Thu. Oct 17th, 2019

ਬੈਰੀਅਰ ਚੌਂਕ ਵਿੱਖੇ ਸਾੜੇ ਪੁੱਤਲੇ ਅਤੇ ਕਾਂਗਰਸ ਪਾਰਟੀ ਖਿਲਾਫ ਜੰਮ ਕੇ ਕੀਤੀ ਨਾਰੇਬਾਜੀ

ਬੈਰੀਅਰ ਚੌਂਕ ਵਿੱਖੇ ਸਾੜੇ ਪੁੱਤਲੇ ਅਤੇ ਕਾਂਗਰਸ ਪਾਰਟੀ ਖਿਲਾਫ ਜੰਮ ਕੇ ਕੀਤੀ ਨਾਰੇਬਾਜੀ 

0001ਲਹਿਰਾਗਾਗਾ 03 ਨਵੰਬਰ (ਕੁਲਵੰਤ ਛਾਜਲੀ) 84 ਦੇ ਸਿੱਖ ਦੰਗਿਆ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਦੇਣ ਦੇ ਰੋਸ ਵੱਜੋ ਅਕਾਲੀ ਦਲ ਬਾਦਲ ਹਲਕਾ ਲਹਿਰਾਗਾਗਾ ਦੇ ਸਮੂਹ ਆਗੂਆ ਨੇ ਇੱਕਠੇ ਹੋ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਜਗਦੀਸ਼ ਟਾਈਟਲਰ , ਸੱਜਣ ਕੁਮਾਰ ਦੇ ਪੁੱਤਲੇ ਸਥਾਨਕ ਬੈਰੀਅਰ ਚੌਂਕ ਵਿੱਖੇ ਸਾੜੇ ਅਤੇ ਕਾਂਗਰਸ ਪਾਰਟੀ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਮੈਂਬਰ ਅਤੇ ਹਲਕਾ ਲਹਿਰਾਗਾਗਾ ਦੇ ਆਗੂ ਜੱਥੇਦਾਰ ਰਾਮਪਾਲ ਬਹਿਣੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ , ਸਕੱਤਰ ਜਰਨਲ ਸ਼੍ਰੋਮਣੀ ਅਕਾਲੀ ਦਲ ਸੁਖਦੇਵ ਸਿੰਘ ਢੀਡਸਾ ਅਤੇ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਡਸਾ ਦੇ ਹੁਕਮਾ ਅਨੁਸਾਰ 84 ਦੇ ਦੰਗਾ ਪੀੜਤਾ ਨੂੰ ਇੰਨਸਾਫ ਦਵਾਉਣ ਲਈ ਸਿੱਖ ਕੋਮ ਦੇ ਦੋਸ਼ੀਆ ਨੂੰ ਸਖਤ ਤੋ ਸਖਤ ਸਜਾਵਾਂ ਦੇਣ ਲਈ ਅੱਜ ਸਿੱਖ ਕੋਮ ਦੇ ਪੰਜ ਦੋਸ਼ੀਆ ਦੇ ਪੁੱਤਲੇ ਸਾੜੇ ਗਏ ਹਨ।ਉਹਨਾ ਕਿਹਾ ਕਿ ਸਿੱਖ ਕੋਮ ਵਿੱਚ ਰੋਸ ਹੈ ਕਿ 84 ਦੇ ਦੰਗਾਈਆਂ ਨੂੰ ਹੁਣ ਤੱਕ ਕੋਈ ਵੀ ਸਜਾ ਨਹੀ ਹੋਈ। ਸਮੁੱਚੀ ਕਾਂਗਰਸ ਪਾਰਟੀ ਪੰਜਾਬੀਆ ਦੀ ਦੁਸ਼ਮਣ ਹੈ ਕਿਉਕਿ ਜਗਦੀਸ ਟਾਈਟਲਰ ਅਤੇ ਸੱਜਣ ਕੁਮਾਰ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ ਇਸ ਲਈ ਅਸੀ ਅੱਜ ਇਹ ਪੁੱਤਲੇ ਸਾੜੇ ਹਨ। ਉਹਨਾ ਕਿਹਾ ਕਿ ਜੇਕਰ ਸਾਨੂੰ ਇੰਨਸਾਫ ਨਾ ਦਿੱਤਾ ਗਿਆ ਤਾਂ ਹੋਰ ਵੱਡੇ ਪੱਧਰ ਤੇ ਧਰਨੇ ਅਤੇ ਰੋਸ ਮੁਜਾਹਰੇ ਕੀਤੇ ਜਾਣਗੇ। ਇਸ ਮੌਕੇ  ਸਾਬਕਾ ਚੇਅਰਮੈਨ ਗੁਰਦੀਪ ਸਿੰਘ ਮਕੋਰੜ ਸਾਹਿਬ,ਨਗਰ ਪੰਚਾਇਤ ਦੇ ਪ੍ਰਧਾਨ ਭੀਮ ਸੈਨ ਗਰਗ,ਚੇਅਰਮੈਨ ਨਿਰਮਲ ਸਿੰਘ ਕੜੈਲ਼, ਵਾਸੂਦੇਵ ਮੂਣਕ ,ਸਰਕਲ ਪ੍ਰਧਾਨ ਯੂਥ ਅਕਾਲੀ ਦਲ ਰਾਮਪਾਲ ਸਿੰਘ ਸੁਰਜਨਭੈਣੀ, ,ਜਸਵਿੰਦਰ ਸਿੰਘ ਜਿਲ੍ਹਾ ਜਰਨਲ ਸਕੱਤਰ ,ਗੁਰਵਿੰਦਰ ਬਖੋਰਾ,ਰਣਵੀਰ ਚੋਟੀਆਂ ਤੋ ਇਲਾਵਾ ਭਾਰੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: