ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਬੰਗਾ ਤੋਂ ਸ੍ਰੀ ਨੈਣਾ ਦੇਵੀ ਰੋਡ ਨੂੰ ਲੈ ਕੇ ਆਵਾਜਾਈ ਤੇ ਹਾਈਵੇਜ ਮੰਤਰੀ ਗਡਕਰੀ ਦਾ ਤਿਵਾੜੀ ਨੂੰ ਭਰੋਸਾ

ਬੰਗਾ ਤੋਂ ਸ੍ਰੀ ਨੈਣਾ ਦੇਵੀ ਰੋਡ ਨੂੰ ਲੈ ਕੇ ਆਵਾਜਾਈ ਤੇ ਹਾਈਵੇਜ ਮੰਤਰੀ ਗਡਕਰੀ ਦਾ ਤਿਵਾੜੀ ਨੂੰ ਭਰੋਸਾ

ਨਿਊਯਾਰਕ/ ਰੋਪੜ, 26 ਜੁਲਾਈ ( ਰਾਜ ਗੋਗਨਾ )—ਕੇਂਦਰੀ ਸੜਕ ਆਵਾਜਾਈ ਤੇ ਹਾਈਵੇਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੂੰ ਉਨ੍ਹਾਂ ਦੇ ਲੋਕ ਸਭਾ ਹਲਕੇ ਚ ਪੈਣ ਵਾਲੇ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਨੈਣਾ ਦੇਵੀ ਰੋਡ ਪ੍ਰਾਜੈਕਟ ਨੂੰ ਪੂਰਾ ਕਰਨ ਵਾਸਤੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਹੈ।
ਕੇਂਦਰੀ ਮੰਤਰੀ ਸਾਹਮਣੇ ਸੜਕ ਦੇ ਨਿਰਮਾਣ ਦਾ ਮੁੱਦਾ ਚੁੱਕਣ ਲਈ ਐੱਮਪੀ ਤਿਵਾੜੀ ਅੱਜ ਨਵੀਂ ਦਿੱਲੀ ਵਿਖੇ ਉਨ੍ਹਾਂ ਨਾਲ ਮਿਲੇ ਅਤੇ ਸੜਕ ਦੇ ਨਿਰਮਾਣ ਦੀ ਭਾਰੀ ਜ਼ਰੂਰਤ ਵੱਲ ਉਨ੍ਹਾਂ ਦਾ ਧਿਆਨ ਖਿੱਚਿਆ।ਇਸ ਤੋਂ ਪਹਿਲਾਂ, ਤਿਵਾੜੀ ਨੇ ਸੜਕ ਨੂੰ ਜਲਦੀ ਪੂਰਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ 3 ਜੂਨ ਨੂੰ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਸੀ।ਜਿੱਥੇ ਗਡਕਰੀ ਨੇ ਤਿਵਾੜੀ ਨੂੰ ਦੱਸਿਆ ਸੀ ਕਿ ਮਾਮਲੇ ਨੂੰ ਬਣਦੀ ਕਾਰਵਾਈ ਲਈ ਨੈਸ਼ਨਲ ਹਾਈਵੇਜ ਅਥਾਰਟੀ ਆਫ ਇੰਡੀਆ ਕੋਲ ਰੈਫਰ ਕਰ ਦਿੱਤਾ ਗਿਆ ਹੈ।
ਤਿਵਾੜੀ ਨੇ ਖੁਲਾਸਾ ਕੀਤਾ ਕਿ 581 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਖੁਦ ਗਡਕਰੀ ਵੱਲੋਂ ਲੋਕ ਸਭਾ ਚੋਣਾਂ ਲਈ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ 25 ਫਰਵਰੀ ਨੂੰ ਰੱਖਿਆ ਗਿਆ ਸੀ।
ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਮੰਤਰੀ ਦੇ ਧਿਆਨ ਚ ਲਿਆਂਦਾ ਹੈ ਕਿ ਵਰਤਮਾਨ ਚ ਪੰਜਾਬ ਸਰਕਾਰ ਸ੍ਰੀ ਗੁਰੂ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਮਨਾ ਰਹੀ ਹੈ। ਦੁਨੀਆਂ ਭਰ ਤੋਂ ਕਰੋੜਾਂ ਲੋਕਾਂ ਦੀ ਇਸ ਪਵਿੱਤਰ ਮੌਕੇ ਪੰਜਾਬ ਪਹੁੰਚਣ ਦੀ ਉਮੀਦ ਹੈ।
ਐੱਮਪੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਿੱਖ ਧਰਮ ਦੇ ਪੰਜ ਤੱਖਤਾਂ ਚੋਂ ਇੱਕ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਸੀ। ਇਸ ਕਾਰਨ ਇਲਾਕੇ ਚ ਵੱਡੀ ਗਿਣਤੀ ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਚ ਸੜਕ ਦਾ ਸਮੇਂ ਸਿਰ ਪੂਰਾ ਹੋਣਾ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਗਡਕਰੀ ਨੇ ਉਨ੍ਹਾਂ ਦੀ ਚਿੰਤਾ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।

Leave a Reply

Your email address will not be published. Required fields are marked *

%d bloggers like this: