ਬੰਦੀਆਂ ਦੀ ਸਿਹਤ ‘ਚ ਮਿਸਾਲੀ ਸੁਧਾਰ

ss1

ਬੰਦੀਆਂ ਦੀ ਸਿਹਤ ‘ਚ ਮਿਸਾਲੀ ਸੁਧਾਰ
ਜ਼ਿਲਾ ਸੁਧਾਰ ਘਰ ਬਰਨਾਲਾ ‘ਚ ਯੋਗ ਤੇ ਹੋਰ ਗਤੀਵਿਧੀਆ ਦੀ ਪ੍ਰੋਗ੍ਰੈਸ ਦਾ ਲਿਆ ਟੈਸਟ

26-15
ਤਪਾ ਮੰਡੀ, 25 ਮਈ (ਨਰੇਸ਼ ਗਰਗ) ਕਈ ਵਾਰ ਪ੍ਰਸਥਿਤੀਆਂ ਦੇ ਹੱਥੋਂ ਮਜ਼ਬੂਰ ਹੋਇਆ ਮਨੁੱਖ ਕਈ ਵਾਰ ਹਾਲਾਤ ਵਸ ਅਜਿਹਾ ਕੰਮ ਕਰ ਬੈਠਦਾ ਹੈ ਜਿਸ ਕਾਰਨ ਉਹ ਉਮਰ ਭਰ ਪਛਤਾਵੇ ਦੀ ਅੱਗ ‘ਚ ਜ਼ੇਲ ਦੀਆਂ ਸਲਾਖਾਂ ਪਿੱਛੇ ਸੜਦਾ ਹੈ, ਅਜਿਹੇ ਮਨੁੱਖੀ ਮਨਾਂ ਦੀ ਵੇਦਨਾਂ ਨੇ ਸਹੀ ਮਾਮਲਿਆਂ ‘ਚ ਸਮਝਣ ਦੀ ਕੋਸ਼ਿਸ਼ ‘ਚ ਵਿਅਸਤ ਹੋ ਜਾਂਦਾ ਹੈ। ਸਬ ਜ਼ੇਲ ਬਰਨਾਲਾ ਵਿਖੇ ਪਿਛਲੇ 8-9 ਮਹੀਨਿਆਂ ਤੋਂ ਯੋਗਾ ਅਤੇ ਹੋਰ ਸੁਧਾਰਵਾਦੀ ਸੁਰਖੀਆਂ (ਗਤੀਵਿਧੀਆਂ) ਦਾ ਮੁਲਾਕਣ ਕਰਨ ਲਈ ਜ਼ੇਲ ਦੇ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਵੱਲੋਂ ਇੱਕ ਲਿਖਤੀ ਸਰਵੇ ਕਰਦਿਆਂ ਕਿਹਾ ਕਿ ਇਨਾਂ ਗਤੀਵਿਧੀਆਂ ਦਾ ਕੋਈ ਸਾਰਥਿਕ ਨਤੀਜਾ ਨਿਕਲਿਆ ਹੈ। ਇਸ ਸਰਵੇ ਵਿੱਚ 53 ਬੰਦੀਆਂ ਨੇ ਭਾਗ ਲਿਆ। ਜਿਸ ਵਿੱਚ ਬੰਦੀਆਂ ਨੇ ਯੋਗਾ, ਖੇਡਾਂ, ਸਰਵ ਸਿੱਖਿਆ ਅਭਿਆਨ ਦੇ ਰਾਹੀਂ ਚੋਗਿਰਦੇ ਦੀ ਸਾਫ ਸਫਾਈ, ਯੋਗਾ ਵਾਸਤੇ ਲਾਅਨ, ਸੱਭਿਆਚਾਰਕ ਪ੍ਰੋਗਰਾਮਾਂ ਲਈ ਸਟੇਜ, ਮੁਲਾਕਾਤੀਆਂ ਲਈ ਉਡੀਕ ਘਰ, ਮਰਦਾਂ ਤੇ ਔਰਤਾਂ ਲਈ ਮੁਲਾਕਾਤੀਆਂ , ਵੱਖਰੇ-ਵੱਖਰੇ ਬਾਥਰੂਮ ਅਤੇ ਵਾਟਰ ਕੂਲਰ ਦਾ ਠੰਡਾ ਪਾਣੀ, ਸਾਰੇ ਧਰਮਾਂ ਦੇ ਤਿਓਹਾਰ ਸਾਂਝੇ ਰੂਪ ‘ਚ ਮਨਾਉਣਾ, ਸੰਗੀਤ ਸਿੱਖਿਆ, ਕੰਪਿਊਟਰ ਸਿੱਖਿਆ, ਅਕਾਦਮਿਕ ਸਿੱਖਿਆ ਅਤੇ ਕਿੱਤਾ ਮੁਖੀ ਹੁਨਰ ਵਿਕਾਸ ਸਿੱਖਿਆ ਦਾ ਵਿਸ਼ੇਸ ਜਿਕਰ ਕੀਤਾ। ਇਨਾਂ ਸਾਰੇ ਪ੍ਰੋਗਰਾਮਾਂ ਦਾ ਅਸਰ ਬੰਦੀਆਂ ਦੇ ਆਪਸੀ ਭਾਈਚਾਰਕ ਸਾਂਝ, ਆਪਣੀ ਰੰਜਿਸ ਤੇ ਈਰਖਾ ਦਾ ਤਿਆਗ, ਭਾਵ ਜੀਓ ਤੇ ਜੀਣ ਦਿਓ ਦੀ ਭਾਵਨਾ ਪ੍ਰਗਟ ਹੋਕੇ ਸਾਹਮਣੇ ਆਈ। ਜਿਸ ਕਾਰਨ ਜ਼ੇਲ ਵਿੱਚ ਨਸ਼ਾ, ਇਥੋਂ ਤੱਕ ਕਿ ਬੀੜੀ-ਸਿਗਰਟ ਤੇ ਤੰਮਾਕੂ ਦਾ ਸੇਵਨ ਨਾ ਕਰਨ ਬਾਰੇ ਬੰਦੀਆਂ ਨੇ ਆਪਣੇ ਪ੍ਰਸ਼ਨਾਵਲੀ ਦਾ ਉਤਰ ਦਿੰਦਿਆ ਵਿਸ਼ੇਸ ਉਲੇਖ ਕੀਤਾ। ਇਸ ਸਰਵੇਖਣ ਦਾ ਵਿਸ਼ੇਸ ਮਕਸਦ ਯੋਗਾ ਨਾਲ ਬੰਦੀਆਂ ਨੂੰ ਹੋਏ ਫਾਇਦੇ ਬਾਰੇ ਜਿਕਰ ਕੀਤਾ। ਜਿੰਨਾਂ ਵਿੱਚ ਗੋਡਿਆਂ, ਮੋਢਿਆਂ, ਕਮਰ ਦੇ ਦਰਦ, ਹੱਥਾਂ ਪੈਰਾਂ ਦਾ ਸੌਣਾ-ਰੁਕਣਾ, ਪੇਟ ਦੀ ਗੈਸ ਬਣਨਾ ਬੰਦ ਹੋਣਾ , ਤੇਜਾਬ ਬਣਨਾ ਬੰਦ ਹੋਣਾ, ਸਾਹ ਦੀ ਸਮੱਸਿਆ ਦਾ ਹੱਲ ਅਤੇ ਪੁਰਾਣਾ ਨਜ਼ਲਾ ਜੁਕਾਮ ਦਾ ਦੂਰ ਹੋਣ ਬਾਰੇ ਜਿਕਰ ਕੀਤਾ। ਵਿਸ਼ੇਸ ਰੂਪ ਵਿੱਚ ਜਿੰਨਾਂ ਬੰਦੀਆਂ ਨੂੰ ਫਾਇਦਾ ਹੋਇਆ ਹੈ ਉਨਾਂ ਵਿੱਚ ਸਤੀਸ਼ ਕੁਮਾਰ, ਸੁਰੇਸ਼ ਕੁਮਾਰ, ਅੰਮ੍ਰਿਤ ਪਾਲ, ਮਹਿੰਦਰ ਪਾਲ, ਮਹਿੰਦਰ ਸਿੰਘ ਆਦਿ

Share Button

Leave a Reply

Your email address will not be published. Required fields are marked *