Thu. Jun 20th, 2019

ਬ੍ਰਿਸਬੇਨ : ਕਈ ਵਾਹਨਾਂ ਵਿੱਚ ਹੋਈ ਟੱਕਰ, ਦੋ ਬੱਚਿਆਂ ਦੀ ਮੌਤ ਅਤੇ 28 ਵਿਅਕਤੀ ਜ਼ਖਮੀ

ਬ੍ਰਿਸਬੇਨ : ਕਈ ਵਾਹਨਾਂ ਵਿੱਚ ਹੋਈ ਟੱਕਰ, ਦੋ ਬੱਚਿਆਂ ਦੀ ਮੌਤ ਅਤੇ 28 ਵਿਅਕਤੀ ਜ਼ਖਮੀ

ਬ੍ਰਿਸਬੇਨ, 19 ਮਾਰਚ: ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਬੀਤੇ ਦਿਨ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ ਹੋਰ ਕਈ ਵਿਅਕਤੀ ਜ਼ਖਮੀ ਹੋ ਗਏ| ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇਕ ਬੱਚੀ ਅਤੇ ਇਕ ਔਰਤ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ| ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਸੈਂਟੀਨਰੀ ਹਾਈਵੇਅ ਤੇ ਦੁਪਹਿਰ 2.45 ਵਜੇ ਵਾਪਰਿਆ ਅਤੇ 28 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਦੇਖਣ ਵਾਲਿਆਂ ਨੇ ਦੱਸਿਆ ਕਿ ਇਕ ਕਾਰ ਬੱਸ ਦੇ ਅਗੇ ਤੋਂ ਜਾ ਰਹੀ ਸੀ ਪਰ ਇਸ ਕਾਰ ਡਰਾਈਵਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਬੱਸ ਕਾਰ ਵਿੱਚ ਜਾ ਵੱਜੀ|
ਇਸ ਦੇ ਅੱਗੇ ਤੇ ਪਿੱਛੇ ਜਾਣ ਵਾਲੀਆਂ ਗੱਡੀਆਂ ਵੀ ਹਾਦਸੇ ਦੀਆਂ ਸ਼ਿਕਾਰ ਹੋਈਆਂ ਅਤੇ ਇਨ੍ਹਾਂ ਵਿੱਚ ਸਵਾਰ ਵਿਅਕਤੀ ਜ਼ਖਮੀ ਹੋ ਗਏ|
ਅਧਿਕਾਰੀਆਂ ਨੇ ਦੱਸਿਆ ਕਿ ਇਕ ਬੱਸ ਅਤੇ 6 ਗੱਡੀਆਂ ਹਾਦਸੇ ਦੀਆਂ ਸ਼ਿਕਾਰ ਹੋਈਆਂ| ਤਸਵੀਰਾਂ ਵਿੱਚ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਅੱਧਾ ਹਿੱਸਾ ਹੀ ਦਿਖਾਈ ਦੇ ਰਿਹਾ ਹੈ| ਹਾਦਸੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਤੇਜ਼ ਮੀਂਹ ਕਾਰਨ ਇਹ ਹਾਦਸਾ ਵਾਪਰਿਆ ਹੋਵੇ|
ਟ੍ਰੈਫਿਕ ਅਧਿਕਾਰੀਆਂ ਨੇ ਕਿਹਾ ਕਿ ਉਹ ਹਾਦਸੇ ਸਮੇਂ ਕਾਰ ਦੇ ਨੇੜੇ ਨਹੀਂ ਸਨ, ਇਸ ਲਈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਾਰ ਕਿੰਨੀ ਸਪੀਡ ਵਿੱਚ ਜਾ ਰਹੀ ਸੀ| ਫਿਲਹਾਲ ਡੈਸ਼ ਕੈਮ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ | ਹਾਦਸੇ ਮਗਰੋਂ ਲੰਬੇ ਸਮੇਂ ਤਕ ਟ੍ਰੈਫਿਕ ਜਾਮ ਵੀ ਰਿਹਾ|

Leave a Reply

Your email address will not be published. Required fields are marked *

%d bloggers like this: