ਬੰਟੀ ਰੋਮਾਣਾ ‘ਤੇ ਮਨਤਾਰ ਬਰਾੜ ਨੂੰ ਵਿਧਾਨ ਸਭਾ ਦੀ ਟਿਕਟ ਮਿੱਲਣ ‘ਤੇ ਹਰਪ੍ਰੀਤ ਸਿੱਧੂ ਵੱਲੋਂ ਵਧਾਈ

ss1

ਬੰਟੀ ਰੋਮਾਣਾ ‘ਤੇ ਮਨਤਾਰ ਬਰਾੜ ਨੂੰ ਵਿਧਾਨ ਸਭਾ ਦੀ ਟਿਕਟ ਮਿੱਲਣ ‘ਤੇ ਹਰਪ੍ਰੀਤ ਸਿੱਧੂ ਵੱਲੋਂ ਵਧਾਈ

fdk-1ਫ਼ਰੀਦਕੋਟ 18 ਨਵੰਬਰ ( ਜਗਦੀਸ਼ ਬਾਂਬਾ ) ਸ੍ਰੋਮਣੀ ਅਕਾਲੀ ਦਲ ਕੈਲੀਫੋਰਨੀਆਂ ਯੂਥ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਫ਼ਰੀਦਕੋਟ ਤੋਂ ਪਰਮਬੰਸ ਸਿੰਘ ਬੰਟੀ ਰੋਮਾਣਾ ‘ਤੇ ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਦੀ ਦਿੱਤੀ ਗਈ ਟਿਕਟ ‘ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਦੋਨੋ ਹੀ ਉਮੀਦਵਾਰਾ ਨੇ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ,ਜਿਸ ਕਰਕੇ ਨੌਜਵਾਨ ਵਰਗ ਦੋਨੋ ਉਮੀਦਵਾਰਾਂ ਨਾਲ ਚਟਾਂਗ ਵਾਂਗ ਖੜਾ ਹੈ । ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ, ਜਥੇਦਾਰ ਤੋਤਾ ਸਿੰਘ ਸਮੇਤ ਹਰੀ ਸਿੰਘ ਜੀਰਾ ਨੂੰ ਵੀ ਪਾਰਟੀ ਵੱਲੋਂ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਬਿਲਕੁੱਲ ਲੋਕ ਪੱਖੀ ਤੇ ਸਹੀ ਫੈਸਲਾ ਹੈ । ਉਨਾਂ ਕਿਹਾ ਕਿ ਕੈਲੀਫੋਰਨੀਆ ਦਾ ਯੂਥ ਪੰਜਾਬ ਵਸਦੇ ਆਪੋ ਆਪਣੇ ਯਾਰਾ ਦੋਸਤਾਂ ਨੂੰ ਇਨਾਂ ਉਮੀਦਵਾਰਾਂ ਦੀ ਡੱਟ ਕੇ ਹਮਾਇਤ ਕਰਨ ਦੀ ਅਪੀਲ ਕਰਦਾ ਹੈ ਤਾਂ ਜੋ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਬਣਾਈ ਜਾ ਸਕੇ ।

Share Button

Leave a Reply

Your email address will not be published. Required fields are marked *