁਪਰਡੈਂਟ, ਗੁਰਚਰਨ ਸਿੰਘ, ਜਸਪਿੰਦਰਪਾਲ ਸਿੰਘ ਰਾਜਾ, ਸ. ਮਨੋਹਰ ਸਿੰਘ ਮੈਨੇਜਰ, ਵਾਇਸ ਪ੍ਰਿੰਸੀਪਲ ਚਰਨਜੀਤ ਸਿੰਘ, ਸ਼ਰਨਜੀਤ ਸਿੰਘ ਨੰਗਲ, ਸਰਪੰਚ ਗੋਪਾਲ ਸਿੰਘ, ਗਿਆਨੀ ਪਿਆਰਾ ਸਿੰਘ ਡੱਬਰੀ, ਲਖਵਿੰਦਰ ਸਿੰਘ, ਹਰਮੇਸ਼ ਸਿੰਘ ਨੂਰਪੁਰ ਬੇਦੀ, ਸ. ਰਛਪਾਲ ਸਿੰਘ ਜੰਮੂ, ਸ. ਅਵਤਾਰ ਸਿੰਘ, ਹਰਭਜਨ ਸਿੰਘ ਕਪੂਰਥਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ ।

Share Button

Leave a Reply

Your email address will not be published. Required fields are marked *

%d bloggers like this: