ਬੰਗਾਲੀ ਕਮਿਊਨਿਟੀ ਨੇ ਸਲਾਨਾ ਸਰਸਵਤੀ ਪੂਜਾ ਕਲਚਰਲ ਪ੍ਰੋਗਰਾਮ ਦਾ ਆਯੋਜਨ ਕੀਤਾ

ਬੰਗਾਲੀ ਕਮਿਊਨਿਟੀ ਨੇ ਸਲਾਨਾ ਸਰਸਵਤੀ ਪੂਜਾ ਕਲਚਰਲ ਪ੍ਰੋਗਰਾਮ ਦਾ ਆਯੋਜਨ ਕੀਤਾ

ਚੈਸਪੀਕ-ਵਿਰਜੀਨੀਆ- 26 ਫਰਵਰੀ (ਸੁਰਿੰਦਰ ਢਿਲੋਂ ) ਹੈਮਪਟਨ ਰੋਡਜ਼ ਦੀ ਬੰਗਾਲੀ ਕਮਿਊਨਿਟੀ ਨੇ ਸਲਾਨਾ ਸਰਸਵਤੀ ਪੂਜਾ ਕਲਚਰਲ ਪ੍ਰੋਗਰਾਮ ਦਾ ਆਯੋਜਨ ਕਲਾ ਤੇ ਸਿਖਿਆ ਦੀ ਦੇਵੀ ਮਾਂ ਸਰਸਵਤੀ ਦੇ ਮਾਣ ਵਿਚ ਬੜ੍ਹੇ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਸਥਾਨਿਕ ਹਿੰਦੂ ਮੰਦਿਰ ਵਿਖੇ ਕੀਤਾ | ਇਸ ਕਲਚਰਲ ਪ੍ਰੋਗਰਾਮ ਵਿਚ ਸੈਕੜਿਆਂ ਦੀ ਗਿਣਤੀ ਵਿਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਰੰਗ-ਬਿਰੰਗੀਆਂ ਦਿਲਖਿਚਵੀਆਂ ਪੁਸ਼ਾਕਾਂ ਪਹਿਨ ਕੇ ਸ਼ਾਮਿਲ ਹੋਏ |
ਇਸ ਮੌਕੇ ਸਥਾਨਿਕ ਬੰਗਾਲੀ ਕਮਿਊਨਿਟੀ ਲੀਡਰ ਦਪਿੰਦਰ ਸੇਨਗੁਪਤਾ ਨੇ ਕਿਹਾ ਕੇ ਇਸ ਕਲਚਰਲ ਪ੍ਰੋਗਰਾਮ ਦੇ ਆਯੋਜਨ ਨਾਲ ਬੰਗਾਲੀ ਕਮਿਊਨਿਟੀ ਸਮੁੱਚੇ ਭਾਈਚਾਰੇ ਦੇ ਲਈ ਇਸ ਨਾਲ ਜੁੜਣ ਲਈ ਰਾਹ ਖੋਲ ਰਹੀ ਹੈ | ਉਨ੍ਹਾਂ ਅਗੇ ਕਿਹਾ ਕੇ ਕਲਚਰਲ ਪ੍ਰੋਗਰਾਮ ਆਯੋਜਨ ਕਰਨ ਪਿਛੇ ਸਾਡੀ ਭਾਵਨਾ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸਭਿਆਚਾਰਿਕ ਵਿਰਸੇ ਨਾਲ ਜੋੜੀ ਰੱਖਣਾ ਹੈ |
ਸਘਾਨਾ ਚਕਰਾਬੋਰਤੀ ਨੇ ਦੂਸਰੇ ਭਾਈਚਾਰੇ ਦੇ ਲੋਕਾਂ ਦੇ ਸਰਸਵਤੀ ਪੂਜਾ ਕਲਚਰਲ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ ਕੇ ਉਨ੍ਹਾਂ ਨੇ ਇਥੇ ਪੁੱਜ ਕੇ ਭਾਈਚਾਰਕ ਤੰਦਾਂ ਨੂੰ ਹੋਰ ਪਕੇਰਾ ਕੀਤਾ ਹੈ | ਸਰਸਵਤੀ ਪੂਜਾ ਪੂਰਬੀ ਭਾਰਤ ਦਾ ਇਕ ਪ੍ਰਮੁੱਖ ਤਿਉਹਾਰ ਹੈ ਤੇ ਸਰਸਵਤੀ ਮਾਂ ਨੂੰ ਗਿਆਨ,ਕਲਾ,ਸੰਗੀਤ ਤੇ ਵਿਦਿਆ ਦੀ ਦੇਵੀ ਵਜੋਂ ਪੂਜਿਆ ਜਾਂਦਾ ਹੈ |
ਇਸ ਮੌਕੇ ਸਿੱਖ ਨੇਤਾ ਨਿਸ਼ਾਨ ਸਿੰਘ ਸਿੱਧੂ ਨੇ ਬੰਗਾਲੀ ਭਾਈਚਾਰੇ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕਰਦੇ ਹੋਏ ਕਿਹਾ ਕੇ ਖੁਸ਼ੀ ਦੀ ਗੱਲ ਹੈ ਕੇ ਦੂਸਰੇ ਭਾਈਚਾਰਿਆਂ ਦੇ ਲੋਕ ਅੱਜ ਆਪਣੀਆਂ ਖੁਸ਼ੀਆਂ ਬੰਗਾਲੀ ਭਾਈਚਾਰੇ ਨਾਲ ਸਾਂਝੀਆਂ ਕਰ ਰਹੇ ਹਨ | ਉਨ੍ਹਾਂ ਨੇ ਬੰਗਾਲੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਕੇ ਉਨਾਂ ਨੇ ਆਪਣੇ ਸਿੱਖ ਭਰਾਵਾਂ ਨੂੰ ਸਰਸਵਤੀ ਪੂਜਾ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਸੱਦਾ ਭੇਜਿਆ ਹੈ |
ਇਸ ਕਲਚਰਲ ਪ੍ਰੋਗਰਾਮ ਵਿਚ ਮਾਂ ਸਰਸਵਤੀ ਦੀ ਉਸਤਤੀ ਗੀਤ,ਡਾਂਸ ,ਮੰਤਰ ਉਚਾਰਨ ਤੇ ਡਰਾਮੇ ਦੇ ਆਯੋਜਨ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ | ਅੰਤ ਵਿਚ ਆਏ ਲੋਕਾਂ ਲਈ ਲੰਗਰ ਦਾ ਵੀ ਆਯੋਜਨ ਕੀਤਾ ਗਿਆ|

Share Button

Leave a Reply

Your email address will not be published. Required fields are marked *

%d bloggers like this: