ਬੱਚਿਆਂ ‘ਚ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪੈਦਾ ਕਰਨ ਲਈ ਪੰਜਾਬੀ ਫਿਲਮਾਂ ਜਰੂਰੀ: ਹਰਭਜਨ ਮਾਨ

ਬੱਚਿਆਂ ‘ਚ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪੈਦਾ ਕਰਨ ਲਈ ਪੰਜਾਬੀ ਫਿਲਮਾਂ ਜਰੂਰੀ: ਹਰਭਜਨ ਮਾਨ

18-7 (1)
ਮਲੋਟ, 18 ਮਈ (ਆਰਤੀ ਕਮਲ) : ਅਜੋਕੇ ਸਮੇਂ ਅੰਦਰ ਨੌਜਵਾਨ ਅਤੇ ਬੱਚਿਆਂ ਦੇ ਰੂਪ ਵਿਚ ਆ ਰਹੀ ਅਗਲੀ ਜਨਰੇਸ਼ਨ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਦੂਰ ਹੋ ਰਹੀ ਹੈ ਅਤੇ ਇਹਨਾਂ ਨੌਜਵਾਨ ਬੱਚੇ ਬੱਚੀਆਂ ਵਿਚ ਆਪਣੀ ਮਾਤ ਭਾਸ਼ਾ ਪ੍ਰਤੀ ਪ੍ਰੇਮ ਪੈਦਾ ਕਰਨ ਲਈ ਪੰਜਾਬੀ ਫਿਲਮ ਇੰਡਸਟਰੀ ਦਾ ਪ੍ਰਫੁਲਿਤ ਹੋਣਾ ਬਹੁਤ ਜਰੂਰੀ ਹੈ ਅਤੇ ਉਹਦੇ ਲਈ ਚੰਗੀਆਂ ਪਰਿਵਾਰਕ ਪੰਜਾਬੀ ਫਿਲਮਾਂ ਕਰਨਾ ਹੋਰ ਵੀ ਜਰੂਰੀ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉੱਘੇ ਕਲਾਕਾਰ ਤੇ ਗਾਇਕ ਹਰਭਜਨ ਮਾਨ ਨੇ ਮਲੋਟ ਵਿਖੇ ਮਲੋਟ ਲਾਈਵ ਵੱਲੋਂ ਉਹਨਾਂ ਦੀ ਆਉਣ ਵਾਲੀ ਨਵੀ ਫਿਲਮ ‘‘ਸਾਡੇ ਸੀ ਐਮ ਸਾਬ’’ ਲਈ ਕਰਵਾਏ ਪ੍ਰਮੋਸ਼ਨਲ ਈਵੈਂਟ ਦੌਰਾਨ ਕੀਤਾ । ਉਹਨਾਂ ਹਸਾਉਂਦਿਆਂ ਕਿਹਾ ਕਿ ਜਿਵੇਂ ਮਲੋਟ ਸਕਾਈਮਾਲ ਦੇ ਦਫਤਰ ਪੁੱਜਣ ਤੇ ਉਹਨਾਂ ਅੱਗੇ ਕਈ ਤਰਾਂ ਤੇ ਪੀਜੇ ਪਰੋਸ ਦਿੱਤੇ ਗਏ ਪਰ ਸਮੋਸਾ ਕਿਧਰੇ ਨਜਰ ਨਹੀ ਆਇਆ ਬਸ ਉਸੇ ਤਰਾਂ ਅਸੀ ਜਾਨੇ ਅਨਜਾਨੇ ਆਪਣੇ ਸਭਿਆਚਾਰ ਅਤੇ ਮਾਤ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਹਾਂ । ਉਹਨਾਂ ਆਪਣੀ ਆਉਣ ਵਾਲੀ ਫਿਲਮ ਸਾਡੇ ਸੀ ਐਮ ਸਾਬ ਬਾਰੇ ਦੱਸਿਆ ਕਿ ਨਿਰਮਾਤਾ ਅਤੇ ਲੇਖਕ ਸੁਮੀਤ ਸਿੰਘ ਮਨਚੰਦਾ ਵੱਲੋਂ ਸਾਗਾ ਮਿਊਜਕ ਤੇ ਯੂਨੀਸਿਸ ਇਨਫੋਸਲਿਊਸ਼ਨ ਪ੍ਰਾਈਵੇਟ ਕੰਪਨੀ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਬਾਲੀਵੱਡ ਦੇ ਮਹਾਨ ਨਿਰਦੇਸ਼ਕ ਵਿਪਿਨ ਪ੍ਰਾਸ਼ਰ ਨੇ ਦਿੱਤਾ ਹੈ ।

ਉਹਨਾਂ ਦੱਸਿਆ ਕਿ ਫਿਲਮ ਵਿਚ ਉਹਨਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਾਹੁਲ ਸਿੰਘ, ਦੱਖਣੀ ਫਿਲਮਾਂ ਦੀ ਜਾਣੇ ਪਹਿਚਾਣੇ ਵਿਲੇਨ ਦੇਵ ਗਿੱਲ, ਇੰਦਰ ਬਾਜਵਾ ਅਤੇ ਹੀਰੋਇਨ ਕਸ਼ਿਸ਼ ਸਿੰਘ ਨੇ ਵਰਣਨਯੋਗ ਕੰਮ ਕੀਤਾ ਹੈ ਅਤੇ ਇਹ 27 ਮਈ ਨੂੰ ਰਿਲੀਜ ਹੋ ਰਹੀ ਹੈ। ਇਸ ਮੌਕੇ ਰੱਖੇ ਸਭਿਆਚਾਰਕ ਪ੍ਰੋਗਰਾਮ ਵਿਚ ਪਹਿਲਾਂ ਵੱਖ ਵੱਖ ਅਕੈਡਮੀਆਂ ਸਟੈਪਅੱਪ ਡਾਂਸ ਅਕੈਡਮੀ ਅਤੇ ਰੌਕ ਐਂਡ ਰੋੋਲਦੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ । ਮਲੋਟ ਪੁੱਜਣ ਤੇ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਬਸੰਤ ਸਿੰਘ ਕੰਗ, ਜੱਸਾ ਕੰਗ, ਰਾਮ ਸਿੰਘ ਭੁੱਲਰ ਪ੍ਰਧਾਨ ਨਗਰ ਕੌਂਸਲ, ਹੈਪੀ ਡਾਵਰ ਮੀਤ ਪ੍ਰਧਾਨ, ਪਰਮਿੰਦਰ ਸਿੰਘ ਕੋਲਿਆਂਵਾਲੀ ਯੂਥ ਅਕਾਲੀ ਆਗੂ, ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਕਾਰ ਬਜਾਰ ਅਤੇ ਮਲੋਟ ਲਾਈਵ ਟੀਮ ਵੱਲੋਂ ਐਮਡੀ ਮਿਲਨ ਹੰਸ ਦੀ ਅਗਵਾਈ ਵਿਚ ਸਨਮਾਨ ਚਿਣ ਭੇਂਟ ਕੀਤਾ ਗਿਆ । ਸਕਾਈਮਾਲ ਦੇ ਜਸਪਾਲ ਕੰਗ ਨੇ ਵਧੀਆ ਪੇਸ਼ਕਾਰੀਆਂ ਕਰਨ ਵਾਲੇ ਬੱਚਿਆਂ ਲਈ ਨਗਦ ਇਨਾਮ ਦੀ ਘੋਸ਼ਨਾ ਵੀ ਕੀਤੀ । ਇਸ ਮੌਕੇ ਬੀਬੀ ਵੀਰਪਾਲ ਕੌਰ ਤਰਮਾਲਾ ਪ੍ਰਧਾਨ ਇਸਤਰੀ ਅਕਾਲੀ ਦਲ, ਰਾਜ ਰੱਸੇਵਟ ਚੇਅਰਮੈਨ, ਕੁਲਵਿੰਦਰ ਸਿੰਘ ਪੂਨੀਆ ਪ੍ਰਧਾਨ, ਪੰਮਾ ਬਰਾੜ ਪ੍ਰਧਾਨ, ਡ੍ਰਾ. ਜਗਦੀਸ਼ ਸ਼ਰਮਾ ਵਾਈਸ ਚੇਅਰਮੈਨ, ਜਗਤਾਰ ਬਰਾੜ ਜਿਲਾ ਪ੍ਰਧਾਨ ਯੂਥ ਅਕਾਲੀ ਦਲ, ਜਸਵਿੰਦਰ ਸਿੰਘ ਧੌਲਾ, ਦਲਜਿੰਦਰ ਸਿੰਘ ਬਿੱਲਾ ਸੰਧੂ, ਦੀਪ ਸੰਧੂ, ਰਣਜੋਧ ਸਿੰਘ ਲੰਬੀ, ਗੁਰਦੀਪ ਸਿੰਘ ਗਿੱਲ, ਰਾਜਨ ਜਟਾਣਾ, ਸ਼ਿਵਰਾਜ ਸਿੰਘ ਪਿੰਦਰ ਕੰਗ, ਕੁਲਬੀਰ ਸਿੰਘ ਕੋਟਭਾਈ, ਹਰੀਸ਼ ਗਰੋਵਰ ਮੰਡਲ ਪ੍ਰਧਾਨ ਭਾਜਪਾ, ਵਿਜੈ ਚਲਾਨਾ, ਬੀਬੀ ਸੁਖਵਿੰਦਰ ਕੌਰ ਬਰਾੜ, ਬੀਬੀ ਨਿਰਮਲ ਕੌਰ ਗਿੱਲ, ਸ਼ੁੱਭਦੀਪ ਸਿੰਘ ਬਿੱਟੂ, ਗੁਰਜੀਤ ਸਿੰਘ ਆਲਮਵਾਲਾ ਅਤੇ ਹਜਾਰਾਂ ਦੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ ।

Share Button

Leave a Reply

Your email address will not be published. Required fields are marked *