Thu. Oct 17th, 2019

ਬੰਗਾਲ ’ਚ ਭਾਜਪਾ ਨੂੰ ਹਰਾਉਣ ਲਈ ਮਮਤਾ ਦੀ ਵਿਰੋਧੀ ਪਾਰਟੀਆਂ ਨੂੰ ਅਪੀਲ

ਬੰਗਾਲ ’ਚ ਭਾਜਪਾ ਨੂੰ ਹਰਾਉਣ ਲਈ ਮਮਤਾ ਦੀ ਵਿਰੋਧੀ ਪਾਰਟੀਆਂ ਨੂੰ ਅਪੀਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੀਆਂ ਹੋਣਾ ਚਾਹੀਦਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਵਿਰੋਧੀ ਕਾਂਗਰਸ ਅਤੇ ਮਾਕਪਾ ਨੂੰ ਭਾਜਪਾ ਖਿਲਾਫ ਸੰਘਰਸ਼ ਵਿਚ ਸਾਥ ਦੇਣ ਲਈ ਕਿਹਾ, ਪ੍ਰੰਤੂ ਦੋਵੇਂ ਪਾਰਟੀਆਂ ਨੇ ਉਨ੍ਹਾਂ ਦੀ ਅਪੀਲ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਸੂਬੇ ਵਿਚ ਭਗਵਾ ਦਲ ਦੇ ਉਭਰਨ ਲਈ ਉਨ੍ਹਾਂ ਦੀਆਂ ਨੀਤੀਆਂ ਜ਼ਿੰਮੇਵਾਰ ਹਨ।

ਰਾਜਪਾਲ ਦੇ ਭਾਸ਼ਣ ਉਤੇ ਚਰਚਾ ਦੌਰਾਨ ਮਮਤਾ ਨੇ ਵਿਧਾਨ ਸਭਾ ਵਿਚ ਕਿਹਾ ਕਿ ਭਾਜਪਾ ਸੂਬੇ ਵਿਚ ਬਰਾਬਰ ਸਰਕਾਰ ਚਲਾਉਣ ਦਾ ਯਤਨ ਕਰ ਰਹੀ ਹੈ ਅਤੇ ਕਾਂਗਰਸ ਤੇ ਮਾਕਪਾ ਵਰਗੀਆਂ ਪਾਰਟੀਆਂ ਨੂੰ ਭਗਵਾ ਪਾਰਟੀ ਖਿਲਾਫ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੀ ਸਭ ਨੂੰ (ਟੀਐਮਸੀ, ਕਾਂਗਰਸ ਅਤੇ ਮਾਕਪਾ) ਨੂੰ ਇਕੱਠੇ ਹੋਕੇ ਭਾਜਪਾ ਖਿਲਾਫ ਲੜਨਾ ਚਾਹੀਦਾ। ਇਸਦਾ ਮਤਲਬ ਇਹ ਨਹੀਂ ਕਿ ਅਸੀਂ ਰਾਜਨੀਤਿਕ ਤੌਰ ਉਤੇ ਹੱਥ ਮਿਲਾ ਰਹੇ ਹਾਂ। ਮਮਤਾ ਦੀ ਅਪੀਲ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਸੀਨੀਅਰ ਕਾਂਗਰਸ ਆਗੂ ਅਬਦੁਲ ਮਨਾਨ ਨੇ ਕਿਹਾ, ‘ਭਾਜਪਾ ਖਿਲਾਫ ਸੰਘਰਸ਼ ਲਈ ਸਾਨੂੰ ਮਮਤਾ ਤੋਂ ਸਿੱਖਣ ਦੀ ਲੋੜ ਨਹੀਂ ਹੈ। ਇਹ ਉਨ੍ਹਾਂ ਦੀਆਂ ਨੀਤੀਆਂ ਹੀ ਹਨ ਜਿਨ੍ਹਾਂ ਕਾਰਨ ਭਾਜਪਾ ਦੀ ਜ਼ਮੀਨ ਬੰਗਾਲ ਵਿਚ ਤਿਆਰ ਹੋਈ ਹੈ। ਪਹਿਲਾਂ ਉਨ੍ਹਾਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਕਿ ਉਨ੍ਹਾਂ ਦੀਆਂ ਗਲਤੀਆਂ ਕਾਰਨ ਭਾਜਪਾ ਸੂਬੇ ਵਿਚ ਮਜ਼ਬੂਤ ਹੋਈ ਹੈ।

ਮਾਕਪਾ ਵਿਧਾਇਕ ਦਲ ਦੇ ਆਗੂ ਸੁਜਾਨ ਚੱਕਰਵਰਤੀ ਨੇ ਮਨਾਨ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਈ। ਦੂਜੇ ਪਾਸੇ ਭਾਜਪਾ ਪ੍ਰਦੇਸ਼ ਪ੍ਰਧਾਨ ਦੀਲਪ ਘੋਸ਼ ਨੇ ਕਿਹਾ ਕਿ ਮਮਤਾ ਦੀ ਅਪੀਲ ਤੋਂ ਉਨ੍ਹਾਂ ਦਾ ਡਰ ਪ੍ਰਤੀਤ ਹੋ ਰਿਹਾ ਹੈ।

Leave a Reply

Your email address will not be published. Required fields are marked *

%d bloggers like this: