ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਬੋਸਟਨ ਫ਼ਿਲਮ ਮੇਲੇ ’ਚ ਨੀਨਾ ਗੁਪਤਾ ਨੇ ਜਿੱਤਿਆ ਬੈਸਟ ਐਕਟਰੈੱਸ ਐਵਾਰਡ

ਬੋਸਟਨ ਫ਼ਿਲਮ ਮੇਲੇ ’ਚ ਨੀਨਾ ਗੁਪਤਾ ਨੇ ਜਿੱਤਿਆ ਬੈਸਟ ਐਕਟਰੈੱਸ ਐਵਾਰਡ

ਫ਼ਿਲਮ ‘ਬਧਾਈ ਹੋ’ ਤੋਂ ਬਾਅਦ ਬਾਲੀਵੁੱਡ ਦੀ ਉੱਘੀ ਅਦਾਕਾਰਾ ਨੀਨਾ ਗੁਪਤਾ ਦਾ ਕਰੀਅਰ ਨਵੇਂ ਸਿਖ਼ਰ ਉੱਤੇ ਹੈ। ਨੀਨਾ ਗੁਪਤਾ ਨੇ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆੱਫ਼ ਬੋਸਟਨ (IFFB) ਵਿੱਚ ‘ਦਿ ਲਾਸਟ ਕਲਰ’ ਲਈ ਸਰਬੋਤਮ (ਬੈਸਟ) ਅਦਾਕਾਰਾ ਦਾ ਖਿ਼ਤਾਬ ਜਿੱਤਿਆ ਹੈ।

‘ਦਿ ਲਾਸਟ ਕਲਰ’ ਫ਼ਿਲਮ ਭਾਰਤ ਦੀਆਂ ਵਿਧਵਾ ਔਰਤਾਂ ਉੱਤੇ ਆਧਾਰਤ ਹੈ। ਇਸ ਦਾ ਨਿਰਦੇਸ਼ਨ ਪ੍ਰਸਿੱਧ ਸ਼ੈੱਫ਼ ਵਿਕਾਸ ਖੰਨਾ ਨੇ ਕੀਤਾ ਹੈ।

ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸ਼ੇਅਰ ਕਰਦਿਆਂ ਵਿਕਾਸ ਖੰਨਾ ਨੇ ਇੰਸਟਾਗ੍ਰਾਮ ਉੱਤੇ ਲਿਖਿਆ,‘ਬੋਸਟਨ ’ਚ ਆਈਐੱਫ਼ਐੱਫ਼ਬੀ–2019 ਵਿੱਚ ਹੋਈ ਸਾਡੀ ਵੱਡੀ ਜਿੱਤ ਉੱਤੇ ਸਾਨੂੰ ਮਾਣ ਹੈ।’

ਇਹੋ ਫ਼ਿਲਮ ਹੁਣ 20 ਸਤੰਬਰ ਨੂੰ ਆਪਣੇ ਸ਼ਿਕਾਗੋ ਪ੍ਰੀਮੀਅਰ ਲਈ ਪੂਰੀ ਤਰ੍ਹਾਂ ਤਿਆਰ ਹੈ। ਨੀਨਾ ਗੁਪਤਾ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿੱਚ ‘ਪੰਗਾ’ ਅਤੇ ‘ਸੂਰਿਆਵੰਸ਼ੀ’ ਸ਼ਾਮਲ ਹਨ।

ਬੀਤੇ ਵਰ੍ਹੇ ‘ਬਧਾਈ ਹੋ’ ਨਾਲ ਦਰਸ਼ਕਾਂ ਨੂੰ ਆਪਣੇ ਕਿਰਦਾਰ ਨਾਲ ਹਸਾਉਣ ਵਾਲੀ ਕਲਾਕਾਰ ਨੀਨਾ ਗੁਪਤਾ ਇੱਕ ਵਾਰ ਫਿਰ ਆਯੁਸ਼ਮਾਨ ਖੁਰਾਨਾ ਦੀ ਸਮਲਿੰਗਕ ਪ੍ਰੇਮ ਕਹਾਣੀ ਉੱਤੇ ਆਧਾਰਤ ਫ਼ਿਲਮ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਵਿੱਚ ਨਾਲ ਕੰਮ ਕਰਦੇ ਵਿਖਾਈ ਦੇਣਗੇ।

ਇਹ ਫ਼ਿਲਮ ਸਾਲ 2017 ’ਚ ਰਿਲੀਜ਼ ਹੋਈ ਫ਼ਿਲਮ ‘ਸ਼ੁਭ ਮੰਗਲ ਸਾਵਧਾਨ’ ਦਾ ਦੂਜਾ ਭਾਗ ਹੈ।

Leave a Reply

Your email address will not be published. Required fields are marked *

%d bloggers like this: