ਬੋਤਲ ਜ਼ਹਿਰ ਏ

ss1

ਬੋਤਲ ਜ਼ਹਿਰ ਏ

sharabਨਾਲ ਤੇਰੇ ਵਫ਼ਾ ਨੂੰ ਨਿਭਾਇਆ ਮੈਂ,
ਤੈਨੂੰ ਹੱਡਾਂ ਵਿਚ ਰਚਾਇਆ ਮੈਂ,
ਇੱਕ ਤੇਰੇ ਕਰ ਕੇ ਭੁੱਖੇ ਸੁੱਤੇ,
ਤੈਨੂੰ ਆਪੇ ਵਿਚ ਮਿਲਾਇਆ ਮੈਂ,
ਤੇਰੇ ਇਸ਼ਕ ਘਰ ਕੰਗਾਲ ਹੋਇਆ,
ਭਾਂਡਾ ਸਾਰਾ ਵਿਕਵਾਇਆ ਮੈਂ,
ਪਰ ਮਾਂ ਬਾਪ ਦਾ ਪੁੱਤ ਜਵਾਨ,
ਸਿਵਿਆਂ ਰਾਹੀ ਪਹੁੰਚਾਇਆ ਤੈਂ,
ਚੂੜੇ ਵਾਲੀ ਚਾਵਾਂ ਨਾਲ ਵਿਆਹੀ,
ਪਰ ਵਿਧਵਾ ਹਾਲ ਹੰਢਵਾਇਆ ਤੈਂ,
”ਭੱਟ” ਪੜਿਆ ਬੋਤਲ ਜ਼ਹਿਰ ਏ,
ਨਾਗਣੇ ਸੱਚ ਕਰ ਦਿਖਾਇਆ ਤੈ।

harminder-bhatt1ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) ਸੰਗਰੂਰ.
09914062205

Share Button

Leave a Reply

Your email address will not be published. Required fields are marked *