ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਬੈਕਾਂ ’ਚ ਆਏ ਨਵੇਂ ਕੈਸ਼ ਅਤੇ ਵੰਡੇ ਕੈਸ਼ ਦਾ ਹਿਸਾਬ ਕਿਤਾਬ ਜਨਤਕ ਕਰਨ ਦੀ ਮੰਗ

ਬੈਕਾਂ ’ਚ ਆਏ ਨਵੇਂ ਕੈਸ਼ ਅਤੇ ਵੰਡੇ ਕੈਸ਼ ਦਾ ਹਿਸਾਬ ਕਿਤਾਬ ਜਨਤਕ ਕਰਨ ਦੀ ਮੰਗ

ਧੂਰੀ, 5 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ’ਚ 500 ਅਤੇ 1000 ਦੇ ਨੋਟ ਬੰਦ ਕਰਨ ਤੋਂ ਬਾਅਦ ਪੈਦੀ ਹੋਈ ਆਰਥਿਕ ਐਮਰਜੈਸੀ ਵਰਗੇ ਹਾਲਾਤਾਂ ਤੋਂ ਬਾਅਦ ਜਿਥੇ ਦੇਸ਼ ਭਰ ਦੇ ਆਮ ਲੋਕਾਂ ਨੂੰ ਆਪਣੀ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ, ਉਥੇ ਬੈਂਕਾਂ ਅੰਦਰ ਕਥਿਤ ਹੋ ਰਹੇ ਮਤਰੇਈ ਮਾਵਾਂ ਵਾਲੇ ਸਲੂਕ ਕਾਰਨ ਲੋਕਾਂ ਅਤੇ ਵਪਾਰੀਆਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਸਿਟੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਅਮਰਜੀਤ ਸਿੰਘ ਕੋਹਲੀ, ਸ੍ਰੀ ਰਾਮ ਪ੍ਰਚਾਰ ਕਲਾ ਮੰਚ ਧੂਰੀ ਦੇ ਪ੍ਰਧਾਨ ਅਸ਼ੋਕ ਕੁਮਾਰ ਅੱਗਰਵਾਲ, ਅੱਗਰਵਾਲ ਸਭਾ ਧੂਰੀ ਦੇ ਪ੍ਰਧਾਨ ਅਮਨਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬੈਂਕਾਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਬੈਂਕਾਂ ਨੂੰ 10 ਹਜਾਰ ਰੁਪੈ ਦੀ ਨਕਦੀ ਦੇਣ ਦੀਆਂ ਹਦਾਇਤਾਂ ਹਨ, ਪਰ ਬੈਂਕਾਂ ਵੱਲੋ ਸਿਰਫ ਦੋ ਹਜਾਰ ਰੁਪੈ ਦੀ ਨਕਦੀ ਵੀ ਕਈ ਕਈ ਦਿਨ ਕਈ ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਦਿੱਤੀ ਜਾ ਰਹੀ ਹੈ। ਉਨ੍ਹਾਂ ਬੈਂਕਾਂ ਦੀ ਕਾਰਜਗੁਜਾਰੀ ਤੇ ਸ਼ੰਕਾ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੀ ਇੱਕ ਬੈਂਕ ਮੈਨੇਜਰ ਵੱਲੋ ਕਥਿਤ ਤੌਰ ’ਤੇ ਪੈਸੇ ਲੈ ਕੇ ਬਦਲਣ ਦੀਆਂ ਨਸ਼ਰ ਹੋਈਆਂ ਖਬਰਾਂ ਤੋਂ ਬਾਅਦ ਉਨ੍ਹਾਂ ਨੂੰ ਇਹ ਸ਼ੱਕ ਹੋ ਗਿਆ ਹੈ ਕਿ ਬੈ ਵੱਲੋਂ ਆਪਣੇ ਸਿਫ਼ਾਰਸ ਅਤੇ ਹਿੱਤਾਂ ਦੀ ਪੂਰੀ ਕਰਦਿਆਂ ਅਜਿਹਾ ਕੁਝ ਕੀਤਾ ਜਾ ਰਿਹਾ ਹੈ। ਉਨ੍ਹਾਂ ਬੈਂਕਾਂ ’ਚ ਆਈ ਨਕਦੀ ਅਤੇ ਵੰਡੇ ਗਈ ਨਵੀਂ ਕਰੰਸੀ ਦੇ ਹਿਸਾਬ ਕਿਤਾਬ ਨੂੰ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਹੀ ਮਾਮਲੇ ’ਚ ਨਿਰਪੱਖਤਾ ਆ ਸਕਦੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੈਂਕਾਂ ’ਚ ਖੜ੍ਹਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਬਂੈਕਾਂ ਵੱਲੋਂ ੨ਨੌ ਕੈਸ਼” ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *

%d bloggers like this: