ਬੈਂਸ ਭਰਾਵਾਂ ਤੇ ‘ਆਪ’ ਦੇ ਦਬਾਅ ਅੱਗੇ ਝੁਕੀ ਪੁਲਿਸ, ਕੇਸ ਦਰਜ

ss1

ਬੈਂਸ ਭਰਾਵਾਂ ਤੇ ‘ਆਪ’ ਦੇ ਦਬਾਅ ਅੱਗੇ ਝੁਕੀ ਪੁਲਿਸ, ਕੇਸ ਦਰਜ

ਬੈਂਸ ਭਰਾਵਾਂ ਤੇ 'ਆਪ' ਦੇ ਦਬਾਅ ਅੱਗੇ ਝੁਕੀ ਪੁਲਿਸ, ਕੇਸ ਦਰਜਬੀਤੇ ਕੱਲ੍ਹ ਸ਼ਹਿਰ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਵਿੱਚ ਲੋਕ ਇਨਸਾਫ ਪਾਰਟੀ ਤੇ ਕਾਂਗਰਸੀਆਂ ਵਿੱਚ ਟਕਰਾਅ ਤੋਂ ਬਾਅਦ ਪੁਲਿਸ ਨੇ ਅੱਜ ਕਾਂਗਰਸੀ ਨੇਤਾ ਵਿਰੁੱਧ ਕੇਸ ਦਰਜ ਕਰ ਲਿਆ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਤੇ ਆਮ ਆਦਮੀ ਪਾਰਟੀ ਨੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਘੇਰਾ ਪਾਉਣਾ ਸੀ। ਪੁਲਿਸ ਵੱਲੋਂ ਕੱਲ੍ਹ ਦੀ ਘਟਨਾ ਤੋਂ ਬਾਅਦ ਕਾਂਗਰਸੀ ਨੇਤਾ ਕੰਵਲਜੀਤ ਕੜਵਲ ਤੇ ਗੁਰਪ੍ਰੀਤ ਗੋਪੀ ਸਮੇਤ ਹੋਰਾਂ ‘ਤੇ ਕੇਸ ਦਰਜ ਹੋਣ ਤੋਂ ਬਾਅਦ ਪ੍ਰਦਰਸ਼ਨ ਵਾਪਸ ਲੈ ਲਿਆ ਗਿਆ।

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਦੀ ਧੱਕੇਸ਼ਾਹੀ ਸਹਿਨ ਨਹੀਂ ਕੀਤੀ ਜਾਵੇਗੀ ਤੇ ਅਸੀਂ ਕਾਂਗਰਸ ਦੇ ਇੱਕੀਆਂ ਦੇ ਇਕਵੰਜਾ ਮੋੜਾਂਗੇ। ਖਹਿਰਾ ਨੇ ਕਿਹਾ ਕਿ ਲੁਧਿਆਣਾ ਨਿਗਮ ਚੋਣਾਂ ਹੋਣ ਤਕ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸ਼ਹਿਰ ਵਿੱਚ ਹੀ ਰਹਿਣਗੇ।

ਸਿਮਰਨਜੀਤ ਬੈਂਸ ਨੇ ਪ੍ਰਦਰਸ਼ਨ ਲਈ ਇਕੱਠੇ ਹੋਏ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਤੇ ਚੋਣਾਂ ਵਿੱਚ ਧੱਕੇਸ਼ਾਹੀ ਬਰਦਾਸ਼ਤ ਨਾ ਕਰਨ ਦੀ ਗੱਲ ਵੀ ਕਹੀ। ਡੀ.ਸੀ.ਪੀ. ਅਸ਼ਵਨੀ ਕਪੂਰ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨੇ ਏ.ਡੀ.ਸੀ.ਪੀ. ਸਪੈਸ਼ਲ ਬ੍ਰਾਂਚ ਸੁਰੇਂਦਰ ਲਾਂਬਾ ਨੂੰ ਮਾਮਲੇ ਦੀ ਜਾਂਚ ਸੌਂਪੀ ਹੈ।

ਬੀਤੇ ਕੱਲ੍ਹ ਲੋਕ ਇਨਸਾਫ ਪਾਰਟੀ ਤੇ ਕਾਂਗਰਸ ਨੇ ਇੱਕ ਦੂਜੇ ‘ਤੇ ਹਮਲਾ ਕਰਨ ਦੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਸੁਖਪਾਲ ਖਹਿਰਾ ਤੇ ਬੈਂਸ ਭਰਾਵਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ। ਕਾਰਵਾਈ ਨਾ ਹੋਣ ‘ਤੇ ਅੱਜ ਬੈਂਸ ਭਰਾਵਾਂ ਤੇ ‘ਆਪ’ ਨੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਇਕੱਠਾ ਕੀਤਾ ਸੀ।

Share Button

Leave a Reply

Your email address will not be published. Required fields are marked *