Sun. May 26th, 2019

ਬ੍ਰਹਮਪੁਰਾ ਦੀ ਅਗਵਾਈ ਵਿਚ ਅਕਾਲੀਆਂ ਕੀਤਾ ਬਿਆਸ ਪੁਲ ਜਾਮ

ਬ੍ਰਹਮਪੁਰਾ ਦੀ ਅਗਵਾਈ ਵਿਚ ਅਕਾਲੀਆਂ ਕੀਤਾ ਬਿਆਸ ਪੁਲ ਜਾਮ
ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਕੀਤੀ ਜਮ ਕੇ ਨਾਅਰੇਬਾਜ਼ੀ
ਸਥਾਨਕ ਪੁਲਿਸ ਦੀ ਜਿੰਮੇਵਾਰੀ ਰਹੀ ਲਾਪ੍ਰਵਾਹੀ ਵਾਲੀ ਧਰਨੇ ਦੌਰਾਨ ਥਾਣਾ ਮੁੱਖੀ ਕੁਰਸੀ ਤੇ ਬੈਠੇ ਫਰਮਾਉਦੇ ਰਹੇ ਆਰਾਮ

ਜਤਿੰਦਰ ਸਿੰਘ ਬਾਵਾ,ਸ਼੍ਰੀ ਗੋਇੰਦਵਾਲ ਸਾਹਿਬ: ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਦੀ ਸਰਕਾਰ ਵਲੋ ਨਗਰ ਕੌਂਸਲ ਅਤੇ ਨਗਰ ਪੰਚਾਇਤੀ ਚੋਣਾਂ ਵਿੱਚ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਦਿੱਤੇ ਜਾ ਰਹੇ ਰੋਸ ਧਰਨਿਆਂ ਤਹਿਤ ਸ਼੍ਰੀ ਗੋਇੰਦਵਾਲ ਸਾਹਿਬ ਦਾ ਬਿਆਸ ਪੁਲ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਜਾਮ ਕਰ ਦਿੱਤਾ ਗਿਆ। ਇਸ ਮੌਕੇ ਸਮੁੱਚੇ ਹਲਕੇ ਦੇ ਅਕਾਲੀ ਆਗੂ ਅਤੇ ਵਰਕਰ ਇਸ ਧਰਨੇ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਇਸ ਧਰਨੇ ਦੀ ਕਮਾਂਡ ਸੰਭਾਲਣ ਵਾਲੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ,ਵਰਕਿੰਗ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਔਲਖ,ਜਥੇਦਾਰ ਪ੍ਰੇਮ ਸਿੰਘ ਪੰਨੂ,ਹਰਦੇਵ ਸਿੰਘ ਨਾਗੋਕੇ,ਭੁਪਿੰਦਰ ਸਿੰਘ ਟੀਟੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚਣੇ ਸੀਨੀਅਰ ਆਗੂਆਂ ਨੇ ਆਪਣੇ ਸੰਬੋਧਨ ਵਿਚ ਅਕਾਲੀ ਆਗੂ ਅਤੇ ਵਰਕਰ ਦੇ ਹੌਸਲੇ ਬੁਲੰਦ ਕਰਦਿਆਂ ਕਿਹਾ ਕਿ ਕਾਂਗਰਸੀਆਂ ਦੀਆਂ ਧੱਕੇਸ਼ਾਹੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਕਿਸੇ ਵੀ ਅਕਾਲੀ ਆਗੂ ਜਾ ਵਰਕਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕੈਪਟਨ ਸਰਕਾਰ ਤੇ ਵੱਰਦਿਆ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਬੇਹੱਦ ਦੁੱਖੀ ਹਨ ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਕੈਪਟਨ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਕੌਂਸਲ ਅਤੇ ਨਗਰ ਪੰਚਾਇਤੀ ਚੋਣਾਂ ਵਿੱਚ ਆਪਣੀ ਹਾਰ ਦੇਖਦੇ ਹੋਏ ਕਾਂਗਰਸ ਦੇ ਵਿਧਾਇਕ ਅਕਾਲੀ ਉਮੀਦਵਾਰ ਨਾਲ ਧੱਕੇਸ਼ਾਹੀਆਂ ਤੇ ਉਤਰ ਆਏ ਹਨ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਰਕਰ ਕਾਂਗਰਸ ਦੀਆਂ ਧੱਕੇਸ਼ਾਹੀਆਂ ਖਿਲਾਫ ਡਟੇ ਹੋਏ ਹਨ। ਉਹਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਹੁਕਮ ਆਉਣ ਤੱਕ ਧਰਨਾ ਜਾਰੀ ਰਹੇਗਾ। ਇਸ ਧਰਨੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵਈਪੁਈ,ਪ੍ਰੈਸ ਸਕੱਤਰ ਮੇਘ ਸਿੰਘ,ਕੁਲਦੀਪ ਸਿੰਘ ਲਾਹੌਰੀਆ,ਸਰਪੰਚ ਜਗਤਾਰ ਸਿੰਘ ਧੂੰਦਾ,ਮਨਜਿੰਦਰ ਸਿੰਘ ਮਿੰਟੂ,ਹਰਦੀਪ ਸਿੰਘ ਖੱਖ,ਸੁਖਵਿੰਦਰ ਸਿੰਘ ਸੰਘਾ,ਕੈਪਟਨ ਸੁੱਚਾ ਸਿੰਘ,ਕਰਨੈਲ ਸਿੰਘ ਕੋਟ,ਸਰਪੰਚ ਜਸਪਾਲ ਸਿੰਘ ਲਾਲਪੁਰਾ,ਨਛੱਤਰ ਸਿੰਘ,ਲੱਖਾਂ ਸਿੰਘ,ਚੇਅਰਮੈਨ ਗੁਰਸੇਵਕ ਸਿੰਘ ਸ਼ੇਖ,ਗੁਰਨਾਮ ਸਿੰਘ ਭੂਰੇ,ਭੁਪਿੰਦਰ ਸਿੰਘ ਟੀਟੂ,ਕਸ਼ਮੀਰ ਸਿੰਘ ਫਤਿਆਬਾਦ ਹਾਜ਼ਰ ਸਨ।

ਧਰਨੇ ਦੌਰਾਨ ਹੋਈ ਲੋਕਾਂ ਦੀ ਭਾਰੀ ਖੱਜਲ ਖੁਆਰੀ
ਅਕਾਲੀ ਦਲ ਵਲੋਂ ਲਗਾਏ ਗਏ ਇਸ ਧਰਨੇ ਵਿੱਚ ਆਮ ਲੋਕਾਂ ਦੀ ਰੱਜ ਕੇ ਖੱਜਲ ਖੁਆਰੀ ਹੋਈ ਇਸ ਧਰਨੇ ਕਾਰਨ ਲੱਗੇ ਜਾਮ ਵਿੱਚ ਜਿਥੇ ਕਈ ਵਿਦਿਆਰਥੀ ਪੇਪਰ ਦੇਣ ਜਾਣ ਲਈ ਅਕਾਲੀ ਆਗੂ ਅਤੇ ਵਰਕਰ ਦੇ ਤਰਲੇ ਮਾਰਦੇ ਰਹੇ ਉਥੇ ਵੀ ਬਿਆਸ ਦਰਿਆ ਦੇ ਪੁਲ ਉੱਤੋ ਲੰਘਣ ਵਾਲੀਆਂ ਅੱਧੀ ਦਰਜਨ ਦੇ ਕਰੀਬ ਬਰਾਤਾਂ ਲਈ ਇਹ ਧਰਨਾ ਖੱਜਲ ਖੁਆਰੀ ਦਾ ਸਬਬ ਬਣਿਆਂ। ਇਸ ਦੇ ਨਾਲ ਹੀ ਦਰਿਆ ਬਿਆਸ ਵਿਚ ਮਿਰਤਕ ਪ੍ਰਾਣੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਆਏ ਮਿਰਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Leave a Reply

Your email address will not be published. Required fields are marked *

%d bloggers like this: