ਬੈਰੀਕੇਡ ਜੋੜਨ ਵਾਲੀ ਤਾਰ ਵਿੱਚ ਨੌਜਵਾਨ ਦੀ ਗਰਦਨ ਫਸਣ ਨਾਲ ਮੌਤ, 4 ਪੁਲੀਸ ਕਰਮਚਾਰੀ ਸਸਪੈਂਡ

ਬੈਰੀਕੇਡ ਜੋੜਨ ਵਾਲੀ ਤਾਰ ਵਿੱਚ ਨੌਜਵਾਨ ਦੀ ਗਰਦਨ ਫਸਣ ਨਾਲ ਮੌਤ, 4 ਪੁਲੀਸ ਕਰਮਚਾਰੀ ਸਸਪੈਂਡ

ਨਵੀਂ ਦਿੱਲੀ, 8 ਫਰਵਰੀ (ਸ.ਬ.) ਦਿੱਲੀ ਦੇ ਨੇਤਾਜੀ ਸੁਭਾਸ਼ ਪਲੇਸ ਇਲਾਕੇ ਵਿੱਚ ਦਿੱਲੀ ਪੁਲੀਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਪੁਲੀਸ ਬੈਰੀਕੇਡ ਨਾਲ ਬੰਨੀ ਤਾਰ ਵਿੱਚ ਫਸ ਕੇ ਇਕ ਮੋਟਰਸਾਈਕਲ ਸਵਾਰ 21 ਸਾਲ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ|
ਦਰਅਸਲ ਉਸ ਇਲਾਕੇ ਵਿੱਚ ਪੁਲੀਸ ਨੇ 4 ਬੈਰੀਕੇਡ ਲਗਾਏ ਹੋਏ ਸਨ| ਜਿਸ ਦੌਰਾਨ ਬੈਰੀਕੇਡ ਨਾਲ ਤਾਰ ਬੱਝੀ ਹੋਈ ਸੀ, ਜੋ ਬਾਈਕਸਵਾਰ ਅਭਿਸ਼ੇਕ ਨੂੰ ਰਾਤ ਸਮੇਂ ਦਿਖਾਈ ਨਹੀਂ ਦਿੱਤੀ ਉਸ ਦੇ ਗਲ ਵਿੱਚ ਤਾਰ ਫਸ ਗਈ ਅਤੇ ਉਸ ਦੀ ਮੌਤ ਹੋ ਗਈ| ਡੀ.ਸੀ.ਪੀ.(ਨਾਰਥ ਵੈਸਟ) ਅਸਲਮ ਖਾਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਡਿਵੀਜਨ ਸਟਾਫ ਦੀ ਲਾਪਰਵਾਹੀ ਸਾਹਮਣੇ ਆਈ ਹੈ| ਇਸ ਮਾਮਲੇ ਵਿੱਚ ਆਈ.ਪੀ.ਸੀ. ਦੀ ਧਾਰਾ 304ਏ ਤਹਿਤ ਲਾਪਰਵਾਹੀ ਨਾਲ ਮੌਤ ਦਾ ਮੁਕੱਦਮਾ ਦਰਜ ਕੀਤਾ ਹੈ| ਪੁਲੀਸ ਕਰਮੀਆਂ ਖਿਲਾਫ ਵਿਭਾਗ ਕਾਰਵਾਈ ਤੋਂ ਬਾਅਦ ਜਾਂਚ ਜਾਰੀ ਹੈ| ਸਸਪੈਂਡ ਕੀਤੇ ਗਏ ਪੁਲੀਸਕਰਮੀਆਂ ਨੇ ਇਕ ਸਬ-ਇੰਸਪੈਕਟਰ, 1 ਹੱਡ ਕਾਂਸਟੇਬਲ ਅਤੇ 2 ਕਾਂਸਟੇਬਲ ਹਨ| ਇਹ ਦੋਵੇਂ ਡਿਵੀਜਨ ਵਿੱਚ ਡਿਊਟੀ ਤੇ ਤਾਇਨਾਤ ਸਨ|
ਅਭਿਸ਼ੇਕ ਸ਼ਕੂਰਪੁਰ ਦੀ ਜੇ.ਜੇ. ਕਾਲੋਨੀ ਵਿੱਚ ਪਰਿਵਾਰ ਵਿੱਚ ਰਹਿੰਦੇ ਸਨ| ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇਕ 19 ਸਾਲ ਦੀ ਛੋਟੀ ਭੈਣ ਅਤੇ ਇਕ ਛੋਟਾ ਭਰਾ ਹੈ| ਭੈਣ ਬੀ.ਏ. ਫਾਈਨਲ ਈਅਰ ਹੈ| ਛੋਟਾ ਭਰਾ 10ਵੀਂ ਵਿੱਚ ਪੜਦਾ ਹੈ| ਅਭਿਸ਼ੇਕ ਪਰਿਵਾਰ ਦਾ ਇਕਲੌਤਾ ਸਹਾਰਾ ਸੀ| ਦਿਨ ਵਿੱਚ ਓਲਾ ਟੈਕਸੀ ਚਲਾਉਂਦੇ ਸਨ ਅਤੇ ਰਾਤ ਨੂੰ ਪਾਰਟ ਟਾਈਮ ਡੀ.ਜੇ ਦਾ ਕੰਮ ਕਰਦੇ ਸਨ| ਜਦੋਂ ਉਹ ਡੀ.ਜੇ ਦੇ ਕੰਮ ਜਾਂਦੇ ਸਨ ਤਾਂ ਉਸ ਦੇ ਪਿਤਾ ਓਲਾ ਟੈਕਸੀ ਚਲਾਉਂਦੇ ਸਨ| ਇਸ ਤਰ੍ਹਾਂ ਛੋਟੇ ਭੈਣ-ਭਰਾਵਾਂ ਦੀ ਪੜਾਈ ਦਾ ਖਰਚ ਚਲਦਾ ਸੀ| ਅਭਿਸ਼ੇਕ ਦੀ ਮੌਤ ਨਾਲ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹਨ| ਅਭਿਸ਼ੇਕ ਦੇ ਪਿਤਾ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਛੋਟੇ ਭੈਣ-ਭਰਾ ਦੀ ਪੜਾਈ ਅਤੇ ਘਰ ਖਰਚ ਲਈ ਦਿਨ-ਰਾਤ ਮਿਹਨਤ ਕਰਦਾ ਸੀ| ਕਿਸੇ ਦੀ ਲਾਪਰਵਾਹੀ ਨੇ ਉਸ ਬੇਕਸੂਰ ਦੀ ਜਾਨ ਲੈ ਲਈ|

Share Button

Leave a Reply

Your email address will not be published. Required fields are marked *

%d bloggers like this: