ਬੱਚਤ ( ਮਿੰਨੀ ਕਹਾਣੀ )

ss1

ਬੱਚਤ ( ਮਿੰਨੀ ਕਹਾਣੀ )

ਬਲਦੇਵ  ਟੂਟੀ ਦੇ ਗੰਦੇ ਅਤੇ ਵੇਲ਼ੇ- ਕੁਵੇਲ਼ੇ ਪਾਣੀ ਅਾੳੁਂਣ ਤੋਂ ਬਹੁਤ ਪਰੇਸ਼ਾਨ ਸੀ। ਜਿਸ ਕਰਕੇ ੳੁਸਨੇ ਘਰ ਵਿੱਚ ਹੀ ਬੋਰ ਲਗਵਾ ਲਿਆ ਸੀ ।
ਇੱਕ ਦਿਨ ੳੁਹਦੀ ਪਤਨੀ ਪਾਈਪ ਨਾਲ ਵਿਹੜਾ ਧੌਂਦੀ ਹੋਈ ਬੋਲੀ , ” ਅਾਹ ਤਾਂ ਮੌਜ ਹੋਗੀ ਹੁਣ ,  ਅੱਗੇ ਘੰਟਾ ਟੁੱਲੂ ਪੰਪ ਨਾਲ ਚੁਰਲ – ਚੁਰਲ ਹੋਈ ਜਾਂਦੀ ਸੀ , ਹੁਣ ਤਾਂ ਘਰ ਧੋਣ ਨੂੰ ਬਿੰਦ ਲਗਦੈ, ਨਾਲ਼ੇ ਬਿਜਲੀ ਤੇ ਟੈਮ ਦੀ ਬੱਚਤ ਅੈ  ”
ਇਹ ਸੁਣ ਕੇ ਬਲਦੇਵ ਬੋਲਿਆ, ” ਅੈਹ ਜਿਹੜਾ ਹੁਣ ਤੂੰ ਹਜ਼ਾਰਾਂ ਲੀਟਰ ਕੀਮਤੀ ਪਾਣੀ  ਵਿਹੜਾ ਧੋ ਕੇ ਨਿੱਤ ਨਾਲ਼ੀ ‘ਚ ਰੋੜ੍ਹ ਦਿੰਦੀ ਅੈ , ਏਹਦੀ ਬੱਚਤ ਦਾ ਖਿਆਲ ਵੀ ਕਰਿਐ ਕਰ “
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
Share Button

Leave a Reply

Your email address will not be published. Required fields are marked *