ਬੰਦੇ ਜੀਵ ਦੇ ਕੀ ਵੱਸ? ਉਹੀ ਕੁੱਝ ਕਰਦਾ ਹੈ, ਜੋ ਭਗਵਾਨ ਉਸ ਤੋਂ ਕਰਾਉਂਦਾ ਹੈ

ss1

ਬੰਦੇ ਜੀਵ ਦੇ ਕੀ ਵੱਸ? ਉਹੀ ਕੁੱਝ ਕਰਦਾ ਹੈ, ਜੋ ਭਗਵਾਨ ਉਸ ਤੋਂ ਕਰਾਉਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

 satwinder_7@hotmail.com

ਮਨ ਵਿਚ ਧੁਰ ਅੰਦਰ ਕਾਮ. ਕਰੋਧ, ਲੋਭ. ਹੰਕਾਰ, ਮੋਹ ਲੁਕੇ ਪਏ ਹਨ। ਨਾਂ ਉਹ ਆਪ ਟਿਕਦੇ ਹਨ ਉਹ ਸੁਸਤ ਉਦਾਸ ਹੋਇਆਂ ਵਾਂਗ ਫਿਰਦੇ ਹਨ। ਇਸ ਉੱਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ। ਮੇਰਾ ਮਨ ਦਿਆਲੂ ਰੱਬ ਦੀ ਯਾਦ ਵਿਚ ਜੁੜਦਾ ਨਹੀਂ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ। ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ। ਮੇਰਾ ਪਿਆਰ ਪ੍ਰਭੂ ਮਿਲੇਗਾ, ਤਾਂ ਮੈਂ ਸ਼ਿੰਗਾਰ ਕਰਾਂਗੀ। ਮੇਰੀਆਂ ਪੰਜੇ ਸਹੇਲੀਆਂ ਗਿਆਨ-ਇੰਦਰੀਆਂ ਹਨ। ਜਿੰਨਾ ਦਾ ਖ਼ਸਮ ਮਨ ਹੈ। ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ। ਜੀਵ ਆਤਮਾ ਨੇ ਮਰ ਜਾਣਾ ਹੈ। ਪੰਜੇ ਸਹੇਲੀਆਂ ਰਲ ਕੇ ਰੋਂਦੀਆਂ ਹਨ। ਸਤਿਗੁਰੂ ਨਾਨਕ ਕਹਿ ਰਹੇ ਹਨ, ਮਨ ਇਕੱਲਾ ਲੇਖਾ ਦੇਣ ਲਈ ਫੜਿਆ ਜਾਂਦਾ ਹੈ।

ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਈਏ। ਜੇ ਸਾਹਾਂ ਦਾ ਧਾਗਾ ਬਣਾ ਕੇ, ਸਿਮਰਨ ਰੱਬ ਦੀ ਯਾਦ ਇਕੱਠੀ ਕਰ ਲਈਏ। ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਕੇ ਮੁਆਫ਼ ਕਰਨ ਦਾ ਸ਼ਿੰਗਾਰ ਬਣਾ ਕੇ, ਆਪਣੇ ਸਰੀਰ ਉੱਤੇ ਹੰਢਾਏ, ਤਾਂ ਪਤੀ ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ। ਬਹੁਤ ਗੁਣਾਂ ਵਾਲੇ ਲਾਲ ਪ੍ਰਭੂ, ਜਿਸ ਮਨ ਨੂੰ ਤੂੰ ਪਿਆਰਾ ਲੱਗਦਾ ਹੈ। ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿਸਦੇ। ਜੇ ਬੰਦਾ ਰੱਬ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਵੇ। ਪ੍ਰਭੂ-ਸਿਮਰਨ ਨੂੰ ਦੰਦਾਂ ਵਿੱਚ ਗਾਉਂਦਾ ਰਹੇ। ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਵੇ। ਚਿੱਤ ਪ੍ਰਭੂ ਚਰਨਾਂ ਵਿਚ ਟਿਕਿਆ ਰਹਿੰਦਾ ਹੈ। ਪ੍ਰਭੂ ਦੇ ਨਾਮ ਨੂੰ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕੱਪੜਾ ਬਣਾਏ। ਗੰਭੀਰਤਾ ਨੂੰ ਮਾਂਗ ਵਿੱਚ ਸਜਾਵੇ, ਪਤੀ ਪ੍ਰਭੂ ਭਗਤ ਦੀਆਂ ਅੱਖਾਂ ਵਿਚ ਸੁਰਮਾ ਹੋਵੇ। ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਈਏ। ਹਿਰਦੇ ਨੂੰ ਪ੍ਰਭੂ-ਮਿਲਾਪ ਵਾਸਤੇ ਸੇਜ ਬਣਾਈਏ। ਜਦੋਂ ਪ੍ਰਭੂ ਦਾ ਗਿਆਨ ਹਿਰਦੇ-ਸੇਜ ਉੱਤੇ ਪ੍ਰਗਟ ਹੁੰਦਾ ਹੈ, ਤਾਂ ਉਸ ਨੂੰ ਸਤਿਗੁਰੂ ਨਾਨਕ ਜੀ ਆਪਣੇ ਨਾਲ ਮਿਲਾ ਲੈਂਦਾ ਹੈ।

ਭਾਈ, ਬੰਦੇ ਜੀਵ ਦੇ ਕੀ ਵੱਸ? ਉਹੀ ਕੁੱਝ ਕਰਦਾ ਹੈ। ਜੋ ਭਗਵਾਨ ਉਸ ਤੋਂ ਕਰਾਉਂਦਾ ਹੈ। ਬੰਦੇ ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ। ਜੋ ਕੁੱਝ ਰੱਬ ਕਰਨਾ ਚਾਹੁੰਦਾ ਹੈ। ਉਹੀ ਕਰ ਰਿਹਾ ਹੈ। ਪ੍ਰਭੂ ਜੀ ਤੇਰਾ ਭਾਣਾ ਚੰਗਾ ਲੱਗਦਾ ਹੈ। ਤੇਰੀ ਰਜ਼ਾ ਹੀ ਚੰਗੀ ਹੈ, ਜੋ ਤੈਨੂੰ ਪ੍ਰਭੂ ਚੰਗੀ ਲੱਗਦੀ ਹੈ। ਸਤਿਗੁਰ ਨਾਨਕ ਪ੍ਰਭੂ ਦੇ ਦਰਬਾਰ ਵਿੱਚ, ਮਰਨ ਪਿੱਛੋਂ, ਉਸ ਬੰਦੇ ਨੂੰ ਉਪਮਾ ਮਿਲਦੀ ਹੈ। ਪ੍ਰਭੂ ਵਿਚ ਲੀਨ ਰਹਿੰਦਾ ਹੈ। ਪਿਛਲੇ ਜਨਮ ਦੇ ਕੀਤੇ ਕੰਮਾਂ ਦੇ ਅਨੁਸਾਰ ਜੀਵਨ ਲਿਖਿਆ ਹੁੰਦਾ ਹੈ। , ਉਸ ਦੇ ਉਲਟ ਕੋਈ ਆਪਦੀ ਮਰਜ਼ੀ ਨਹੀਂ ਕਰ ਸਕਦਾ। ਜਿਵੇਂ ਜੀਵਨ ਦਾ ਲੇਖ ਲਿਖਿਆ ਪਿਆ ਹੈ। ਉਵੇਂ ਹੀ ਕਰਮਾਂ ਜੀਵਨ ਨੂੰ ਦੇਖ ਕੇ, ਰੱਬ ਲੇਖ ਉਘਾੜਦਾ ਹੈ। ਲਿਖਤ ਕੋਈ ਮਿਟਾ ਨਹੀਂ ਸਕਦਾ। ਜੇ ਕੋਈ ਜੀਵ, ਬੰਦਾ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਇਤਰਾਜ਼ ਕਰੀ ਜਾਏ। ਉਸ ਦਾ ਨਾਮ ਬੜਬੋਲਾ,ਮੂੰਹ ਜ਼ੋਰ ਆਵਾਰਾ ਪੈ ਸਕਦਾ ਹੈ। ਜੀਵਨ ਦੀ ਬਾਜ਼ੀ, ਸ਼ਤਰੰਜ ਚੌਪੜ ਦੀ ਬਾਜ਼ੀ ਵਾਂਗੀ ਹੈ। ਝੋਰਾ ਕਰਨ ਨਾਲ ਬਾਜ਼ੀ ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ। ਜਿੱਤਦੀਆਂ ਉਹ ਹਨ, ਜੋ ਪੁੱਗਣ ਵਾਲੇ ਘਰ ਵਿਚ ਜਾਂਦੀਆਂ ਹਨ। ਪ੍ਰਭੂ ਦੀ ਨਜ਼ਰ ਵਿੱਚ ਨਾਂ ਕੋਈ ਵਿਦਵਾਨ ਸਿਆਣਾ ਹੈ, ਨਾਂ ਕੋਈ ਬੇਸਮਝ ਹੈ। ਉਹ ਬੰਦਾ ਹੈ, ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤ ਕਰਾਉਂਦਾ ਹੈ। ਸਤਿਗੁਰੂ ਦਾ ਗੁਰਬਾਣੀ ਦਾ ਸ਼ਬਦ, ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ। ਜੋਗੀ, ਮੁੰਦਰਾਂ ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਗੁਰਬਾਣੀ ਦਾ ਸ਼ਬਦ ਹੈ । ਮੈਂ ਮੁਆਫ਼ ਕਰਨ ਦਾ ਸੁਭਾਉ ਦੀ ਗੋਦੜੀ ਪਹਿਨਦਾ ਹਾਂ। ਜੋ ਕੁੱਝ ਰੱਬ ਕਰਦਾ ਹੈ, ਉਸ ਨੂੰ ਭਲਾ ਮੰਨੀਦਾ ਹੈ। ਮਨ ਨੂੰ ਟਿੱਕਾ ਕੇ, ਜੋਗ ਸਾਧਨਾਂ ਨਾਮ ਦਾ ਖ਼ਜ਼ਾਨਾ, ਜੋ ਇਕੱਠਾ ਕਰੀਏ।

Share Button

Leave a Reply

Your email address will not be published. Required fields are marked *