ਬੱਚਿਆਂ ਨੂੰ ਪੜਾਈ, ਚੰਗੀ ਸਿਹਤ ਅਤੇ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਮਾਪਿਆਂ ਦਾ ਨੈਤਿਕ ਫ਼ਰਜ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ss1

ਬੱਚਿਆਂ ਨੂੰ ਪੜਾਈ, ਚੰਗੀ ਸਿਹਤ ਅਤੇ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਮਾਪਿਆਂ ਦਾ ਨੈਤਿਕ ਫ਼ਰਜ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

28-16 (2)
ਮੁੱਲਾਂਪੁਰ ਦਾਖਾ, 27 ਜੂਨ (ਮਲਕੀਤ ਸਿੰਘ)- ਬੱਚਿਆਂ ਨੂੰ ਪੜਾਈ, ਵਧੀਆ ਸਿਹਤ ਸਹੂਲਤਾਂ, ਅਤੇ ਚੰਗੇ ਗੁਣ ਦੇਣਾ ਸਾਡੇ ਸਾਰਿਆਂ ਦਾ ਮੁੱਢਲਾ ਫ਼ਰਜ ਬਣਦਾ ਹੈ। ਪਰ ਜਿਸ ਤਰਾਂ ਪੰਜਾਬ ਵਿੱਚ ਆਉਣ ਵਾਲੇ ਭਵਿੱਖ ਨੂੰ ਅਨਾਥ ਅਤੇ ਬੇਸਹਾਰਾ ਕਰਕੇ ਬੇਅਬਾਦ ਮਰਨ ਵਾਲੀਆਂ ਥਾਂਵਾ ਤੇ ਸੁਟਿਆ ਜਾ ਰਿਹਾ ਹੈ ਇਹ ਪੰਜਾਬੀਅਤ ਦੇ ਮੱਥੇ ਤੇ ਬਹੂਤ ਵੱਡਾ ਕਲੰਕ ਹੈ। ਇਸ ਲਈ ਬੱਚਿਆਂ ਨੂੰ ਜਨਮ ਦੇਣ ਉਪਰੰਤ ਪੜਾਈ ਦੇ ਨਾਲ-ਨਾਲ ਮੁਢਲੀਆਂ ਸਹੂਲਤਾਂ ਦੇ ਕੇ ਸਮੇਂ ਦੇ ਹਾਣੀ ਬਣਾਉਣਾ ਮਾਪਿਆਂ ਦਾ ਨੈਤਿਕ ਫ਼ਰਜ ਬਣਦਾ ਹੈ। ਉਪਰੋਕਤ ਵਿਚਾਰਾ ਦਾ ਪ੍ਰਗਟਾਵਾ ਭੂਰੀ ਵਾਲੇ ਭੇਖ ਧਾਮ ਤਲਵੰਡੀ ਖੁਰਦ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸਮਾਜ ਸੇਵੀ ਸਖ਼ਸੀਅਤ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਵਿਖੇ ਜੂੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਸਵਾਮੀ ਜੀ ਨੇ ਕਿਹਾ ਕਿ ਸਾਡੇ ਵੱਲੋਂ ਸਮਾਜ ਨੂੰ ਇੱਕ ਚੰਗੇ ਨਾਗਰਿਕ ਦੇ ਰੂਪ ਵਿੱਚ ਬੱਚੇ ਦੇਣ ਲਈ ਉਹਨਾਂ ਦੀ ਪ੍ਰਵਰਿਸ਼ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸੇ ਨੁੰ ਮੁੱਖ ਰੱਖਦਿਆਂ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਅਦਾਰੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਅਨਾਥ ਅਤੇ ਬੇਸਹਾਰਾ ਬੱਚਿਆਂ ਦੀ ਸੇਵਾ ਸੰਭਾਲ, ਪੜਾਈ ਅਤੇ ਪ੍ਰਵਰਿਸ਼ ਵਿੱਚ ਬਣਦਾ ਯੋਗਦਾਨ ਪਾ ਕੇ ਸਮਾਜ ਵਿੱਚ ਉੱਚ ਪਾਏ ਦਾ ਕੰਮ ਕਰ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਬੀਬੀ ਜਸਬੀਰ ਕੌਰ, ਉੱਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਸਕੱਤਰ ਕੁਲਦੀਪ ਸਿੰਘ ਮਾਨ, ਜੱਥੇਦਾਰ ਅਵਤਾਰ ਸਿੰਘ, ਸੁਖਵਿੰਦਰ ਸਿੰਘ ਅਮਰੀਕਾ, ਕੁਲਵੰਤ ਸਿੰਘ ਕਾਂਤੀ ਪ੍ਰਧਾਨ ਨਗਰ ਕੌਸ਼ਲ ਸਾਹਨੇਵਾਲ, ਚੇਅਰਮੈਂਨ ਚਰਨਜੀਤ ਸਿੰਘ ਥੋਪੀਆ, ਆੜਤੀਆ ਸੇਵਾ ਸਿੰਘ ਖੇਲਾ, ਮਲਕੀਤ ਸਿੰਘ ਔਜਲਾ, ਪ੍ਰਧਾਨ ਕਲੱਬ ਤੀਰਥ ਸਿੰਘ ਸਰਾਂ, ਗੁਰਦੀਪ ਸਿੰਘ ਲਾਲੀ, ਦਰਸ਼ਨ ਸਿੰਘ ਮੈਂਬਰ, ਬਲਵਿੰਦਰ ਸਿੰਘ ਲਿੱਤਰ, ਬਲਬੀਰ ਚੰਦ ਰੱਤੇਵਾਲ, ਸਰਪੰਚ ਮੋਹਣ ਲਾਲ ਮੋਹਨਪੁਰ, ਪੰਡਿਤ ਰਾਜੀਵ ਸ਼ਰਮਾ, ਸਰਪੰਚ ਸਤਪਾਲ ਸਿੰਘ ਪੰਡੋਰੀ, ਬਾਬਾ ਸੋਹਣ ਸਿੰਘ ਕਲੇਰ, ਸਰਪੰਚ ਗੁਰਬਚਨ ਸਿੰਘ ਮਡਿਆਣੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *