Sun. Apr 21st, 2019

ਬੰਦ ਨੱਕ ਨੂੰ ਖੋਲ੍ਹਣ ਲਈ ਅਪਣਾਓ ਇਹ ਆਸਾਨ ਘਰੇਲੂ ਨੁਸਖ਼ਾ

ਬੰਦ ਨੱਕ ਨੂੰ ਖੋਲ੍ਹਣ ਲਈ ਅਪਣਾਓ ਇਹ ਆਸਾਨ ਘਰੇਲੂ ਨੁਸਖ਼ਾ

ਨੱਕ ਬੰਦ ਹੋਣ ਨਾਲ ਬੇਚੈਨੀ ਜਿਹੀ ਹੋਣ ਲੱਗਦੀ ਹੈ। ਕਈ ਬਾਰ ਕਫ ਨਾਲ ਗਲਾ ਵੀ ਖਰਾਬ ਹੋ ਜਾਂਦਾ ਹੈ। ਨੱਕ ਖੋਲਣ ਦੇ ਲਈ ਲੋਕ ਕੈਮੀਕਲ ਯੁਕਤ ਨੇਸਲ ਡ੍ਰੋਪਸ ਦਾ ਇਸਤੇਮਾਲ ਕਰਦੇ ਹਨ ਪਰ ਇਸ ਨਾਲ ਵੀ ਜ਼ਿਆਦਾ ਇਸਤੇਮਾਲ ਕਰਨ ਨਾਲ ਸਿਹਤ ਨਾਲ ਜੁੜੀਆ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ।ਪਰ ਘਰ ਦੇ ਕੁੱਝ ਨੁਸਖਿਆਂ ਨਾਲ ਅਸੀਂ ਇਸ ਨੂੰ ਬੜੀ ਆਸਾਨੀ ਨਾਲ ਠੀਕ ਕਰ ਸਕਦੇ ਹਨ ।

* ਬੰਦ ਨੱਕ ਨੂੰ ਖੋਲ੍ਹਣ ਲਈ ਗੁਨਗੁਣੇ ਪਾਣੀ ‘ਚ ਲੂਣ ਪਾ ਲਓ। ਇਸ ਪਾਣੀ ਨੂੰ ਨੱਕ ‘ਚ ਪਾਉਣ ਨਾਲ ਆਰਾਮ ਮਿਲਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਨੱਕ ਵਿੱਚ ਇੱਕਦਮ ਤੋਂ ਹੀ ਸਾਰਾ ਪਾਣੀ ਨਾ ਪਾਓ, ਸਗੋਂ 1-2 ਬੰਦਾ ਹੀ ਕਾਫ਼ੀ ਹਨ।

* ਗਰਮ ਪਾਣੀ ਦੀ ਸਟੀਮ (ਭਾਫ਼) ਲੈਣ ਨਾਲ ਬੰਦ ਨੱਕ ਖੁੱਲ ਜਾਂਦਾ ਹੈ। ਦਿਨ ਵਿੱਚ 2-3 ਵਾਰ ਸਟੀਮ ਜਰੂਰ ਲਓ।

* ਤੁਲਸੀ ਸਿਹਤ ਲਈ ਇੱਕ ਔਸ਼ਧੀ ਮੰਨਿਆ ਜਾਂਦਾ ਹੈ। ਅਦਰਕ ਦੇ ਰਸ ਵਿੱਚ ਤੁਲਸੀ ਦੀਆਂ ਪੱਤੀਆਂ ਦਾ ਰਸ ਅਤੇ ਸ਼ਹਿਦ ਮਿਲਾ ਲਓ।ਇਸ ਮਿਸ਼ਰਣ ਦਾ ਸੇਵਨ ਦਿਨ ‘ਚ 2-3 ਵਾਰ ਕਰੋ।

* ਐਲਰਜੀ ਕਾਰਨ ਨੱਕ ਬੰਦ ਹੋਵੇ ਤਾਂ ਐਂਟੀ-ਐਲਰਜਿਕ ਲੈਣਾ ਚਾਹੀਦਾ ਹੈ।

* ਨੱਕ ਬੰਦ ਹੋਵੇ ਤਾਂ ਰਾਤ ਨੂੰ ਦੁੱਧ, ਦਹੀਂ, ਚਾਵਲ ਤੇ ਕੇਲਾ ਬਿਲਕੁਲ ਨਾ ਖਾਓ।

* ਨਮਕੀਨ ਪਾਣੀ ਜਾਂ ਨੇਜ਼ਲ ਸੇਲਾਈਨ ਨੂੰ ਨੱਕ ਵਿੱਚ ਪਾਉਣ ਨਾਲ ਆਰਾਮ ਮਿਲਦਾ ਹੈ।

Share Button

Leave a Reply

Your email address will not be published. Required fields are marked *

%d bloggers like this: