Mon. Apr 22nd, 2019

ਬੰਦਾ ਡਰਦਾ- ਡਰਦਾ ਅੱਕ ਕੇ ਡਰ ਛੱਡ ਕੇ, ਦਲੇਰ, ਬਹਾਦਰ ਬਣ ਜਾਂਦਾ ਹੈ

ਬੰਦਾ ਡਰਦਾ- ਡਰਦਾ ਅੱਕ ਕੇ ਡਰ ਛੱਡ ਕੇ, ਦਲੇਰ, ਬਹਾਦਰ ਬਣ ਜਾਂਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ 

satwinder_7@hotmail.com

ਨਿਰਮਲ ਘਰ ਨਹੀਂ ਵੜਦਾ ਸੀ। ਇਸ ਦਾ ਜ਼ਿਆਦਾ ਸਮਾਂ ਪਬਲਿਕ ਥਾਵਾਂ ਉੱਤੇ ਲੰਘਦਾ ਸੀ। ਬਲਵੀਰ ਤੇ ਰਣਵੀਰ ਨਾਲ ਕੋਰਟ, ਅਦਾਲਤਾਂ ਵਿੱਚ ਤੁਰਿਆ ਫਿਰਦਾ ਸੀ। ਕੇਸ ਇੱਕ ਦਾ ਹੁੰਦਾ ਸੀ। ਤਿੰਨੇ ਇੱਕ ਸਾਥ ਜਾਂਦੇ ਸਨ। ਕੈਨੇਡਾ ਦੇ ਝਮੇਲੇ ਆਪ ਦੀ ਪਰਪਾਟੀ, ਜ਼ਮੀਨਾਂ ਬਾਰੇ ਘੱਟ ਹੁੰਦੇ ਹਨ। ਬਹੁਤੇ ਕੇਸ ਇੱਕ ਦੂਜੇ ਨਾਲ ਜੁੱਤੀਓ-ਜੁੱਤੀ ਹੋਣ ਵਾਲੇ ਹੁੰਦੇ ਹਨ। ਧਾਰਮਿਕ ਥਾਵਾਂ,ਗੁਰਦੁਆਰੇ, ਪ੍ਰਾਈਵੇਟ ਸਕੂਲਾਂ ਦੀ ਗੌਰਮਿੰਟ ਤੋਂ ਗਰਾਂਟ ਲੈ ਕੇ ਖਾਂ ਜਾਂਦੇ ਹਨ। ਖਾਂਦੇ ਵੀ ਇਸ ਤਰਾਂ ਰਹਿੰਦੇ ਸਨ। ਬਿਲਡਿੰਗ ਦਾ ਢਾਂਚਾ ਵੀ ਬਣ ਜਾਂਦਾ ਹੈ। ਇਸੇ ਦੀ ਲੁੱਟ-ਲੁੱਟਣ ਲਈ ਇੱਕ ਦੂਜੇ ਦੀਆਂ ਪਗਾਂ ਉਤਾਰ ਕੇ, ਬੜਾ ਮਜ਼ਾ ਲੈਂਦੇ ਸਨ। ਬਲਵੀਰ ਤੇ ਰਣਵੀਰ ਨੂੰ ਪੰਗਾ ਲਏ ਬਗੈਰ ਚੱਜ ਨਾਲ ਨੀਂਦ ਨਹੀਂ ਆਉਂਦੀ ਸੀ। ਦੋਨੇਂ ਹੀ ਹੋਸ਼ ਵਿੱਚ ਨਹੀਂ ਰਹਿੰਦੇ ਹਨ। ਬਲਵੀਰ ਨੂੰ ਸ਼ਰਾਬ ਦਾ ਸਰੂਰ ਨਹੀਂ ਉੱਤਰਦਾ ਸੀ। ਰਣਵੀਰ ਜਨਤਾ ਦੀ ਮਾਇਆ ਦਾ ਸਰੂਰ ਟਿਕਣ ਨਹੀਂ ਦਿੰਦਾ ਸੀ। ਜਿਸ ਦਿਨ ਰਣਵੀਰ ਨੂੰ ਹੱਥਕੜੀ ਲੱਗੀ ਸੀ। ਉਸ ਦਿਨ ਵੀ ਤਰੀਕ ਸੀ। ਵੈਸੇ ਤਾਂ ਨਿੱਤ ਕੋਈ ਨਾਂ ਕੋਈ ਪੰਗਾ ਖੜ੍ਹਾ ਰੱਖਦੇ ਸਨ। ਕਈ ਇੰਨਾ ਦੇ ਸਾਥੀ ਗੁਰਦੁਆਰੇ ਦੇ ਵਿੱਚ ਵੀ ਕਿਰਪਾਨਾਂ ਚਲਾ ਕੇ, ਮਨ ਦੀਆਂ ਡਿੰਜਾਂ ਲਹਾਉਂਦੇ ਸਨ। ਜੂਥ ਦੇ ਨੌਜਵਾਨ ਆਪਣੇ ਨਵੇਂ-ਨਵੇਂ ਨਾਮ ਦੇ ਝੰਡੇ ਥੱਲੇ ਖੁੱਲ੍ਹੇਆਮ ਗੁੰਡਾ ਗਰਦੀ ਕਰਦੇ ਹਨ। ਇਹ ਗੁਰਦੁਆਰੇ ਦੇ ਵਿੱਚ ਸੇਵਾਦਾਰ ਹਨ। ਸੰਗਤ ਨਾਲ ਲੜਕੇ, ਸੰਗਤ ਦੇ ਹੀ ਸਿਰ ਪਾੜ ਕੇ, ਸੰਗਤ ਦਾ ਪੈਸਾ ਹੀ ਕੋਰਟ ਵਿੱਚ ਲਾਉਂਦੇ ਹਨ। ਸਰਕਾਰਾਂ, ਵਕੀਲਾਂ, ਜੱਜਾਂ ਨੂੰ ਹੋਰ ਕਾਮਯਾਬ ਕਰਨ ਵਿੱਚ ਸੰਗਤ ਦਾ ਪੈਸਾ ਡੋਨੇਸ਼ਨ ਕਰਦੇ ਹਨ। ਸ਼ਰੀਫ਼ ਲੋਕਾਂ ਦੇ ਸਿਰ ਪਾੜਦੇ ਹਨ। ਲੋਕਾਂ ਉੱਤੇ ਆਪਦੇ ਡਰ ਦਾ ਹਊਆ ਜਮਾਂ ਕੇ,ਰੱਖਣਾ ਚਾਹੁੰਦੇ ਹਨ। ਬਹੁਤੇ ਲੋਕ ਐਸੇ ਬਦਮਾਸ਼ ਗੁਰਦੁਆਰੇ ਦੇ ਸੇਵਾਦਾਰਾਂ ਤੋਂ ਡਰਦੇ ਪਾਸਾ ਵਟਦੇ ਹਨ। ਡਰ ਵੀ ਉਨ੍ਹਾਂ ਚਿਰ ਹੀ ਲੱਗਦਾ ਹੈ। ਜਿੰਨਾ ਚਿਰ ਬੰਦਾ ਲੋਕਾਂ ਤੋਂ ਸ਼ਰਮਾਉਂਦਾ ਹੈ। ਜਾਂ ਮਨ ਵਿੱਚ ਦੂਜੇ ਦੇ ਤਕੜੇ ਹੋਣ ਦਾ ਭਰਮ ਬਣਿਆ ਹੈ। ਇੱਕ ਬਾਰ ਸ਼ਰਮ ਦਾ ਘੁੰਡ ਚੱਕਿਆਂ ਗਿਆ। ਆਪ ਨੂੰ ਮੂਹਰਲੇ ਤੋਂ ਕਮਜ਼ੋਰ ਸਮਝਣ ਦਾ ਵਹਿਮ ਨਿਕਲ ਗਿਆ। ਬੰਦਾ ਡਰਦਾ- ਡਰਦਾ ਅੱਕ ਕੇ, ਡਰ ਛੱਡ ਕੇ, ਦਲੇਰ, ਬਹਾਦਰ ਬਣ ਜਾਂਦਾ ਹੈ। ਫਿਰ ਨਿਰਮਲ, ਬਲਵੀਰ ਤੇ ਰਣਵੀਰ ਵਰਗੇ, ਆਪਣੇ ਅਸਲੀ ਖ਼ਸਮ ਨੂੰ ਛੱਡ ਕੇ, ਅਦਾਲਤਾਂ ਵਿੱਚ ਧੱਕੇ ਖਾਂਦੇ ਸਨ। ਜਦੋਂ ਇਕੱਠ ਵਿੱਚ ਇੱਕ ਧੱਕਾ ਪੈ ਜਾਵੇ। ਪੈਰ ਉੱਖੜ ਜਾਂਦੇ ਹਨ।

ਬੰਦਾ ਜਾਨਵਰ ਤੋਂ ਵੱਧ ਖ਼ਤਰਨਾਕ, ਲਾਲਚੀ, ਧੋਖੇ ਵਾਜ ਹੈ। ਆਪਦਾ ਰਸਤਾ ਸਿਧਾ ਕਰਨ ਲਈ ਕੋਈ ਹਰਕਤ ਕਰ ਸਕਦਾ ਹੈ। ਕਿਸੇ ਨੂੰ ਵੀ ਮਾਰ, ਗਿਰਾ, ਪਿਛਾੜ ਸਕਦਾ ਹੈ। ਬੇਈਮਾਨੀ ਕਰਕੇ ਲੁੱਟ ਕੇ ਬਰਬਾਦ ਕਰ ਸਕਦਾ ਹੈ। ਲੋਕ ਰੱਬ ਤੋਂ ਵੀ ਨਹੀਂ ਡਰਦੇ। ਉਸ ਦੇ ਨਾਮ ਪਿੱਛੇ ਪੈਸੇ ਕਮਾਉਣ ਦੇ ਨਵੇਂ-ਨਵੇਂ ਢੰਗ ਲੱਭ ਲੈਂਦੇ ਹਨ। ਕਈਆਂ ਸੇਵਾਦਾਰ ਨੇ, ਆਪਣੇ ਘਰ ਵਿੱਚ ਸਬ ਤੋਂ ਛੋਟੇ ਕਮਰੇ ਵਿੱਚ ਗੁਰੂ ਗ੍ਰੰਥਿ ਸਾਹਿਬ ਨੂੰ ਰੱਖਿਆ ਹੁੰਦਾ ਹੈ। ਐਸੇ ਲੋਕਾਂ ਨੇ ਗੁਰਦੁਆਰਾ ਘਰ ਹੀ ਖੋਲਿਆਂ ਹੋਇਆ ਹੁੰਦਾ ਹੈ। ਆਇਆ ਗਿਆ ਵੀ 5, 10 ਡਾਲਰ ਮੱਥਾ ਟੇਕੀ ਜਾਂਦਾ ਹੈ। ਇੰਨਾ ਲਈ ਬਾਬਾ ਨਾਨਕ ਜੀ ਕਮਾਊ ਪੁੱਤ ਹੈ। ਗੌਰਮਿੰਟ ਨੂੰ ਲਿਖਾਇਆ ਹੁੰਦਾ ਹੈ। ਕਮਰਾ ਗੁਰੂ ਗ੍ਰੰਥਿ ਸਾਹਿਬ ਨੂੰ ਕਿਰਾਏ ਉੱਤੇ ਦਿੱਤਾ ਹੁੰਦਾ ਹੈ। ਬਾਬੇ ਦੇ ਕਿਰਾਏ ਵਿੱਚ ਘਰ ਦਾ ਟੈਕਸ 2 ਤੋਂ 10 ਹਜ਼ਾਰ ਡਾਲਰ ਸਾਲ ਦਾ ਮੁਆਫ਼ ਹੋ ਜਾਂਦਾ ਹੈ। ਬਿਜਲੀ, ਪਾਣੀ, ਹੀਟ ਦਾ ਗੈੱਸ ਦਾ ਬਿੱਲ 500 ਮਹੀਨੇ ਦਾ ਗੁਰਦੁਆਰੇ ਦੇ ਕਿਰਾਏ ਵਿੱਚ ਮੁਆਫ਼ ਹੋ ਜਾਂਦਾ ਹੈ। ਜਿੱਡਾ ਵੱਡਾ ਘਰ, ਉਡਾ ਵੱਡਾ ਟੈਕਸ ਤੇ ਹੋਰ ਬਿੱਲ ਮੁਆਫ਼ ਹੋ ਜਾਂਦੇ ਹਨ। ਬਹੁਤੇ ਐਸੇ ਬੰਦੇ ਆਪ ਨੂੰ ਸਿੱਖ, ਗੁਰਮੁਖ ਕਹਾਉਂਦੇ ਹਨ। ਲੋਕਾਂ ਰਾਮ ਖਿੰਡਾਉਣਾ ਜਾਨਾਂ ਹੈ। ਜੋ ਬਹੁਤੇ ਧਰਮੀ ਹਨ। ਇਹ ਰੱਬ ਤੋ ਨਹੀਂ ਡਰਦੇ। ਇਹ ਜਾਣਦੇ ਹਨ। ਰੱਬ ਤਾਂ ਸ਼ਰੀਫ਼ ਬੰਦਿਆਂ ਨੂੰ ਡਰਾਉਣ ਤੇ ਲੁੱਟਣ ਦਾ ਢੌਂਗ ਹੈ। ਰੱਬ ਤਾਂ ਗੁਰਦੁਆਰੇ ਵਿੱਚ ਕਿਰਪਾਨਾਂ ਚੱਲਦੀਆਂ ਤੇ ਪਗਾਂ ਲਹਿੰਦੀਆਂ ਦੇਖ ਕੇ, ਆਪਣੀ ਇੱਜ਼ਤ ਬਚਾਉਂਦਾ ਫਿਰਦਾ ਹੈ। ਜੇ ਇਹ ਰੱਬ ਤਾਕਤਵਰਾਂ ਤੋਂ ਡਰਦਾ ਨਾਂ ਹੋਵੇ, ਹਜ਼ਾਰਾਂ ਦੀ ਸੰਗਤ ਵਿੱਚ ਇਹ ਮੁੱਠੀ ਭਰ ਬਦਮਾਸ਼ ਹੁੱਲੜ ਬਾਜੀ ਨਹੀਂ ਕਰ ਸਕਦੇ। ਸੰਗਤ ਨੂੰ ਆਪਣੀ ਇੱਜ਼ਤ ਬਚਾਉਣ ਦੀ ਪਈ ਹੁੰਦੀ ਹੈ। ਐਸੇ ਗੁੰਡਿਆਂ ਨੂੰ ਕਿਸੇ ਕੋਲ ਮੂੰਹ ਤੋੜਵਾਂ ਜੁਆਬ ਦੇਣ ਦੀ ਹਿੰਮਤ ਨਹੀਂ ਹੁੰਦੀ।

ਨਿਰਮਲ ਲੋਕਾਂ ਦੇ ਭਾਂਡੇ ਚੱਟਦਾ ਫਿਰਦਾ ਸੀ। ਉਹ ਕੋਈ ਨੌਕਰੀ ਨਹੀਂ ਕਰਦਾ ਸੀ। ਉਸ ਦੇ ਦੋ ਬੱਚੇ ਮੁੰਡਾ, ਕੁੜੀ ਸਨ। ਨਿਰਮਲ ਦੀ ਪਤਨੀ ਜਗੀ ਹੀ ਬੱਚਿਆਂ ਨੂੰ ਸੰਭਾਲਦੀ ਸੀ। ਉਹ ਦੋ ਨੌਕਰੀਆਂ ਕਰ ਕਰਦੀ ਸੀ। ਬੱਚਿਆਂ ਦੇ ਖ਼ਰਚੇ ਤੋਰਦੀ ਸੀ। ਨਿਰਮਲ ਦੇ ਭਰਾ ਦਾ ਪਰਿਵਾਰ ਵੀ ਨਾਲ ਹੀ ਰਹਿੰਦਾ ਸੀ। ਉਸ ਦੇ ਮੁੰਡਾ, ਕੁੜੀ ਸਨ। ਉਸ ਦੀ ਪਤਨੀ ਤਾਰੋ ਨੂੰ ਅਧਰੰਗ ਹੋ ਗਿਆ ਸੀ। ਉਸ ਦੇ ਹਿੱਸੇ ਦਾ ਕੰਮ ਵੀ ਜੱਗੀ ਨੂੰ ਕਰਨਾ ਪੈਂਦਾ ਸੀ। ਉਸ ਨੂੰ ਸੰਭਾਲਣਾ ਪੈਂਦਾ ਸੀ। ਸਗੋਂ ਉਸ ਦੇ ਖਾਣ-ਪੀਣ ਦਾ ਵੀ ਖ਼ਿਆਲ ਰੱਖਣਾ ਪੈਂਦਾ ਸੀ। ਨਰਸ ਇਸ ਨੂੰ ਨਹਾ ਕੇ, ਸਾਫ਼ ਕੱਪੜੇ ਪੁਆ ਜਾਂਦੀ ਸੀ। ਤਾਰੋ ਦੇ ਸੌਣ ਲਈ ਉਸ ਨੂੰ ਕੰਪਿਊਟਰ ਵਾਲਾ ਕਮਰਾ ਦਿੱਤਾ ਹੋਇਆ ਸੀ। ਉਸ ਦੀਆਂ ਲੱਤਾਂ ਤੋਂ ਬਿਲਕੁਲ ਚੱਲ ਨਹੀਂ ਹੁੰਦਾ ਸੀ। ਬਾਕੀ ਸਾਰੇ ਕਮਰੇ ਉੱਪਰਲੀ ਮੰਜ਼ਲ ਉੱਤੇ ਜਾਂ ਬੇਸਮਿੰਟ ਵਿੱਚ ਸਨ। ਤਾਰੋਂ ਪੌੜੀਆਂ ਚੜ੍ਹ-ਉੱਤਰ ਨਹੀਂ ਸਕਦੀ ਸੀ। ਔਖੀ ਹੋ ਕੇ ਆਪ ਹੀ ਵੀਲ ਚੇਅਰ ਉੱਤੇ ਬੈਠਦੀ ਸੀ। ਕਿਉਂਕਿ ਉਸ ਦੇ ਡਾਕਟਰ ਦਾ ਕਹਿਣਾ ਸੀ, “ ਇੰਨੀ ਕੁ ਹਿੰਮਤ ਵੀਲ ਚੇਅਰ ਉੱਤੇ ਬੈਠਣ-ਊਠਣਾ ਦੀ ਕਰਨੀ ਜ਼ਰੂਰੀ ਹੈ। ਬਾਥਰੂਮ ਵੀ ਆਪ ਜਾਣਾ ਚਾਹੀਦਾ ਹੈ। “ ਤਾਰੋਂ ਦੇ ਬਿਮਾਰ ਹੋਣ ਪਿੱਛੋਂ ਹੀ ਨਹਾਉਣ ਲਈ ਬਾਥਰੂਮ ਉਸ ਦੇ ਕਮਰੇ ਨਾਲ ਬਣਾਇਆ ਸੀ। ਬਾਥਰੂਮ ਇਸ ਤਰਾਂ ਦਾ ਸੀ। ਉਸ ਨੂੰ ਇਕੱਲੇ ਜਾਣ ਵਿੱਚ ਵੀ ਮੁਸ਼ਕਲ ਨਹੀਂ ਆਉਂਦੀ ਸੀ। ਜੱਗੀ ਦੀ ਮਿਹਰਬਾਨੀ ਕਰਕੇ ਹੀ ਇਹ ਘਰ ਵਿੱਚ ਸੀ। ਜੇ ਨੌਜਵਾਨ ਬੱਚਿਆਂ ਤੇ ਪਤੀ ਦੇ ਬੱਸ ਪੈ ਜਾਂਦੀ। ਸ਼ਾਇਦ ਤਾਰੋਂ ਨੂੰ ਕਿਸੇ ਬਿਮਾਰਾਂ ਦੇ ਸੈਂਟਰ ਵਿੱਚ ਸਦਾ ਲਈ ਛੱਡ ਦਿੰਦੇ। ਸਰੀਰ ਦੇ ਗਲੇ, ਸੁੱਕੇ ਅੰਗ ਨੂੰ ਕੱਟ ਕੇ ਕੂੜੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਉਵੇਂ ਦੁਨੀਆ ਦੇ ਰਿਸ਼ਤੇ ਹਨ। ਜਿਸ ਅੰਗ, ਰਿਸ਼ਤੇ ਦੀ ਲੋੜ ਨਹੀਂ ਹੈ, ਉਸ ਨੂੰ ਸੰਭਾਲਣ ਦੀ ਲੋੜ ਨਹੀਂ ਹੈ। ਲੋਕ ਬਹੁਤ ਸਿਆਣੇ ਹੋ ਗਏ ਹਨ। ਦੂਜੇ ਦੀ ਹੈਡਕ ਨਹੀਂ ਲੈਂਦੇ।

ਇੰਨੇ ਵੱਡੇ ਘਰ ਦੇ ਖ਼ਰਚੇ ਇੱਕ ਜਾਣੇ ਦੀ ਕਮਾਈ ਨਾਲ ਕਿਥੇ ਚੱਲਦੇ ਹਨ? ਨਿਰਮਲ ਨੇ ਨੌਕਰੀ ਕਰਕੇ, ਕਮਾਈ ਕਿਥੋਂ ਕਰਨੀ ਹੈ? ਉਸ ਦਾ ਫੇਰਾ-ਤੋਰਾ ਨਹੀਂ ਮੁੱਕਦਾ ਸੀ। ਕੈਲਗਰੀ ਆਪਸ ਆ ਕੇ, ਆਪਦੇ ਘਰ ਹੀ ਮਹਿਮਾਨਾਂ ਵਾਂਗ ਰਹਿੰਦਾ ਸੀ। ਵਿਹਲੀਆਂ ਖਾਂ-ਪੀ ਕੇ, ਫਿਰ ਕਿਸੇ ਹੋਰ ਰਾਹ ਤੁਰ ਜਾਂਦਾ ਸੀ। ਉਸ ਨੂੰ ਲੋਕਾਂ ਦੀਆਂ ਲਿਖੀਆਂ ਕਵਿਤਾਵਾਂ ਪੜ੍ਹਕੇ ਸੁਣਾਉਣ ਦਾ ਸ਼ੌਕ ਸੀ। ਇੰਨੇ ਚਿਰ ਤੋਂ ਲੋਕਾਂ ਦੇ ਲਿਖੇ ਸੋਹਲੇ, ਲਿਖਾਰੀ ਸਭਾ ਵਿੱਚ ਸਟੇਜਾਂ ਤੋਂ ਸੁਣਾਉਂਦਾ ਸੀ। ਆਪ ਨੂੰ ਅੱਜ ਤੱਕ ਕੋਈ ਅੱਖਰ ਲਿਖਣਾ ਨਹੀਂ ਆਇਆ ਸੀ। ਜੈਸੇ ਲੋਕ ਅੱਗੇ ਬੈਠੇ ਹੁੰਦੇ, ਵੈਸਾ ਹੀ ਸੁਣਾਉਂਦਾ ਸੀ। ਨਿਰਮਲ ਔਰਤਾਂ ਨੂੰ ਉਨ੍ਹਾਂ ਦੀ ਪ੍ਰਸੰਸਾ ਵਾਲੇ ਟੱਪੇ ਲੱਭ ਕੇ, ਸੁਣਾਉਂਦਾ ਸੀ। ਔਰਤਾਂ ਨੂੰ ਖ਼ੁਸ਼ ਕਰਕੇ, ਆਪਦੇ ਮਗਰ ਲਾ ਲੈਂਦਾ ਸੀ। ਤਾਂਹੀਂ ਘਰ-ਘਰ ਨਿਉਂਦੇ ਖਾਂਦਾ ਫਿਰਦਾ ਸੀ। ਉਸ ਨੂੰ ਆਪਣੇ ਘਰ ਦੇ ਅੱਗੇ-ਪਿੱਛੇ ਦਾ ਕੋਈ ਫ਼ਿਕਰ ਨਹੀਂ ਸੀ। ਹੋਰਾਂ ਔਰਤਾਂ ਦੇ ਲੱਕ, ਨੱਕ, ਮੱਥੇ, ਪਰਾਂਦੇ ਦੀ ਪ੍ਰਸੰਸਾ ਕਰਦਾ ਥੱਕਦਾ ਨਹੀਂ ਸੀ।

ਜਿਸ ਘਰ ਦੇ ਪਤੀ-ਪਤਨੀ ਸਾਥ ਨਾਂ ਦਿੰਦੇ ਹੋਣ। ਦੋਨਾਂ ਦੀ ਜ਼ੁੰਮੇਵਾਰੀ ਚੱਕਣੀ ਇੱਕ ਲਈ ਬਹੁਤ ਔਖੀ ਹੈ। ਨਿਰਮਲ ਦੀ ਪਤਨੀ ਜੱਗੀ ਦਾ ਆਪਦਾ ਪੇਕਿਆਂ ਦਾ ਪਰਿਵਾਰ ਵੀ ਬਹੁਤ ਵੱਡਾ ਸੀ। ਸਾਰੇ ਕੈਨੇਡਾ, ਅਮਰੀਕਾ ਤੇ ਕੁੱਝ ਅਜੇ ਇੰਡੀਆ ਵਿੱਚ ਹੀ ਸਨ। ਉਸ ਨੂੰ ਵੀ ਉਨ੍ਹਾਂ ਕੋਲ ਜਾਣਾ ਪੈਂਦਾ ਸੀ। ਜੱਗੀ ਨੂੰ ਉੱਥੇ ਕਿਸੇ ਦੇ ਵਿਆਹ ਜਾਂ ਉਝ ਕਿਸੇ ਕੰਮ ਜਾਣਾ ਪੈਂਦਾ ਸੀ। ਜੋ ਲੋਕ ਸੇਵਾ ਉੱਤੇ ਹੋ ਜਾਣ ਉਹ ਆਪਣੇ ਸਰੀਰ ਦਾ ਖ਼ਿਆਲ ਨਹੀਂ ਰੱਖਦੇ। ਲੋਕਾਂ ਵਿੱਚ ਆਪਣਾ ਨੱਕ ਉੱਚਾ ਰੱਖਣਾ ਹੁੰਦਾ ਹੈ। ਹੋਰਾਂ ਵਾਂਗ ਜੱਗੀ ਨੂੰ ਵੀ ਇਹੀ ਲੱਗਦਾ ਸੀ। ਭੈਣ, ਭਾਈਆਂ ਤੇ ਰਿਸ਼ਤੇਦਾਰਾਂ ਦੇ ਕਾਰਜ ਮੇਰੇ ਬਗੈਰ ਸਿਰੇ ਨਹੀਂ ਚੜ੍ਹਨੇ। ਐਸੇ ਕੰਮਾਂ ਲਈ ਉਹ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦੀ ਸੀ। ਆਪਦੇ ਖਾਣ-ਪੀਣ, ਪਹਿਨਣ ਦੇ ਬਜਟ ਵਿੱਚੋਂ ਪੈਸੇ ਬਚਾਉਂਦੀ ਸੀ। ਇਸ ਲਈ ਖਾਣਾ-ਪੀਣਾ, ਪਹਿਨਣਾ ਕੋਈ ਬਹੁਤਾ ਚੰਗਾ ਨਹੀਂ ਸੀ। ਜੇ ਚੰਗਾ ਖਾਣਾ ਦੁੱਧ, ਘਿਉ, ਫਲ, ਸਬਜ਼ੀਆਂ ਢਿੱਡ ਭਰਕੇ ਰੋਟੀ ਨਾਂ ਖਾਂਦੀ ਜਾਵੇ। ਬੰਦੇ ਦਾ ਖ਼ੂਨ, ਅੰਦਰਾਂ, ਮਾਸ ਸੁੱਕ ਜਾਂਦੇ ਹਨ। ਇਸ ਸਰੀਰ ਨੂੰ ਤਾਜਾਂ, ਤੰਦਰੁਸਤ, ਚੱਲਦਾ ਰੱਖਣ ਲਈ, ਵਧੀਆਂ ਤਾਜ਼ੀ ਖ਼ੁਰਾਕ ਖਾਣ ਦੀ ਲੋੜ ਹੈ। ਕਮਾਈ ਕਰਨ ਲਈ ਚੰਗੇ ਤੰਦਰੁਸਤ ਸਰੀਰ ਦੀ ਲੋੜ ਹੈ। ਜੱਗੀ ਦਾ ਭੁੱਖੇ ਰਹਿ ਕੇ, ਅੰਦਰ ਸੁੱਕਿਆ ਪਿਆ ਸੀ। ਬੱਚੇ ਵੀ ਬਹੁਤੇ ਤੰਦਰੁਸਤ ਨਹੀਂ ਸਨ। ਜਨਮ ਸਮੇਂ ਤੋਂ ਹੀ ਦੋਨੇਂ ਬੱਚਿਆਂ ਦੀ ਨਿਗ੍ਹਾ ਕਮਜ਼ੋਰ ਸੀ। ਇਹ ਇੱਕੋ ਪਰਿਵਾਰ ਹੈ। ਅਕਲਾਂ ਸ਼ਕਲਾਂ ਤੋਂ ਪਤਾ ਲੱਗਦਾ ਸੀ। ਆਪਦੇ ਬੱਚਿਆਂ ਦੀਆਂ ਪਾਟੀਆਂ ਜੁਰਾਬਾਂ ਨੂੰ ਵੀ ਟੰਕੇ ਲਾ ਕੇ ਪਵਾਉਂਦੀ ਸੀ। ਪਰ ਭੈਣ, ਭਾਈਆਂ ਤੇ ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਜੋੜੇ-ਜਾਮੇ ਦੇਣ ਵਿੱਚ ਪਿੱਛੇ ਨਹੀਂ ਹਟਦੀ ਸੀ। ਲੋਕ ਆਪਦੀਆਂ ਲੋੜਾਂ, ਆਪ ਪੂਰੀਆਂ ਕਰ ਸਕਦੇ ਹਨ। ਪਰ ਲੋਕਾਂ ਕਰਕੇ, ਸਰੀਰ ਖ਼ਰਾਬ ਹੋ ਜਾਵੇ। ਕੋਈ ਵੀ ਠੀਕ ਨਹੀਂ ਕਰ ਸਕਦਾ। ਲੋਕਾਂ ਦਾ ਫ਼ਿਕਰ ਛੱਡ ਕੇ, ਆਪਦੀ ਸਹਿਤ ਤੇ ਆਪਦੇ ਪਰਿਵਾਰ ਦਾ ਖ਼ਿਆਲ ਰੱਖਿਆ ਜਾਵੇ। ਇਹੀ ਬਹੁਤ ਵੱਡੀ ਘਾਲਣਾਂ ਹੈ। ਜਾਨ ਹੈ ਤਾਂ ਜਹਾਨ ਹੈ।

ਲੋਕ ਕਹਿੰਦੇ ਹੋਰ ਕੁੱਝ ਹਨ। ਕਰਦੇ ਕੁੱਝ ਹੋਰ ਹਨ। ਦੱਸਦੇ ਹੋਰ ਹਨ। ਅਪਦੇ ਸਬ ਕਾਸੇ ਉੱਤੇ, ਪੋਚਾ ਮਾਰ ਦਿੰਦੇ ਹਨ। ਕਈ ਉਸੇ ਉੱਤੇ ਜ਼ਕੀਨ ਕਰ ਲੈਂਦੇ ਹਨ। ਜੋ ਮੂਹਰੇ ਦਿਸਦਾ ਹੈ। ਅਸਲ ਵਿੱਚ ਕੁੱਝ ਹੋਰ ਹੁੰਦਾ ਹੈ। ਉੱਤੇ ਪੱਟੀਆਂ, ਹੇਠਾਂ ਕੱਟੀਆਂ। ਕਈ ਵਾਲ ਤਾਂ ਬਹੁਤ ਸੋਹਣੇ ਸਜਾ ਲੈਂਦੇ ਹਨ। ਉੱਪਰੋਂ ਢੱਕ ਕੇ ਰੱਖਦੇ ਹਨ। ਸਿਰ ਨੂੰ ਹਵਾ ਨਹੀਂ ਲੱਗਣ ਦਿੰਦੇ। ਥੱਲੇ ਜੂਆਂ ਪਈਆਂ ਹੁੰਦੀਆਂ ਹਨ। ਚਿੱਟੇ ਕੱਪੜੇ, ਸਿਰ ਦੇ ਵਾਲ ਤੇ ਲੰਬੀ ਦਾੜ੍ਹੀ ਵਧੀ ਦੇਖ ਕੇ, ਸਬ ਨੂੰ ਬਾਬਾ ਸਮਝ ਲੈਂਦੇ ਹੋ। ਐਸਾ ਤਾਂ ਰਜਨੀਸ਼ ਓਸ਼ੋ ਵੀ ਸੀ। ਉਸ ਵਰਗੇ ਹੋਰ ਬਥੇਰੇ, ਸਾਧ ਡੇਰੇ ਬਣਾਈ ਬੈਠੇ ਹਨ। ਜੋ ਡੇਰਿਆਂ ਵਿੱਚ ਰੰਗ ਰਲੀਆਂ ਮਨਾਉਂਦੇ ਹਨ। ਉਸ ਦੀ ਸ਼ਰਨ ਵਿੱਚ ਕਾਲੇ, ਗੋਰੇ,ਭਾਰਤੀ ਹਰ ਨਸਲ, ਹਰ ਜਾਤ ਦੇ ਸਨ। ਉਸ ਨਾਲ ਰਲ ਕੇ ਲੋਕ ਡਰੱਗ ਖਾਂਦੇ-ਪੀਂਦੇ ਸਨ। ਰਜਨੀਸ਼ ਦੇ ਆਸ਼ਰਮ ਵਿੱਚ ਨਸ਼ੇ ਕਰ ਕੇ, ਨੱਚਦੇ-ਟੱਪਦੇ ਸਨ। ਕਈ ਨੰਗੇ ਹੋ ਕੇ, ਗਰੁੱਪ ਸੈਕਸ ਖੇਡਦੇ ਸਨ। ਕਾਮ ਦੇ ਸਤਾਏ ਲੋਕ ਉਸ ਦੇ ਆਸ਼ਰਮ ਵਿੱਚ ਜਾ ਕੇ ਹਵਸ ਮਿਟਾਉਂਦੇ ਸਨ। ਰਜਨੀਸ਼ ਦੇ ਆਸ਼ਰਮ ਵਿੱਚ ਕਾਨੂੰਨ ਦੀ ਉਲੰਘਣਾ ਖੁੱਲ ਕੇ ਕੀਤੀ ਜਾਂਦੀ ਸੀ। ਪੁਲਿਸ ਵਾਲੇ ਉਸ ਨੂੰ ਹੱਥ ਨਹੀਂ ਪਾਉਂਦੇ ਸੀ। ਵੱਡੇ ਰਹੀਸ, ਫਿਲਮਾ ਬਣਾਉਣ ਵਾਲੇ ਉਸ ਕੋਲ ਆਉਦੇ ਸਨ। ਧਰਮ ਦੇ ਨਾਮ ਉੱਤੇ ਡਰੱਗ ਤੇ ਸਰੀਰਾਂ ਦਾ ਧੰਦਾ ਧਰਮ ਦੇ ਝੰਡੇ ਥੱਲੇ ਆਸ਼ਰਮ ਵਿੱਚ ਹੁੰਦਾ ਹੈ। ਦੁਨੀਆ ਭਰ ਦੇ ਕਿਸੇ ਵੀ ਧਰਮ ਨੂੰ ਜਾਚ ਲਵੋ। ਧਰਮੀ ਪਾਦਰੀ, ਪੰਡਤ, ਗਿਆਨੀ ਸਬ ਛੜੇ ਰੱਖੇ ਜਾਂਦੇ ਹਨ। ਧਰਮੀ ਪਾਦਰੀਆਂ, ਪੰਡਤਾਂ, ਗਿਆਨੀਆਂ ਨੂੰ ਪਿੰਡ ਦੀ ਸ਼ਾਮਲਾਟ, ਮੰਦਰ, ਗੁਰਦੁਆਰੇ ਵਾਂਗ ਹੀ  ਸਮਝ ਕੇ ਹੀ ਵਰਤਿਆ ਜਾਂਦਾ ਹੈ। ਇਹ ਪੈਸੇ ਲੈ ਕੇ, ਲੋਕ ਸੇਵਾ ਦੇ ਕੰਮ ਕਰਕੇ, ਖ਼ੁਸ਼ ਬਹੁਤ ਰਹਿੰਦੇ ਹਨ। ਇੰਨਾ ਦੇ ਕਿਹੜਾ ਬਾਲ ਰੋਂਦੇ ਹਨ? ਲੋਕਾਂ ਦੀ ਵਧੀ ਪਨੀਰੀ ਦੇਖ ਕੇ, ਜਿਉਂਦੇ ਹਨ। ਸਬ ਧਰਮੀ ਛੜੇ ਵੱਧ ਬਿਜ਼ਨਸ ਚਲਾਉਣ ਲਈ ਰੱਖਦੇ ਹਨ। ਧਰਮ ਦੇ ਪਿੱਛੇ ਲੱਗਣ ਵਾਲੀਆਂ ਬਹੁਤੀਆਂ ਔਰਤਾਂ ਹੀ ਹੁੰਦੀਆਂ ਹਨ। ਜੋ ਮਰਦਾਂ ਤੋਂ ਵੱਧ ਚੜ ਕੇ, ਧਾਰਮਿਕ ਥਾਵਾਂ ਉੱਤੇ ਜਾਂਦੀਆਂ ਹਨ। ਸ਼ਾਇਦ ਇਸੇ ਕਰਕੇ, ਕਈ ਮੁਸਲਮਾਨ ਧਰਮਾਂ ਵਾਲੇ ਔਰਤ ਨੂੰ ਮਸੀਤ ਵਿੱਚ ਮਰਦਾਂ ਦੇ ਸਾਹਮਣੇ ਨਹੀਂ ਜਾਣ ਦਿੰਦੇ। ਵਿੱਚਕਾਰ ਪਰਦਾ ਕਰਦੇ ਹਨ। ਕਈਆਂ ਅੱਗੇ ਸੈਕਸ ਦੀ ਗੱਲ ਸ਼ੁਰੂ ਕਰਨ ਦੀ ਲੋੜ ਹੈ। ਹਰ ਬੰਦਾ ਇਸ ਵਿੱਚੋਂ ਸੁਆਦ ਲੈਂਦਾ ਹੈ। ਪਰਦੇ ਪਿੱਛੇ ਸਬ ਚੱਲਦਾ ਹੈ। ਹਨ। ਸਾਰੇ ਹੀ ਲੋਕਾਂ ਅੱਗੇ ਦੁੱਧ ਧੋਤੇ ਬਣੇ ਰਹਿੰਦੇ ਹਨ।

ਜੱਗੀ ਨੇ ਬੇਸਮਿੰਟ ਦਾ ਇੱਕ ਕਮਰਾ 600 ਡਾਲਰ ਨੂੰ ਸੈਰਾਂ ਨੂੰ ਰਿੱਟ ਤੇ ਦਿੱਤਾ ਸੀ। ਇਹ ਕੁੜੀ ਈਰਾਨ ਤੋਂ ਸੀ। ਉਹ ਸਿਰ ਦੇ ਉੱਤੇ ਦੂਹਰੀ ਬਾਰ ਘੁੰਮਾਂ ਕੇ ਰੁਮਾਲ ਬੰਨ੍ਹਦੀ ਸੀ। ਪੜ੍ਹਨ ਦੀ ਖ਼ਾਤਰ ਕੈਨੇਡਾ ਆਈ ਸੀ। ਪਾਰਟ ਟਾਈਮ ਕੰਮ ਵੀ ਕਰਦੀ ਸੀ। ਸੈਰਾਂ ਦਾ ਕੋਈ ਹੋਰ ਸਹਾਰਾ ਨਹੀਂ ਸੀ। ਸੈਰਾਂ ਪਾਲੀ ਨਾਲ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ। ਉਸ ਨੂੰ ਪਾਲੀ ਘਰ ਲੈ ਆਈ ਸੀ। ਜੱਗੀ ਨੇ ਉਸ ਦੀਆਂ ਮਜਬੂਰੀਆਂ ਸੁਣ ਕੇ, ਉਸ ਨੂੰ ਘਰ ਰੱਖ ਲਿਆ ਸੀ। ਪਾਲੀ ਦਾ ਰੂਮ ਵੀ ਬੇਸਮਿੰਟ ਵਿੱਚ ਹੀ ਸੀ। ਜਿਸ ਦਿਨ ਸੈਰਾਂ ਘਰ ਵਿੱਚ ਮੂਵ ਹੋਈ ਸੀ। ਉਸੇ ਦਿਨ ਪਾਲੀ ਦਾ ਜਨਮ ਦਿਨ ਸੀ। ਸਿਮਰਨ ਘਰ ਲੇਟ ਆਇਆ ਸੀ। ਉਹ ਪਾਲੀ ਨੂੰ ਹੈਪੀ ਬਰਥਡੇ ਕਹਿਣ ਲਈ ਆ ਗਿਆ। ਸੈਰਾਂ ਤੇ ਪਾਲੀ ਟੀਵੀ ਦੇਖ ਰਹੀਆਂ ਸੀ। ਸਿਮਰਨ ਨੂੰ ਦੇਖ ਕੇ, ਸੈਰਾਂ ਆਪਦੇ ਕਮਰੇ ਵਿੱਚ ਚਲੀ ਗਈ। ਸਿਮਰਨ ਦੇ ਉੱਥੋਂ ਜਾਣ ਪਿੱਛੋਂ ਸੈਰਾਂ ਨੇ ਪਾਲੀ ਨੂੰ ਕਿਹਾ, “ਇੱਥੇ ਤਾਂ ਘਰ ਵਿੱਚ ਮਰਦ ਰਹਿੰਦਾ ਹੈ। ਬਾਥਰੂਮ ਵੀ ਜੂਝ ਕਰਦਾ ਹੋਵਾਂਗਾ। ਮੈਂ ਇੱਥੇ ਨਹੀਂ ਰਹਿ ਸਕਦੀ। ਮੇਰੀ ਮਾਂ ਦਾ ਕਹਿਣਾ ਹੈ, “ਓਪਰੇ ਮਰਦ ਕੋਲ ਰਹਿਣਾ ਵੀ ਹਰਾਮ ਹੈ। “ ਇਸ ਲਈ ਮੈਂ ਟੈਕਸੀ ਨੂੰ ਫ਼ੋਨ ਕਰ ਦਿੱਤਾ ਹੈ। ਹੁਣੇ ਇੱਥੋਂ ਜਾ ਰਹੀ ਹਾਂ। “  ਜੱਗੀ ਤੇ ਤਾਰੋ ਨੇ ਸੈਰਾਂ ਨੂੰ ਬਹੁਤ ਸਮਝਾਇਆ। ਬਈ ਮਰਦਾਂ ਬਗੈਰ ਦੁਨੀਆ ਨਹੀਂ ਚੱਲਦੀ। ਮਰਦਾਂ ਕੋਲੋਂ ਭੱਜ ਕੇ ਜਾਣ ਲਈ ਕਿਸੇ ਪਾਸੇ ਵੀ ਥਾਂ ਨਹੀਂ ਹੈ। ਉਹ ਨਹੀਂ ਮੰਨੀ। ਬਹੁਤਾ ਨੇੜੇ ਰਹਿਣ ਵਾਲੇ ਮਰਦ ਦੁਆਰਾ ਸ਼ਾਇਦ ਉਸ ਦੀ ਮਾਂ ਦੇ ਨਾਲ ਕੋਈ ਮਾੜੀ ਘਟਨਾ ਵਰਤੀ ਹੋਵੇ। ਉਹ ਜਿਸ ਟੈਕਸੀ ਵਿੱਚ ਰਾਤ ਨੂੰ ਇਕੱਲੀ ਗਈ। ਉਸ ਟੈਕਸੀ ਨੂੰ ਮਰਦ ਚਲਾ ਰਿਹਾ ਸੀ। ਮੋਟਲ ਵਿੱਚ ਕਮਰੇ ਦੀ ਬੁਕਿੰਗ ਕਰਨ ਵਾਲਾ ਵੀ ਮਰਦ ਸੀ। ਕਮਰੇ ਦੀ ਸਫ਼ਾਈ ਕਰਨ ਵਾਲਾ ਵੀ ਮਰਦ ਸੀ। ਦੂਜੇ ਦਿਨ ਜੱਗੀ ਪੀਜ਼ਾ ਲੈਣ ਗਈ। ਸੈਰਾਂ ਰਿਸਟੋਰਿੰਟ ਵਿੱਚ ਬੋਸ ਨਾਲ ਤੇ ਨਾਲ ਕੰਮ ਕਰਨ ਵਾਲੇ ਮਰਦ ਨਾਲ, ਲੰਚ ਖਾ ਰਹੀ ਸੀ। ਜੱਗੀ ਉਸ ਕੋਲ ਰੁਕ ਗਈ। ਸੈਰਾਂ ਜੱਗੀ ਨੂੰ ਦੇਖ ਕੇ ਘਬਰਾ ਗਈ। ਜੱਗੀ ਨੇ ਉਸ ਨੂੰ ਪੁੱਛਿਆ, “ ਕੀ ਇਹ ਮਰਦ ਨਹੀਂ ਹਨ? “ ਸੈਰਾਂ ਨੇ ਝੱਟ ਕਹਿ ਦਿੱਤਾ, “ ਇਹ ਮੇਰਾ ਬੋਸ ਹੈ। ਇਹ ਮੇਰੇ ਨਾਲ ਕੰਮ ਕਰਦਾ ਹੈ। “ ਆਪਦੀ ਮਰਜ਼ੀ ਹੋਵੇ ਤਾਂ ਮੱਛੀ ਕੰਢੇ ਸਣੇ ਵੀ ਖਾਦੀ ਜਾਂਦੀ ਹੈ। ਫਿਰ ਵੀ ਕੰਢਾਂ ਗਲ਼ ਵਿੱਚ ਨਹੀਂ ਫਸਦਾ।

ਬਲਵੀਰ ਨਿਰਮਲ ਦਾ ਗੁਆਂਢੀ ਸੀ। ਬਲਵੀਰ ਦਾ ਡੈਡੀ ਗੁਰਚਰਨ ਤੇ ਗੁਰਨਾਮ ਪੁਰਾਣੇ ਦੋਸਤ ਸਨ। ਇੱਕੋ ਪਿੰਡ ਦੇ ਸਨ। ਬਲਵੀਰ, ਨਿਰਮਲ ਤੇ ਇਸ ਦਾ ਭਤੀਜਾ ਸਿਮਰਨ ਦੋਸਤ ਸਨ। ਇੰਨਾ ਨੂੰ ਫਿਰਨਾ ਤੁਰਨ ਦਾ ਚਸਕਾ ਸੀ। ਬਲਵੀਰ ਤੇ ਉਸ ਦੇ ਡੈਡੀ ਗੁਰਚਰਨ ਵਿੱਚ ਜ਼ਮੀਨ, ਅਸਮਾਨ ਦਾ ਫ਼ਰਕ ਸੀ। ਬਲਵੀਰ ਦਾ ਡੈਡੀ ਬਹੁਤ ਸਾਊ ਬੰਦਾ ਸੀ। ਹਰ ਲੋੜ ਬੰਦ ਬੰਦੇ ਦੀ ਮਦਦ ਕਰਦਾ ਸੀ। ਬਲਵੀਰ ਸਿਰੇ ਦਾ ਵੈਲੀ ਸੀ। ਇਹ ਤਿੰਨੇ ਹਰ ਬਾਰ ਨਿਰਮਲ ਕੇ ਘਰ ਇਕੱਠੇ ਬੈਠਦੇ ਸਨ। ਸ਼ਰਾਬ ਪੀਂਦੇ ਸਨ। ਖਾਣ-ਪੀਣ ਦਾ ਪ੍ਰਬੰਧ ਸਿਮਰਨ ਦੇ ਘਰੋ ਹੋ ਜਾਂਦਾ ਸੀ। ਬਲਵੀਰ ਦਾ ਘਰ ਦਾ ਠੇਕਾ ਸੀ। ਨਿਰਮਲ ਤੇ ਸਿਮਰਨ ਉਸ ਦੇ ਗਾਹਕ ਵੀ ਸਨ। ਬਲਵੀਰ ਦੀ ਨਿਰਮਲ ਦੀ ਪਤਨੀ ਜੱਗੀ ਉੱਤੇ ਵੀ ਅੱਖ ਰੱਖਦਾ ਸੀ। ਪਹਿਲੀ ਬਾਰ ਜੱਗੀ ਕੇ ਘਰ ਜਾਣ ਕੇ,ਉਸ ਵਿੱਚ ਸਿੱਧਾ ਹੀ ਜਾ ਵੱਜਿਆ ਸੀ। ਅਚਾਨਕ ਜੱਗੀ ਦੀਆਂ ਚੀਕਾਂ ਨਿਕਲ ਗਈਆਂ ਸਨ। ਬਲਵੀਰ ਦੀ ਹਰਕਤ ਉੱਤੇ ਨਿਰਮਲ ਨੂੰ ਭੋਰਾ ਵੀ ਛੱਕ ਨਹੀਂ ਹੋਇਆ ਸੀ। ਨਿਰਮਲ ਨੇ ਜੱਗੀ ਨੂੰ ਕਿਹਾ ਸੀ, “ ਬਲਵੀਰ ਦੀ ਤਾਂ ਪੀਤੀ ਹੈ। ਖਾਦੀ-ਪੀਤੀ ਵਾਲਿਆਂ ਤੋਂ ਪਰੇ ਰਹੀਦਾ ਹੈ। ਤੂੰ ਤਾਂ ਸੋਫ਼ੀ ਹੈ। ਤੂੰ ਪੀਤੀ ਤੋਂ ਬਗੈਰ ਹੀ ਵਿੱਚ ਵੱਜਦੀ ਫਿਰਦੀ ਹੈ। ਹੋਸ਼ ਵਿੱਚ ਰਿਹਾ ਕਰ। “ ਨਿਰਮਲ ਗੱਲ ਕਹਿ ਕੇ, ਸ਼ਰਾਬੀ ਹੋਇਆ ਸੋਫ਼ੇ ਉੱਤੇ ਲਟਕ ਗਿਆ ਸੀ।

 ਜਦੋਂ ਵੀ ਨਿਰਮਲ ਘਰ ਹੁੰਦਾ ਸੀ। ਸ਼ਰਾਬੀ ਹੋਇਆਂ ਇਸੇ ਤਰਾਂ ਕਰਦਾ ਸੀ। ਨਿਰਮਲ, ਜੱਗੀ ਨਾਲ ਕਮਰੇ ਵਿਚ ਜਾਣ ਦੀ ਲੋੜ ਮਹਿਸੂਸ ਨਹੀਂ ਕਰਦਾ ਸੀ। ਇੱਧਰੋਂ-ਉਧਰੋਂ ਲੋਕਾਂ ਦੇ ਘਰਾਂ ਵਿੱਚੋਂ ਹੀ ਹਲਵਾਈ ਦੀ ਕੁੱਤੀ ਵਾਂਗ ਰੱਜ ਕੇ ਨਿਕਲਦਾ ਸੀ। ਸਿਮਰਨ ਬਾਹਰ ਸਿਗਰਟ ਪੀਣ ਗਿਆ ਸੀ। ਮੁੜ ਕੇ ਹੀ ਨਹੀਂ ਆਇਆ ਸੀ। ਕਿਤੇ ਚਲਾ ਗਿਆ ਸੀ। ਰਾਤ ਵੀ ਵੱਡੀ ਹੋ ਗਈ ਸੀ। ਗੁਰਨਾਮ, ਤਾਰੋਂ ਤੇ ਬੱਚੇ ਸੌਂ ਗਏ ਸਨ। ਨਿਰਮਲ ਦੀ ਇਹ ਗੱਲ ਬਲਵੀਰ ਨੇ ਵੀ ਸੁਣ ਲਈ ਸੀ। ਉਹ ਹੱਥ ਬੰਨ੍ਹ ਕੇ ਖੜ੍ਹ ਗਿਆ। ਉਸ ਨੇ ਕਿਹਾ,” ਮੈਂ ਮੁਆਫ਼ੀ ਮੰਗਦਾ ਹਾਂ। ਮੇਰੇ ਤੋਂ ਗੱਲ਼ਤੀ ਹੋਈ ਹੈ। ਹੋ ਸਕਦਾ ਹੈ। ਮੇਰਾ ਵੀ ਕਸੂਰ ਸੀ। “ ਜੱਗੀ ਕਿਚਨ ਵਿੱਚ ਕੰਮ ਕਰਨ ਜਾ ਲੱਗੀ ਸੀ। ਜੱਗੀ ਨੇ ਉਨ੍ਹਾਂ ਦੋਨਾਂ ਵੱਲ ਬਾਰੀ-ਬਾਰੀ ਦੇਖਿਆ। ਗੱਲ ਕਰਕੇ ਬਲਵੀਰ ਨੇ ਜੱਗੀ ਵੱਲ ਦੇਖਿਆ। ਜੱਗੀ ਨੂੰ ਆਪਦੇ ਵੱਲ ਦੇਖ਼ਦੀ ਦੇਖ ਕੇ, ਬਲਵੀਰ ਨੇ ਅੱਖ ਮਾਰੀ। ਬਲਵੀਰ ਦੇ ਜੱਗੀ ਵਿੱਚ ਸਿੱਧਾ ਵੱਜਣ ਨਾਲੋਂ ਅੱਖ ਦਾ ਤੀਰ ਵਾਰ ਕਰ ਗਿਆ ਸੀ। ਬਲਵੀਰ ਨੇ ਜੱਗੀ ਨੂੰ ਆਪਦੇ ਵੱਲ ਦੇਖਦੀ ਦੇਖ ਕੇ, ਉਸ ਦੇ ਪੈਰ ਫੜਨ ਦਾ ਬਹਾਨਾ ਕੀਤਾ। ਜੱਗੀ ਨੇ ਉਸ ਨੂੰ ਝੁਕੇ ਹੋਏ ਨੂੰ ਬਾਂਹਾਂ ਤੋਂ ਫੜ ਲਿਆ। ਉਸੇ ਸਮੇਂ ਬਲਵੀਰ ਆਪਦੀ ਖੇਡ-ਖੇਡ ਗਿਆ। ਉਸ ਨੇ ਜੱਗੀ ਨੂੰ ਝੱਟ ਜੱਫੀ ਪਾ ਲਈ। ਸ਼ਰਾਬ ਪੀਤੀ ਦਾ ਬਹਾਨਾ ਕਰਕੇ, ਬੰਦੇ ਉਹ ਕੰਮ ਕਰਦੇ ਹਨ। ਜਿਸ ਨੂੰ ਸੋਫ਼ੀ ਕਰਨ ਦਾ ਹੌਸਲਾ ਨਹੀਂ ਪੈਂਦਾ। ਕਰਦਾ, ਕਤਰਦਾ ਤਾਂ ਸਬ ਕੁੱਝ ਬੰਦਾ ਜਾਣ ਬੁੱਝ ਕੇ ਹੈ। ਨਾਮ ਸ਼ਰਾਬ ਦਾ ਲੱਗਦਾ ਹੈ। ਜ਼ਿਆਦਾ ਤਰ ਬੰਦੇ ਦਾਰੂ ਪੀ ਕੇ ਲੜਦੇ, ਗਾਲ਼ਾਂ ਕੱਢਦੇ ਹਨ। ਰੁੱਸਿਆਂ ਨੂੰ ਮਨਾਉਂਦੇ ਹਨ। ਕਈ ਜ਼ਨਾਨੀ ਉੱਤੋਂ ਦੀ ਹੱਥ ਫੇਰ ਕੇ, ਇਹ ਕੰਮ ਵੀ ਕਰ ਜਾਂਦੇ ਹਨ। ਕਈ ਤਾਂ ਹੱਥ ਲਵਾਉਣ ਨੂੰ ਜਾਣ ਕੇ ਤਿਆਰ ਬੈਠੀਆਂ ਹੁੰਦੀਆਂ ਹਨ। ਔਰਤ-ਮਰਦ ਮਾਪਿਆਂ, ਰਿਸ਼ਤੇਦਾਰਾਂ,ਵਿਚੋਲਿਆਂ ਦੀ ਮਰਜ਼ੀ ਦੇ ਔਰਤ-ਮਰਦ ਨਾਲ ਘਰ ਵਸਾ ਕੇ ਬੱਚੇ ਜੰਮ ਸਕਦੇ ਹਨ। ਜੇ ਔਰਤ-ਮਰਦ ਇੱਕ ਦੂਜੇ ਨੂੰ ਬਗੈਰ ਦੇਖੇ, ਇੱਕੋ ਝਟਕੇ ਨਾਲ ਪਹਿਲੀ ਰਾਤ ਹੀ ਸਰੀਰਕ ਸਬੰਧ ਕਰਕੇ, ਪਤੀ-ਪਤਨੀ ਦੀ ਉਪਾਧੀ, ਪਦਵੀ ਦੇ ਦਿੰਦੇ ਹਨ। ਐਸੇ ਲੋਕਾਂ ਨੂੰ ਕਿਸੇ ਹੋਰ ਤੋਂ ਵੀ ਓਪਰਾ ਨਹੀਂ ਮਹਿਸੂਸ ਹੋਣਾ ਚਾਹੀਦਾ। ਜੱਗੀ ਨੇ ਥੋੜ੍ਹਾ ਜਿਹਾ ਵਿਰੋਧ ਕੀਤਾ। ਫਿਰ ਉਸ ਨੂੰ ਵੀ ਬਲਵੀਰ ਦੇ ਸ਼ਰਾਬ ਪੀਤੀ ਦੇ ਸਾਹਾਂ ਵਿਚੋਂ ਨਸਾ ਹੋਣ ਲੱਗ ਗਿਆ। ਬਲਵੀਰ ਨਾਲ ਉਹ ਕਮਰੇ ਵਿੱਚ ਚਲੀ ਗਈ। ਜੱਗੀ ਨੂੰ ਬੱਤੀ ਬੰਦ ਵਿੱਚ ਬਲਵੀਰ ਤੇ ਨਿਰਮਲ ਦੇ ਸਾਥ ਦਾ ਬਹੁਤਾ ਫ਼ਰਕ ਨਹੀਂ ਲੱਗਾ। ਜੱਗੀ ਦੀ ਅੱਖ ਖੁੱਲ੍ਹੀ, ਬਲਵੀਰ ਮੂਧੇ-ਮੂੰਹ ਉਸ ਨਾਲ ਪਿਆ ਸੀ। ਜੱਗੀ ਨੇ ਸ਼ਰਾਬੀ ਬਲਵੀਰ ਨੂੰ ਮਸਾਂ ਧੱਕੇ ਮਾਰ ਕੇ ਉਠਾਲ਼ ਕੇ, ਘਰੋਂ ਬਾਹਰ ਕੀਤਾ। ਗੁਆਂਢ ਵਿੱਚ ਉਧਾਰ ਬਣਿਆਂ ਹੀ ਹੈ। ਸਿਆਣੇ ਕਹਿੰਦੇ ਹਨ, “ ਗੁਆਂਢ ਵਿੱਚ ਵਿਗਾੜਨੀ ਨਹੀਂ ਚਾਹੀਦੀ। ਕਿਸੇ ਵੀ ਸਮੇਂ ਕੋਈ ਵੀ ਲੋੜ, ਮੁਸੀਬਤ ਪੈ ਸਕਦੀ ਹੈ। ਬੰਦਾ ਹੀ ਬੰਦੇ ਦਾ ਦਾਰੂ ਹੈ। “

ਮਿੱਠੀ ਤੱਤੀ ਖੀਰ ਭਾਫਾਂ ਛੱਡਦੀ ਖਾਣ ਨੂੰ ਦੇਖ ਕੇ, ਭੁੱਖੇ ਬੰਦੇ ਦੀ ਜੀਭ ਮੂਤਣ ਲੱਗ ਜਾਂਦੀ ਹੈ। ਤੱਤੀ-ਤੱਤੀ ਅੱਗ ਵਰਗੀ ਖੀਰ, ਬੰਦਾ ਖਾਣ ਲਈ ਮੂੰਹ ਫੂਕਣ ਤੋਂ ਵੀ ਨਹੀਂ ਡਰਦਾ। ਉਵੇਂ ਇਸ਼ਕ-ਹਵਸ ਦਾ ਸਾੜਿਆ ਬੰਦਾ ਮੁਸੀਬਤਾਂ ਤੋਂ ਨਹੀਂ ਡਰਦਾ। ਤਾਂਹੀ ਤਾਂ ਪਤੀ-ਪਤਨੀ ਕੋਹਾਂ ਦੂਰ ਰਹਿਕੇ, ਕਿਸੇ ਹੋਰ ਔਰਤ-ਮਰਦ ਨਾਲ ਨਵੇਂ ਤੇ ਤਾਜ਼ੇ ਸਬੰਧ ਬਣਾਂ ਲੈਂਦੇ ਹਨ। ਕਈ ਤਾਂ ਥਾਂ-ਕੁਥਾਂ ਤੇ ਬੱਚੇ ਵੀ ਪੈਦਾ ਕਰੀ ਜਾਂਦੇ ਹਨ। ਕਈਆਂ ਔਰਤਾਂ ਨੇ, ਐਸੇ ਬੱਚੇ ਜੰਮ ਕੇ, ਪਾਲਨ ਦਾ ਘਰ ਹੀ ਆਸ਼ਰਮ ਖੋਲਿਆਂ ਹੁੰਦਾ ਹੈ। ਦਿਨ ਦੇ ਚਾਨਣ ਵਿੱਚ ਲੋਕਾਂ ਦੇ ਹੋਰ ਲੱਛਣ ਹੁੰਦੇ ਹਨ। ਹਨੇਰੇ ਵਿੱਚ ਤੇ ਲੁੱਕ ਛੁਪ ਕੇ, ਲੋਕ ਉਹੀ ਸਬ ਕੁੱਝ ਕਰਦੇ ਹਨ। ਜੋ ਕਿਸੇ ਹੋਰ ਸਾਹਮਣੇ ਕਰ ਹੀ ਨਹੀਂ ਸਕਦੇ। ਇੱਜ਼ਤ ਦੀ ਦੁਹਾਈ ਪਾਉਣ ਵਾਲੇ ਹੀ, ਇੱਜ਼ਤ ਦੇ ਵਪਾਰੀ ਹੁੰਦੇ ਹਨ। ਇੱਜ਼ਤ ਨੂੰ ਮੰਨੋਂਰੰਜ਼ਨ ਬਣਾਉਂਦੇ ਹਨ। ਤਾਂਹੀਂ ਤਾਂ ਸਕੇ ਭਰਾ ਦੀ ਵਿਧਵਾ ਨਾਲ ਦਿਉਰ, ਜੇਠ ਦੀ ਰਾਤ ਰੰਗੀਨ ਹੋ ਜਾਂਦੀ ਹੈ। ਜੋ ਭਰਾ ਦੀ ਵਿਧਵਾ ਨਾਲ ਰੰਗ ਰਲੀਆਂ ਜਾਇਜ਼ ਪਤਨੀ ਬਣਾਂ ਕੇ ਨਜਾਇਜ਼ ਜਾਂ ਲੁੱਕ ਕੇ ਮਨਾਉਂਦੇ ਹਨ। ਭਰਾ ਦੇ ਜਿਉਂਦੇ ਤੋਂ ਕੀ ਖ਼ੈਰ ਕਰਦੇ ਹੋਣਗੇ? ਕੁਛ-ਕੁਛ ਤੋਂ ਪਹਿਲੇ ਵੀ ਹੋਤਾਂ ਹੋਗਾ। ਦਿਉਰ, ਜੇਠ, ਭਰਜਾਈ ਮੇ ਹਾਸਾ ਠੱਡਾ, ਮਜਾਕ ਚਲਤਾ ਹੋਗਾ। ਜੇ ਸਕਾ ਭਰਾ, ਭਰਾ ਦੀ ਪਤਨੀ ਨੂੰ ਮੰਨੋਂਰੰਜ਼ਨ ਸਮਝ ਸਕਦਾ ਹੈ। ਬਲਵੀਰ ਵਰਗੇ ਯਾਰ, ਯਾਰ ਦੇ ਘਰ ਦੀਆਂ ਔਰਤਾਂ ਨਾਲ ਮਨ ਬਹਿਲਾਉਂਦੇ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਹੈ? ਬਹੁਤੇ ਸਿਆਣੇ ਕਹਿੰਦੇ ਹਨ, “ਔਰਤ ਦੇ ਥਾਂ-ਥਾਂ ਧੱਕੇ, ਖੇਹ ਖਾਣ ਨਾਲੋਂ ਘਰ ਦੀ ਇੱਜ਼ਤ ਨੂੰ ਘਰ ਵਿੱਚ ਸੰਭਾਲ ਲਵੋ। ਘਰ ਵਿੱਚ ਤਾਕਤ ਬਾਰ ਕੁਕੜ-ਮਰਦ ਹੈ। ਘਰ ਹੀ ਮੁਰਗੀ-ਔਰਤ ਦਬੋਚ ਲਵੋ। “

Share Button

Leave a Reply

Your email address will not be published. Required fields are marked *

%d bloggers like this: