ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਨੂੰ 5 ਸਾਲ ਦੀ ਸਜ਼ਾ

ss1

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਨੂੰ 5 ਸਾਲ ਦੀ ਸਜ਼ਾ

ਢਾਕਾ, 8 ਫਰਵਰੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਬੇਗਮ ਖਾਲਿਦਾ ਜ਼ੀਆ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਅੱਜ ਫੈਸਲਾ ਆ ਗਿਆ ਹੈ| ਉਸ ਨੂੰ 5 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ| ਢਾਕਾ ਦੀ ਵਿਸ਼ੇਸ਼ ਅਦਾਲਤ-5 ਨੇ 72 ਸਾਲਾ ਜ਼ੀਆ ਨੂੰ 2.1 ਕਰੋੜ ਟਕਾ (252,000 ਡਾਲਰ) ਦੇ ਚੰਦੇ ਦੇ ਪੈਸਾ ਖਾਣ ਦੇ ਸਿਲਸਿਲੇ ਵਿੱਚ ਇਹ ਸਜ਼ਾ ਸੁਣਾਈ ਹੈ| ਇਹ ਮਾਮਲਾ ‘ਜ਼ੀਆ ਅਨਾਥ ਆਸ਼ਰਮ’ ਵਿੱਚ ਭ੍ਰਿਸ਼ਟਾਚਾਰ ਦਾ ਹੈ| ਖਾਲੀਦਾ ਦੇ ਪੁੱਤ ਤਾਰਿਕ ਰਹਿਮਾਨ ਅਤੇ ਚਾਰ ਹੋਰਾਂ ਨੂੰ 10-10 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ|
ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਉਨ੍ਹਾਂ ਤੇ ਦੋ ਦੋਸ਼ ਲਗਾਏ ਸਨ| ਉਨ੍ਹਾਂ ਦਾ ਦੋਸ਼ ਹੈ ਕਿ ‘ਜ਼ੀਆ ਚੈਰੀਟੇਬਲ ਟਰੱਸਟ’ ਅਤੇ ਇਕ ਹੋਰ ਟਰੱਸਟ ਸਿਰਫ ਕਾਗਜ਼ਾਂ ਤੇ ਹੀ ਸਨ| ਜਦ ਖਾਲਿਦਾ 2001-2006 ਦੀ ਬੀ.ਐਨ.ਪੀ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਸੀ ਤਦ ਉਸ ਨੇ ਇਨ੍ਹਾਂ ਦੋਹਾਂ ਸੰਗਠਨਾਂ ਦੇ ਨਾਂ ਤੇ ਵੱਡੀ ਹੇਰਾਫੇਰੀ ਕੀਤੀ ਗਈ ਸੀ| ਖਾਲਿਦਾ ਤੇ ਇਸ ਮਾਮਲੇ ਵਿੱਚ 2008 ਵਿੱਚ ਕੇਸ ਦਰਜ ਹੋਇਆ ਸੀ|
ਇਸ ਮਾਮਲੇ ਵਿੱਚ ਫੈਸਲੇ ਦਾ ਪ੍ਰਭਾਵ ਨਾ ਸਿਰਫ ਬੰਗਲਾਦੇਸ਼ ਦੀ ਰਾਜਨੀਤੀ ਸਗੋਂ ਕੌਮਾਂਤਰੀ ਮਾਮਲਿਆਂ ਤੇ ਵੀ ਪਵੇਗਾ| ਬੰਗਲਾਦੇਸ਼ ਵਿੱਚ ਜਲਦੀ ਹੀ ਚੋਣਾਂ ਹੋਣ ਵਾਲੀਆਂ ਹਨ| ਦੋ-ਪੱਖੀ ਸੰਬੰਧਾਂ ਦੇ ਮੱਦੇਨਜ਼ਰ ਭਾਰਤ ਦੀ ਵੀ ਇਸ ਮਾਮਲੇ ਤੇ ਨਜ਼ਰ ਸੀ| ਬੰਗਲਾਦੇਸ਼ ਦੀ ਸਿਆਸਤ ਤੇ ਇਸ ਫੈਸਲੇ ਦਾ ਵੱਡਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਸਜ਼ਾ ਮਗਰੋਂ ਖਾਲੀਦਾ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇਗੀ ਅਤੇ ਇਸ ਦਾ ਸਿੱਧਾ ਲਾਭ ਸ਼ੇਖ ਹਸੀਨਾ ਦੀ ਪਾਰਟੀ ਨੂੰ ਮਿਲੇਗਾ|

Share Button

Leave a Reply

Your email address will not be published. Required fields are marked *