ਬੈਂਸ ਭਰਾਵਾਂ ਨੇ ਪੰਜਾਬ ਵਿਧਾਨ ਸਭਾ ‘ਚ ਸਪੀਕਰ ਵਿਰੁੱਧ ਕੀਤੀ ਨਾਅਰੇਬਾਜ਼ੀ

ss1

ਪੰਜਾਬ ਵਿਧਾਨ ਸਭਾ ‘ਚ ਕਾਂਗਰਸ ਵੱਲੋਂ ਪੇਸ਼ ਬੇਭਰੋਸਗੀ ਦਾ ਮਤਾ ਰੱਦ – ਕਾਂਗਰਸ ਨੇ ਸਦਨ ਦੀ ਕਾਰਵਾਈ ਦਾ ਕੀਤਾ ਬਾਈਕਾਟ

ਬੈਂਸ ਭਰਾਵਾਂ ਨੇ ਪੰਜਾਬ ਵਿਧਾਨ ਸਭਾ ‘ਚ ਸਪੀਕਰ ਵਿਰੁੱਧ ਕੀਤੀ ਨਾਅਰੇਬਾਜ਼ੀ

ਚੰਡੀਗੜ੍ਹ, 12 ਸਤੰਬਰ : ਪੰਜਾਬ ਵਿਧਾਨ ਸਭਾ ‘ਚ ਬਾਦਲ ਸਰਕਾਰ ਵਿਰੁੱਧ ਕਾਂਗਰਸ ਵੱਲੋਂ ਲਿਆਂਦੇ ਗਏ ਬੇਭਰੋਸਗੀ ਦੇ ਮਤੇ ਨੂੰ ਸੋਮਵਾਰ ਨੂੰ ਰੱਦ ਕਰ ਦਿੱਤਾ ਗਿਆ ਹੈ। ਸਦਨ ‘ਚ ਅੱਜ ਬੇਭਰੋਸਗੀ ਦੇ ਮਤੇ ‘ਤੇ ਵੋਟਿੰਗ ਕਰਵਾਈ ਗਈ ਕਿਉਂਕਿ ਪੰਜਾਬ ਵਿਧਾਨ ਸਭਾ ‘ਚ ਅਕਾਲੀ ਦਲ ਅਤੇ ਭਾਜਪਾ ਦੇ ਕੁੱਲ 71 ਵਿਧਾਇਕ ਹਨ, ਇਸ ਲਈ ਮਤੇ ਨੂੰ ਰੱਦ ਕਰਨ ਦੇ ਹੱਕ ਵਿਚ ਭਾਰੀ ਵੋਟਾਂ ਪਈਆਂ ਅਤੇ ਮਤੇ ਨੂੰ ਰੱਦ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਤੀਜੇ ਦਿਨ ਕਾਂਗਰਸ ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਫਜ਼ੀਫਾ ਨਹੀਂ ਦੇਣ ਦੇ ਮਾਮਲੇ ਨੂੰ ਲੈ ਕੇ ਜੰਮ ਕੇ ਹੰਗਾਮਾ ਕੀਤਾ।
ਜਦੋਂ ਬਾਦਲ ਸਰਕਾਰ ਮਾਮਲੇ ਨੂੰ ਲੈ ਕੇ ਕੋਈ ਗੱਲ ਸੁਣਨ ਲਈ ਰਾਜ਼ੀ ਨਹੀਂ ਹੋਈ ਤਾਂ ਕਾਂਗਰਸ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ।  ਇਸੇ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਸਪੀਕਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਬੈਂਸ ਭਰਾਵਾਂ ਵੱਲੋਂ ਬਾਦਲ ਪਰਿਵਾਰ ‘ਤੇ ਜ਼ਿਆਦਾ ਨਿਸ਼ਾਨਾ ਸੇਧਿਆ ਗਿਆ ਹੈ। ਸਿੱਧੂ ਦੀ ਅਗਵਾਈ ‘ਚ ਚੌਥੇ ਮੋਰਚੇ (ਆਵਾਜ਼-ਏ-ਪੰਜਾਬ) ਦਾ ਗਠਨ ਕਰ ਲਿਆ ਹੈ। ਇਹ ਦੋਵੇਂ ਵਿਧਾਇਕ ਵੀ ਸਦਨ ਵਿੱਚ ਆਪਣੀ ਹੋਦ ਦਰਸਾਉਣਾ ਚਾਹੁੰਦੇ ਹਨ।
ਵਰਣਨਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਸ਼ੁੱਕਰਵਾਰ ਨੂੰ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ ਸੀ। ਨਸ਼ਿਆਂ ਦੀ ਤਸਕਰੀ, ਕਾਨੂੰਨ ਵਿਵਸਥਾ ਦੀ ਵਿਗੜੀ ਹਾਲਤ, ਰੇਤਾ-ਬੱਜਰੀ ਦੀ ਕਾਲਾਬਾਜ਼ਾਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਖੇਤੀਬਾੜੀ ਸੰਕਟ ਆਦਿ ਪੰਜਾਬ ਦੇ ਭਖ਼ਦੇ ਮੁੱਦੇ ਹਨ। ਸਰਕਾਰ ਇਸ ਵਾਰੀ ਘਿਰੀ ਨਜ਼ਰ ਆ ਰਹੀ ਹੈ। ਇਸ ਵਾਰ ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ‘ਚ ਹੋਣ ਕਾਰਨ ਦੋਹੇਂ ਧਿਰਾਂ ਜ਼ੋਰ ਅਜ਼ਮਾਈ ਦੇ ਰੌਅ ਵਿੱਚ ਹਨ।

Share Button

Leave a Reply

Your email address will not be published. Required fields are marked *