ਬੱਚਿਆਂ ਦੀ ਸਿਹਤ ਖਾਤਰ ਕਾਰਟੂਨ ਚੈਨਲਾਂ ਉੱਪਰ ਜੰਕ ਫੂਡ ਦੀ ਇਸ਼ਤਿਹਾਰਬਾਜ਼ੀ ਨਾ ਕਰਨ ਦਾ ਐਲਾਨ

ss1

ਬੱਚਿਆਂ ਦੀ ਸਿਹਤ ਖਾਤਰ ਕਾਰਟੂਨ ਚੈਨਲਾਂ ਉੱਪਰ ਜੰਕ ਫੂਡ ਦੀ ਇਸ਼ਤਿਹਾਰਬਾਜ਼ੀ ਨਾ ਕਰਨ ਦਾ ਐਲਾਨ

ਕੇਂਦਰ ਸਰਕਾਰ ਨੇ ਅੱਜ ਸੰਸਦ ਵਿੱਚ ਦੱਸਿਆ ਕਿ ਟੀ.ਵੀ. ਉੱਪਰ ਜੰਕ ਫੂਡ ਦੇ ਇਸ਼ਤਿਹਾਰ ਰੋਕਣ ਲਈ ਹਾਲੇ ਤੱਕ ਕੋਈ ਸੁਝਾਅ ਨਹੀਂ ਆਇਆ ਹੈ। ਸਰਕਾਰ ਨੇ ਕਿਹਾ ਕਿ ਜੰਕ ਫੂਡ ਬਣਾਉਣ ਵਾਲੀਆਂ ਕਈ ਵੱਡੀਆਂ ਕੰਪਨੀਆਂ ਵਿੱਚੋਂ 9 ਕੰਪਨੀਆਂ ਨੇ ਸਰਕਾਰ ਨੂੰ ਇਹ ਭਰੋਸਾ ਜਰੂਰ ਦਿਵਾਇਆ ਹੈ ਕਿ ਉਹ ਆਪਣੇ ਵਿੱਤੀ ਲਾਲਚ ਛੱਡ ਕੇ ਵੱਖ-ਵੱਖ ਬੱਚਿਆਂ ਦੇ ਚੈਨਲਾਂ ਉੱਪਰ ਜੰਕ ਫੂਡ ਦੇ ਇਸ਼ਤਿਹਾਰ ਨਹੀਂ ਵਿਖਾਉਣਗੇ। ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜ ਵਰਧਨ ਸਿੰਘ ਰਾਠੋਰ ਨੇ ਪ੍ਰਸ਼ਨ ਕਾਲ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਕਈ ਜੰਕ ਫੂਡ ਬਣਾਉਣ ਵਾਲੀਆਂ ਕੰਪਨੀਆਂ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖ ਕੇ ਪਹਿਲਾਂ ਹੀ ਟੀ.ਵੀ. ਚੈਨਲਾਂ ਉੱਪਰ ਇਸ਼ਤਿਹਾਰ ਨਾ ਦੇਣ ਦੇ ਫੈਸਲੇ ਲੈ ਚੁੱਕੀਆਂ ਹਨ। ਇਸੇ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਮਿਰਤੀ ਇਰਾਨੀ ਨੇ ਲਿਖਤੀ ਜਵਾਬ ਵਿੱਚ ਕਿਹਾ ਕਿ ਜੰਕ ਫੂਡ ਅਤੇ ਕੋਲਡ ਡਰਿੰਕਸ ਦੇ ਇਸ਼ਤਿਹਾਰਾਂ ਉੱਪਰ ਪਾਬੰਦੀ ਲਈ ਸਾਨੂੰ ਕੋਈ ਸੁਝਾਅ ਜਾਂ ਪ੍ਰਸਤਾਵ ਨਹੀਂ ਮਿਲਿਆ ਹੈ। ਸਰਕਾਰ ਨੇ ਦੱਸਿਆ ਕਿ ਜੰਕ ਫੂਡ ਨਾਲ ਜੁੜੇ ਇਸ਼ਤਿਹਾਰਾਂ ਵਿੱਚ ਬੱਚਿਆਂ ਨੂੰ ਇਨ੍ਹਾਂ ਤੋਂ ਲਾਭ ਮਿਲਣ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ।

Share Button

Leave a Reply

Your email address will not be published. Required fields are marked *