ਬੋਹਾ ਸਹਿਰ ਦੇ ਚੱਲ ਰਹੇ ਸੀਵਰੇਜ ਕੰਮ ਦਾ ਜਾਇਜਾ ਲਿਆ

ss1

ਬੋਹਾ ਸਹਿਰ ਦੇ ਚੱਲ ਰਹੇ ਸੀਵਰੇਜ ਕੰਮ ਦਾ ਜਾਇਜਾ ਲਿਆ

28-12
ਬੋਹਾ, 27 ਜੂਨ (ਦਰਸ਼ਨ ਹਾਕਮਵਾਲਾ): ਅੱਜ ਬੋਹਾ ਮਾਰਕਿਟ ਕਮੇਟੀ ਦਫਤਰ ਵਿਖੇ ਬੋਹਾ ਸਹਿਰ ਦੇ 35.14 ਕਰੋੜ ਦੇ ਸੀਵਰੇਜ ਪ੍ਰੋਜੈਕਟ ਦਾ ਕੰਮ ਸੁਰੂ ਕਰਨ ਲਈ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਹਲਕੇ ਦੀ ਸਮੁੱਚੀ ਜਥੇਬੰਦੀ ਨੇ ਧੰਨਵਾਦ ਕੀਤਾ ਅਤੇ ਹਰਸਿਮਰਤ ਕੌਰ ਬਾਦਲ ਜੀ ਦੇ ਬੁਢਲਾਡਾ ਅਤੇ ਬਰੇਟਾ ਮੰਡੀ ਦੇ ਦੌਰਿਆਂ ਸਬੰਧੀ ਅਗਾਊਂ ਤਿਆਰੀ ਕਰਨ ਲਈ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਕਰਨ ਉਪਰੰਤ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ, ਜਿਲਾ ਪ੍ਰਧਾਨ ਗੁਰਮੇਲ ਫਫੜੇ ਭਾਈਕੇ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਜੋਗਾ ਸਿੰਘ ਪ੍ਰਧਾਨ ਨਗਰ ਪੰਚਾਇਤ ਬੋਹਾ ਨੇ ਜਥੇਬੰਦੀ ਨੂੰ ਨਾਲ ਲੈ ਕੇ ਸੀਵਰੇਜ ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ | ਇਸ ਮੌਕੇ ਤੇ ਚਤਿੰਨ ਸਿੰਘ ਸਮਾਂਓ ਅਤੇ ਗੁਰਮੇਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਸੀਵਰੇਜ ਪ੍ਰੋਜੈਕਟ ਬੋਹਾ ਵਾਸੀਆਂ ਦੀ ਮੰਗ ਤੇ ਬੀਬਾ ਜੀ ਨੇ ਮਨਜੂਰ ਕੀਤਾ ਹੈ | ਇਸ ਕੰਮ ਤੇ 35.14 ਕਰੋੜ ਰੁਪਏ ਖਰਚ ਆਉਣਗੇ | ਸੀਵਰੇਜ ਦੇ ਚਲਦੇ ਕੰਮ ਵਿੱਚ ਹੋਰ ਤੇਜੀ ਲਿਆਉਣ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਤਾਂ ਕਿ ਮਿੱਥੇ ਸਮੇਂ ਵਿੱਚ ਕੰਮ ਮੁਕੰਮਲ ਕੀਤਾ ਜਾ ਸਕੇ | ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਬੋਹਾ ਕਸਬੇ ਦੀ ਨੁਹਾਰ ਬਦਲ ਜਾਵੇਗੀ |

ਇਸ ਮੌਕੇ ਤੇ ਜਿਲਾ ਜਥੇਦਾਰ ਗੁਰਮੇਲ ਸਿੰਘ ਫਫੜੇ ਭਾਈਕੇ ਅਤੇ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਮਿਹਨਤ ਸਦਕਾ ਪ੍ਰਧਾਨ ਮੰਤਰੀ ਸੜਕ ਯੋਜਨਾ ਸਕੀਮ ਅਧੀਨ ਸੜਕਾਂ ਮਨਜੂਰ ਹੋਈਆਂ ਹਨ ਜਿਨਾਂ ਵਿੱਚੋਂ ਬੋਹਾ ਇਲਾਕੇ ਦੀਆਂ ਚਾਰ ਪ੍ਰਮੁੱਖ ਸੜਕਾਂ ਬੋਹਾ ਤੋਂ ਸੇਰਖਾਂ ਵਾਲਾ,ਮੰਘਾਣੀਆਂ,ਕੁਲਰੀਆਂ,ਬਰੇਟਾ,ਕਿਸਨਗੜ੍ਹ, ਬੋਹਾ ਤੋਂ ਸੈਦੇਵਾਲਾ,ਧਰਮਪੁਰਾ, ਬਰੇਟਾ, ਬੋਹਾ ਤੋਂ ਬਰ੍ਹੇ, ਮਾਨਸਾ ਅਤੇ ਮਲਕੋਂ ਤੋਂ ਡੇਲੂਆਨਾ,ਦਲੇਲਵਾਲਾ,ਅੱਕਾਂਵਾਲੀ ਸੜਕਾਂ ਸਾਮਲ ਹਨ| ਇਨਾਂ ਸੜਕਾਂ ਦਾ ਕੰਮ ਬਹੁਤ ਜਲਦ ਹੀ ਸੁਰੂ ਕੀਤਾ ਜਾ ਰਿਹਾ ਹੈ ਅਤੇ ਇਨਾਂ 72 ਕਿਲੋਮੀਟਰ ਲੰਮੀਆਂ ਸੜਕਾਂ ਦੀ ਉਸਾਰੀ ਅਤੇ ਅਪਗਰੇਡੇਸਨ ਤੇ ਲਗਭਗ 45 ਕਰੋੜ ਰੁਪਏ ਖਰਚ ਆਉਣਗੇ | ਇਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਇਲਾਕੇ ਦੀ ਕਾਇਆ ਕਲਕ ਹੋ ਜਾਵੇਗੀ | ਇਸ ਮੌਕੇ ਤੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਮਸੇਰ ਸਿੰਘ ਗੁੜੱਦੀ,ਸਰਕਲ ਬੋਹਾ ਦੇ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ, ਸਰਕਲ ਬੁਢਲਾਡਾ ਦੇ ਪ੍ਰਧਾਨ ਅਮਰਜੀਤ ਸਿੰਘ ਕੁਲਾਣਾ, ਸਰਕਲ ਬਰੇਟਾ ਦੇ ਪ੍ਰਧਾਨ ਅਜੈਬ ਸਿੰਘ ਖੁਡਾਲ, ਜਸਵਿੰਦਰ ਸਿੰਘ ਭਾਵਾ, ਬਲਵੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਦਲਵੀਰ ਕੌਰ ਸਹਿਰੀ ਪ੍ਰਧਾਨ, ਦਲਜੀਤ ਕੌਰ ਸਰਾਂ,ਬਲਵੀਰ ਸਿੰਘ ਉੱਪਲ, ਦਲਜੀਤ ਕੌਰ ਬੋਹਾ, ਸਰਬਜੀਤ ਕੌਰ ਬੁਢਲਾਡਾ, ਬੱਗਾ ਸਿੰਘ ਐਮ.ਸੀ., ਪਰਮਜੀਤ ਕੌਰ ਐਮ.ਸੀ., ਸੁਨੀਲ ਕੁਮਾਰ ਵਾਈਸ ਪ੍ਰਧਾਨ,ਗੁਰਪ੍ਰੀਤ ਕੌਰ ਭੰਗੂ, ਸੁਰਿੰਦਰ ਮੰਗਲਾ,, ਸਰਦੂਲ ਸਿੰਘ ਬੋਹਾ, ਚਰਨਜੀਤ ਸਿੰਘ ਅਚਾਨਕ, ਸਿਕੰਦਰ ਸਿੰਘ ਰਿਉਂਦ ਖੁਰਦ ਅਤੇ ਜਥੇਦਾਰ ਮਿੱਠੂ ਸਿੰਘ ਰਿਉਂਦ ਖੁਰਦ ਆਦਿ ਹਾਜਰ ਸਨ |

Share Button

Leave a Reply

Your email address will not be published. Required fields are marked *