Wed. Dec 11th, 2019

“ਬੈਡ ਸਰਕਲ” ਦੋਗਾਣੇ ਨਾਲ ਚਰਚਾ ‘ਚ ਗਾਇਕ ਗੁਰਵਿੰਦਰ ਬਰਾੜ

“ਬੈਡ ਸਰਕਲ” ਦੋਗਾਣੇ ਨਾਲ ਚਰਚਾ ‘ਚ ਗਾਇਕ ਗੁਰਵਿੰਦਰ ਬਰਾੜ

ਮਸ਼ਹੂਰ ਪੰਜਾਬੀ ਗੀਤਕਾਰ ਅਤੇ ਗਾਇਕ ਗੁਰਵਿੰਦਰ ਬਰਾੜ ਦਾ ਨਾਂ ਕਿਸੇ ਖਾਸ ਜਾਣਕਾਰੀ ਦਾ ਮੁਹਤਾਜ਼ ਨਹੀਂ ਹੈ । ਗੁਰਵਿੰਦਰ ਬਰਾੜ ਦੀ ਗਾਇਕੀ ਵਿੱਚ ਹਮੇਸ਼ਾ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਸਰੋਕਾਰ ਮੌਜੂਦ ਰਹਿੰਦੇ ਹਨ । ਮਨੋਰੰਜਨ ਦੇ ਪੱਧਰ ਤੇ ਉਹ ਕਦੇ ਵੀ ਅਜਿਹਾ ਨਹੀਂ ਗਾਉਂਦਾ ਜਿਸ ਨਾਲ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੇ ਸਗੋਂ ਸੱਭਿਆਚਾਰਕ ਗੀਤਾਂ ਰਾਹੀਂ ਸ੍ਰੋਤਿਆਂ ਦੇ ਦਿਲਾਂ ਤੇ ਰਾਜ ਕਰਦਾ ਹੈ । ਉਸ ਦੀ ਗਾਇਕੀ ਸੱਚੀ ਮੁਹੱਬਤ ਨੂੰ ਪੇਸ਼ ਕਰਦੀ ਹੈ । ਕਦੇ ਵੀ ਲੱਚਰਤਾ ਵਾਲੇ ਗੀਤ ਗਾ ਕੇ ਗੁਰਵਿੰਦਰ ਬਰਾੜ ਰਿਸ਼ਤਿਆਂ ਦਾ ਘਾਣ‌ ਨਹੀਂ ਕਰਦਾ । ਸਮਾਜਿਕ ਬੁਰਾਈਆਂ ਨਾਲ ਗੁਰਵਿੰਦਰ ਹਿੱਕ ਠੋਕ ਕੇ ਗੱਲ ਕਰਦਾ ਹੈ ।

ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਵਿੱਚ ਵਿਲੱਖਣ ਸਥਾਨ ਹਾਸਲ ਕਰਨ ਵਾਲੇ ਗੁਰਵਿੰਦਰ ਦਾ ਜਨਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਪੈਂਦੇ ਪਿੰਡ ਮਹਾਂਬੱਧਰ ਵਿਖੇ ਪਿਤਾ ਸ. ਬਲਦੇਵ ਸਿੰਘ ਅਤੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਦੇ ਘਰ ਹੋਇਆ । ਗੁਰਵਿੰਦਰ ਨੇ ਮੁੱਢਲੀ ਪੜਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ । ਬਚਪਨ ਤੋਂ ਹੀ ਉਸ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ ।ਬੀ.ਐਸ.ਸੀ ਦੀ ਪੜਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਹਾਸਲ ਕਰਨ ਉਪਰੰਤ ਬੀ.ਐੱਡ ਦੀ ਪੜਾਈ ਖਾਲਸਾ ਕਾਲਜ ਮੁਕਤਸਰ ਤੋਂ ਕੀਤੀ । ਕਾਲਜ ਦੇ ਸਾਰੇ ਫੰਕਸ਼ਨਾਂ ਵਿੱਚ ਗੁਰਵਿੰਦਰ ਗਾਉਣ ਦਾ ਸ਼ੌਂਕ ਪੂਰਾ ਕਰਦਾ ਰਿਹਾ । ਗੁਰਵਿੰਦਰ ਬਰਾੜ ਨੇ ਕਾਲਜ ਵਿੱਚ ਸਭ ਤੋਂ ਪਹਿਲਾਂ ਗੀਤ ਅਜ਼ਾਦੀ ਦਿਵਸ ਮੌਕੇ ਗਾਇਆ । ਜਿਸ ਕਾਰਨ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ‌ ਨੇ ਉਸ ਦੀ ਗਾਇਕੀ ਦੀ ਖੂਬ‌ ਪ੍ਰਸੰਸ਼ਾ ਕੀਤੀ ।ਪੜਾਈ ਪੂਰੀ ਹੋਣ ਤੋਂ‌ ਬਾਅਦ ਉਸਨੂੰ‌ ਅਧਿਆਪਕ ਦੀ ਨੌਕਰੀ ਮਿਲ ਗਈ ।

ਸ਼ੁਰੂਆਤੀ ਸਫਰ ਗੁਰਵਿੰਦਰ ਬਰਾੜ ਨੇ ਗੀਤਕਾਰ ਵਜੋਂ ਸ਼ੁਰੂ ਕੀਤਾ । ਬਹੁਤ ਸਾਰੇ ਮਸ਼ਹੂਰ ਗਾਇਕਾਂ ਨੇ ਉਸ ਦੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ । ਜਿੰਨ੍ਹਾਂ ਵਿੱਚੋਂ ਗਾਇਕਾ ਰਾਣੀ ਰਣਦੀਪ, ਜੋਤੀ ਗਿੱਲ, ਤਾਨੀਆ ਗਿੱਲ, ਹਰਮਨਦੀਪ, ਸ਼ਾਇਰਾ ਖਾਨ, ਰੁਪਿੰਦਰ ਹਾਂਡਾ ਅਤੇ ਪ੍ਰੀਤ ਥਿੰਦ ਤੋਂ ਇਲਾਵਾ ਗਾਇਕ ਰਾਜ ਬਰਾੜ, ਧਰਮਪ੍ਰੀਤ, ਬਲਕਾਰ ਸਿੱਧੂ, ਨਿਰਮਲ ਸਿੱਧੂ, ਕੁਲਵਿੰਦਰ ਕੰਵਲ, ਹਰਿੰਦਰ ਸੰਧੂ, ਗਿੱਲ ਹਰਦੀਪ, ਜੀਤ ਜਗਜੀਤ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਸੁਰਜੀਤ ਭੁੱਲਰ ਅਤੇ ਨਵਜੀਤ ਸੰਧੂ ਆਦਿ ਕੁਝ ਯਾਦਗਾਰੀ ਗਾਇਕ ਹਨ । ਪ੍ਰਸਿੱਧ ਪੰਜਾਬੀ ਗੀਤਕਾਰ ਅਤੇ ਗਾਇਕ ਰਾਜ ਬਰਾੜ ਨੇ ਗੁਰਵਿੰਦਰ ਦੀ ਅੱਖ ਪਰਖ ਕੇ ਉਸ ਦੀ ਸਭ ਤੋਂ ਪਹਿਲੀ ਐਲਬਮ “ਉਸ ਕਮਲੀ ਦੀਆਂ ਯਾਦਾਂ” ਮਾਰਕਿਟ ਵਿੱਚ ਲਿਆਂਦੀ । ਜਿਸ ਤੋਂ ਬਾਅਦ ਗੁਰਵਿੰਦਰ ਬਰਾੜ ਨੇ ਵੱਖਰੀ ਪਹਿਚਾਣ ਹਾਸਲ ਕੀਤੀ। ਇਸ ਤੋਂ ਪਿੱਛੋਂ ਉਸ ਦੀਆਂ ‘ਫੁੱਟਬਾਲ’, ਅੱਖੀਆਂ ਦਾ ਪਾਣੀ, ਐਤਵਾਰ ਨਾਮੀਂ ਕਈ ਟੇਪਾਂ ਆਈਆਂ । 2010 ਵਿੱਚ ਆਈ ਐਲਬਮ “ਗੁੱਡ ਮਾਰਨਿੰਗ” ਨੇ ਗੁਰਵਿੰਦਰ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ । ਪੰਜਾਬ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੱਕ ਇਸ ਐਲਬਮ‌ ਨੇ ਧੱਕ ਜਮਾ ਦਿੱਤੀ । ਇਸ ਤੋਂ ਬਾਅਦ ਬਰਾੜ ਹਰ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਦੀ ਪਹਿਲੀ ਪਸੰਦ ਬਣ ਗਿਆ । ਪ੍ਰੋਗਰਾਮਾਂ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਉਸ ਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ ।ਇਸ ਪਿੱਛੋਂ ਗੁਰਵਿੰਦਰ ਬਰਾੜ ਦੀਆਂ ਕਈ ਟੇਪਾਂ ਜਿਵੇਂ ਕਿ ਰੌਂਗ ਨੰਬਰ, ਫੌਰਮੈਲਟੀਆਂ, ਦੇਸ਼ ਪੰਜਾਬ, ਖਾਮੋਸ਼ ਮੁਹੱਬਤ, ਸ਼ਿਵ ਦੀ ਕਿਤਾਬ, ਵਿਆਹ ਵਾਲਾ ਦਿਨ ਕਾਫੀ ਮਸ਼ਹੂਰ ਹੋਈਆਂ । ਸਮਾਜਿਕ ਕੁਰੀਤੀਆਂ ਨੂੰ ਦਰਸਾਊਂਦਾ ਗੀਤ “ਭਗਤ ਸਿੰਘ” ਨੂੰ ਸਰੋਤਿਆਂ‌ ਨੇ ਖੂਬ‌ ਪਸੰਦ ਕੀਤਾ । ਆਪਣੇ ਲਿਖੇ ਗੀਤਾਂ ਤੋ ਇਲਾਵਾ ਉਸ ਨੇ ਮਸ਼ਹੂਰ ਗੀਤਕਾਰ ਰਾਜ ਭੁੱਲਰ, ਰਾਜ ਸੁਖਰਾਜ, ਕੱਤਰ ਸੀਰੀਏ ਵਾਲਾ, ਪ੍ਰਲਾਦ ਬਰਾੜ ਅਤੇ ਮੱਟ ਸ਼ੇਰੋਂਵਾਲਾ ਦੇ ਵੀ ਗੀਤ ਗਾਏ ਹਨ । ਹਮੇਸ਼ਾ ਵਧੀਆ ਸ਼ਬਦਾਵਲੀ ਦੀ ਵਰਤੋਂ ਕਰਕੇ ਗੀਤਾਂ ਨੂੰ ਕਲਮਬੱਧ ਕਰਨ ਵਾਲੇ ਗੁਰਵਿੰਦਰ ਬਰਾੜ ਨੇ ਗਾਇਕੀ ਦੀ ਸਿੱਖਿਆ ਸ੍ਰੀ ਰਵੀ ਸ਼ਰਮਾ ਜੀ ਤੋਂ ਪ੍ਰਾਪਤ ਕੀਤੀ । ਦੇਸ਼ਾਂ- ਵਿਦੇਸ਼ਾਂ ਵਿੱਚ ਸ਼ੋਅ ਕਰਕੇ ਨਾਮ ਕਮਾਉਣ ਵਾਲੇ ਗੁਰਵਿੰਦਰ ਬਰਾੜ ਅੱਜਕੱਲ “ਬੈਡ ਸਰਕਲ” ਦੋਗਾਣੇ ਨਾਲ ਚਰਚਾ ਵਿੱਚ ਹਨ । ਦੋਗਾਣੇ ਵਿੱਚ ਉਸ ਦੇ ਨਾਲ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਨੇ ਆਵਾਜ਼ ਦਿੱਤੀ ਹੈ । ਜਿਸ ਨੂੰ ਸਾਰੀ ਦੁਨੀਆਂ ਵਿੱਚ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਪੈਰੀ ਪਰਗਟ
81461-02593

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: