ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਜਾ ਰਿਹਾ ਜੱਥਾ ਮਾਰਚ ਰੋਕਿਆ

ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਜਾ ਰਿਹਾ ਜੱਥਾ ਮਾਰਚ ਰੋਕਿਆ
ਮੋਹੀ ਪਿੰਡ ਹੋਇਆ ਪੁਲਿਸ ਛਾਉਣੀ ਵਿੱਚ ਤਬਦੀਲ

16-23
ਮੁੱਲਾਂਪੁਰ-ਦਾਖਾ 15 ਜੂਨ (ਮਲਕੀਤ ਸਿੰਘ)- ਇੰਟਰਨੈਸ਼ਨਲ ਸਿੱਖ ਕੌਂਸਲ, ਸਮੂਹ ਸੰਗਤ ਬੈਲਜ਼ੀਅਮ ਦੇ ਸਹਿਯੋਗ ਨਾਲ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਰਵਿੰਦਰਜੀਤ ਸਿੰਘ ਉਰਫ ਬਿੱਲੂ ਖਾਲਸਾ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਿਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਇਤਿਹਾਸਿਕ ਗੁਰਦੁਆਰਾ ਛੱਲਾ ਸਾਹਿਬ ਮੋਹੀ (ਹਲਕਾ ਦਾਖਾ) ਤੋਂ ਅਗਵਾਈ ਹੇਠ ਵਿਸ਼ਾਲ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣਾ ਸੀ। ਰੋਸ ਮਾਰਚ ਰੋਕਣ ਲਈ ਅੱਜ ਤੜਕਸਾਰ ਪਿੰਡ ਮੋਹੀ (ਲੁਧਿ:) ਦਾ ਹਰ ਚੌਰਾਹਾ ਪੁਲਿਸ ਛਾਉਣੀ ਵਿੱਚ ਬਦਲ ਗਿਆ। ਜਾਂਗਪੁਰ ਤੋਂ ਮੋਹੀ, ਸਹੌਲੀ ਤੋਂ ਮੋਹੀ, ਢੈਪਈ ਤੋਂ ਮੋਹੀ, ਘੁਮਾਣ ਤੋਂ ਮੋਹੀ, ਹਿੱਸੋਵਾਲ ਤੋਂ ਮੋਹੀ, ਖੰਡੂਰ ਤੋਂ ਮੋਹੀ ਅਤੇ ਗੁਰਦੁਆਰਾ ਸਾਹਮਣੇ ਨੇੜੇ ਡਰੇਨ ਨਾਕਿਆਂ ਉੱਪਰ ਪੁਲਿਸ ਵੱਲੋਂ ਬੈਰੀਗੇਟ ਲਗਾ ਕੇ ਹਰ ਆਉਣ-ਜਾਣ ਵਾਲੇ ਦੀ ਪੁੱਛ-ਗਿੱਛ ਦੇ ਨਾਲ ਗੱਡੀ ਦਾ ਨੰਬਰ ਨੋਟ ਕੀਤਾ ਜਾ ਰਿਹਾ ਸੀ। ਪੂਰਾ ਘਟਨਾਕ੍ਰਮ ਵੇਖ ਕੇ ਇਹ ਸਮਝਣਾ ਮੁਸ਼ਕਿਲ ਹੋ ਗਿਆ ਕਿ ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਖੂਫੀਆ ਤੰਤਰ ਫੇਲ ਹੋ ਗਿਆ ਜਾਂ ਪੁਲਿਸ ਬੰਦੀ ਸਿੰਘਾਂ ਨਾਲ ਜੁੜੇ ਹਰ ਛੋਟੇ ਪ੍ਰੋਗਰਾਮ ਨੂੰ ਵੱਡਾ ਕਰਕੇ ਵੇਖ ਰਹੀ ਹੈ। ਦਿਨ ਚੜਦਿਆਂ ਹੀ ਅੱਕੀ-ਪਲਾਹੀ ਹੱਥ ਮਲਦੇ ਸੀਨੀਅਰ ਪੁਲਿਸ ਅਧਿਕਾਰੀ ਤਾਂ ਆਪੋ-ਆਪਣੇ ਦਫਤਰਾਂ ਵੱਲ ਚਾਲਾ ਪਾ ਦਿੱਤਾ, ਪ੍ਰੰਤੂ ਬੈਰੀਗੇਡ ਲਗਾ ਕੇ ਪੁਲਿਸ ਨਾਕਿਆਂ ਵਿੱਚ ਕੋਈ ਢਿੱਲ ਵੇਖਣ ਨੂੰ ਨਾ ਮਿਲੀ।

ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਵਿੰਦਰਜੀਤ ਸਿੰਘ ਉਰਫ ਬਿੱਲੂ ਖਾਲਸਾ ਕਿਹਾ ਕਿ ਉਨਾਂ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦੇ ਰੋਸ ਵਜੋਂ ਮਾਰਚ ਲੈ ਕੇ ਅੰਮ੍ਰਿਤਸਰ ਰਵਾਨਾ ਹੋਣਾ ਸੀ, ਪ੍ਰੰਤੂ ਜੱਥੇ ਦੇ ਬਹੁਤਾਦ ਸਿੰਘ ਪੁਲਿਸ ਨੇ ਜਾਂ ਤਾਂ ਥਾਣੇ ਵਿੱਚ ਬੰਦ ਕਰ ਦਿੱਤੇ ਜਾਂ ਘਰਾਂ ਅੰਦਰ ਹੀ ਨਜ਼ਰਬੰਦ ਕਰ ਲਏ। ਬਿੱਲੂ ਖਾਲਸਾ ਕਿਹਾ ਕਿ ਪੁਲਿਸ ਭਾਵੇਂ ਅੱਜ ਉਨਾਂ ਵੱਲੋਂ ਲਿਜਾਇਆ ਜਾਣ ਵਾਲਾ ਮਾਰਚ ਪ੍ਰੋਗਰਾਮ ਅਸਫਲ ਬਣਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਜਲਦੀ ਹੀ ਅਗਲੇ ਮਾਰਚ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਪੁਲਿਸ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੀ ਹਰਵਿੰਦਰਜੀਤ ਸਿੰਘ ਬਿੱਲੂ ਖਾਲਸਾ ਪੁਲਿਸ ਅਤੇ ਪੁਲਿਸ ਦੇ ਖੂਫੀਆ ਤੰਤਰ ਦੇ ਅੱਖੀਂ ਘੱਟਾ ਪਾ ਮੋਟਰਸਾਈਕਲ ਲੈ ਕੇ ਭੱਜ ਨਿਕਲਿਆ। ਡੀ.ਐੱਸ.ਪੀ ਵਰਿਆਮ ਸਿੰਘ, ਅਜੇ ਰਾਜ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬਿੱਲੂ ਖਾਲਸਾ ਦਾ ਕਾਫੀ ਪਿੱਛਾ ਕੀਤਾ, ਪ੍ਰੰਤੂ ਅਸਫਲ ਰਹੀ। ਇਥੇ ਵਰਨਣਯੋਗ ਹੈ ਕਿ ਪੂਰੇ ਘਟਨਾ ਕ੍ਰਮ ਤੋਂ ਕੁਝ ਘੰਟੇ ਪਹਿਲਾਂ ਪੁਲਿਸ ਵੱਲੋਂ ਬਿੱਲੂ ਖਾਲਸਾ ਨੂੰ ਗ੍ਰਿਫਤਾਰ ਕਰਕੇ ਸੀ.ਆਈ.ਏ ਜਗਰਾਉਂ ਰੱਖਿਆ ਗਿਆ, ਫਿਰ ਉਸ ਨੂੰ ਛੱਡ ਕੇ ਪੂਰੇ ਪਿੰਡ ਦੀ ਘੇਰਾਬੰਦੀ ਕਰ ਲਈ।

Leave a Reply

Your email address will not be published. Required fields are marked *

%d bloggers like this: