ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬ੍ਰਿਟਿਸ਼ ਪਾਰਲੀਆਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਕੀਅਰ ਸਟਾਰਰ (ਐਮ.ਪੀ.) ਨੇ ਸਿੱਖ ਕੌਮ ਨੂੰ ਬੰਦੀ ਛੌੜ ਦਿਵਸ ਅਤੇ ਦੇਸ਼ਵਾਸੀਆਂ ਨੂੰ ਦਿਵਾਲੀ ਦੀ ਵਧਾਈਆਂ ਦਿੱਤੀਆਂ

ਬ੍ਰਿਟਿਸ਼ ਪਾਰਲੀਆਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਕੀਅਰ ਸਟਾਰਰ (ਐਮ.ਪੀ.) ਨੇ ਸਿੱਖ ਕੌਮ ਨੂੰ ਬੰਦੀ ਛੌੜ ਦਿਵਸ ਅਤੇ ਦੇਸ਼ਵਾਸੀਆਂ ਨੂੰ ਦਿਵਾਲੀ ਦੀ ਵਧਾਈਆਂ ਦਿੱਤੀਆਂ

ਸਿੱਖ ਐਮਪੀ ਪ੍ਰੀਤ ਕੌਰ ਗਿਲ ਰਾਹੀ ਭੇਜਿਆ ਕੌਮ ਨੂੰ ਸੁਨੇਹਾ

ਨਵੀਂ ਦਿੱਲੀ 13 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਬ੍ਰਿਟਿਸ਼ ਪਾਰਲੀਆਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਕੀਰ ਸਟਾਰਰ ਐਮ.ਪੀ. ਸਿੱਖ ਕੌਮ ਬੰਦੀ ਛੌੜ ਦਿਵਸ ਅਤੇ ਦੇਸ਼ਵਾਸੀਆਂ ਨੂੰ ਦਿਵਾਲੀ ਦੀ ਵਧਾਈਆਂ ਦਿੱਤੀਆਂ । ਉਨ੍ਹਾਂ ਨੇ ਜਾਰੀ ਕੀਤੇ ਅਪਣੇ ਲੈਟਰ ਹੈਡ ਤੇ ਲਿਖਿਆ ਕਿ ਸਾਰੇ ਯੂਕੇ ਅਤੇ ਪੂਰੇ ਦੇਸ਼ ਵਿੱਚ ਤੁਹਾਡੇ ਵਲੋਂ ਇਕੱਠੇ ਹੋ ਕੇ ਬੰਦੀ ਛੋੜ ਅਤੇ ਦੀਵਾਲੀ ਦਿਵਸ ਮਨਾਉਣ ਲਈ, ਦਿਲੋਂ ਸ਼ੁੱਭਕਾਮਨਾਵਾਂ ਭੇਜਣਾ ਚਾਹੁੰਦਾ ਹਾਂ । ਇਸ ਦਿਨ, ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਨਾਲ 52 ਕੈਦੀ ਰਾਜਿਆਂ ਦੇ ਨਾਲ ਰਿਹਾਈ ਪ੍ਰਾਪਤ ਕਰਕੇ ਵਾਪਸ ਪਰਤੇ ਸਨ ਉਨ੍ਹਾਂ ਦੀ ਯਾਦ ਵਿਚ ਸਿੱਖ ਕੌਮ ਇਸ ਦਾ ਪੁਰਬ ਮਨਾਉਂਦੀ ਹੈ । ਝੂਠ ਉੱਤੇ ਧਾਰਮਿਕਤਾ, ਬੁਰਾਈ ਉੱਤੇ ਚੰਗਆਈ, ਹਨੇਰੇ ਉੱਤੇ ਚਾਨਣ ਅਤੇ ਗਿਆਨ ਵੱਧ ਅਗਿਆਨਤਾ, ਸਾਨੂੰ ਉਸ ਉਮੀਦ ਦੀ ਯਾਦ ਦਿਵਾਉਂਦੀ ਹੈ ਜੋ ਦੀਵਾਲੀ ਲਿਆਉਂਦੀ ਹੈ, ਇਹ ਇਸ ਲਈ ਵੀ ਵਿਸ਼ੇਸ਼ ਮਹੱਤਵਪੂਰਨ ਦਿਹਾੜਾ ਹੈ ।

ਉਨ੍ਹਾਂ ਲਿਖਿਆ ਕਿ ਦੁਨਿਆ ਅੰਦਰ ਫੈਲੀ ਮਹਾਮਾਰੀ ਦੌਰਾਨ ਸਿੱਖ ਕੌਮ ਵਲੋਂ ਪਾਏ ਗਏ ਵੱਡੇ ਯੋਗਦਾਨ ਜੋ ਕਿ ਜਰੂਰਤਮੰਦਾਂ ਲਈ ਮਦਦ ਜਾਂ ਐਨਐਚਐਸ ਲਈ ਮੁਹਰਲੀ ਕਤਾਰ ਵਿਚ ਕੰੰਮ ਕਰਨ ਵਾਲੇ ਸਨ, ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਸਿੱਖ ਕੌਮ ਦਾ ਬੇਇਨਸਾਫੀ ਦੇ ਵਿਰੁੱਧ ਖੜੇ ਹੋਣ ਦਾ ਬਹੁਤ ਵਧੀਆ ਇਤਿਹਾਸ ਹੈ ਅਤੇ ਇਨ੍ਹਾਂ ਕਦਰਾਂ ਕੀਮਤਾਂ ਦੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ ।

ਉਨ੍ਹਾਂ ਲਿਖਿਆ ਕਿ ਕੋਰੋਨਾ ਕਰਕੇ ਲਗੀਆ ਮੌਜੂਦਾ ਪਾਬੰਦੀਆਂ ਦੇ ਕਾਰਨ, ਇਸ ਸਾਲ ਦੇ ਜਸ਼ਨ ਬਹੁਤ ਵੱਖਰੇ ਹੋਣਗੇ ਜਿਸ ਕਰਕੇ ਤੁਹਾਡੇ ਵਿਚੋਂ ਬਹੁਤ ਸਾਰੇ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਇਸ ਦਿਹਾੜੇ ਨੂੰ ਯਾਦ ਕਰਨ ਲਈ ਗੁਰੂਦੁਆਰੇ ਨਹੀਂ ਜਾ ਸਕਣਗੇ ਇਸ ਕਰਕੇ ਉਨ੍ਹਾਂ ਲੋਕਾਂ ਲਈ ਅਵਿਸ਼ਵਾਸ਼ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਉਹ ਅਪਣੇ ਪੁਰਬ ਨੂੰ ਵਿਅਕਤੀਗਤ ਰੂਪ ਵਿੱਚ ਨਹੀਂ ਮਨਾ ਸਕਦੇ ਹਨ । ਹਾਲਾਂਕਿ, ਸਾਨੂੰ ਭਵਿੱਖ ਦੀ ਉਮੀਦ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ 1619 ਵਿਚ ਵੀ ਹਾਲਾਤ ਇਦਾਂ ਦੇ ਬਣ ਗਏ ਸਨ । ਗੁਰੂ ਨਾਲ ਮਿਲਾਪ ਹੋਣ ਲਈ ਸਬਰ ਨਾਲ ਉਡੀਕ ਕਰੋ, ਜਦੋਂ ਤੁਸੀਂ ਘਰ ਵਿਚ ਆਪਣੇ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਹੋ, ਯਾਦ ਰੱਖੋ ਕਿ ਰੌਸ਼ਨੀ ਹਮੇਸ਼ਾ ਸੰਸਾਰ ਦੇ ਹਨੇਰੇ ਨੂੰ ਦੂਰ ਕਰੇਗੀ, ਅਤੇ ਅਜ ਮੁਸ਼ਕਲ ਸਮਾਂ ਹੈ ਤੇ ਉਹ ਸਮਾਂ ਵੀ ਆਵੇਗਾ ਜੋ ਬਹੁਤ ਸਾਰੀਆਂ ਖੁਸ਼ੀਆਂ ਅਤੇ ਜਸ਼ਨਾਂ ਵਿਚ ਬਦਲਿਆ ਜਾਵੇਗਾ । ਅੰਤ ਵਿਚ ਉਨ੍ਹਾਂ ਨੇ ਲੇਬਰ ਪਾਰਟੀ ਦੇ ਸਮੂਹ ਨੇਤਾ, ਮੈਂਬਰਾਂ ਦੀ ਤਰਫੋਂ ਸਮੂਹ ਸਿੱਖ ਜਗਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ “ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: