ਬੈਂਗਲੁਰੂ ਵਿਚ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ‘ਚ ਲੋੜੀਂਦੇ ਏਜੰਟ ਨੇ ਕੀਤਾ ਆਤਮ ਸਮਰਪਣ

ss1

ਬੈਂਗਲੁਰੂ ਵਿਚ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ‘ਚ ਲੋੜੀਂਦੇ ਏਜੰਟ ਨੇ ਕੀਤਾ ਆਤਮ ਸਮਰਪਣ

ਟ੍ਰੈਵਲ ਏਜੰਟਾਂ ਵੱਲੋ ਬੈਂਗਲੁਰੂ ਵਿਚ ਕਤਲ ਕੀਤੇ ਗਏ ਪਿੰਡ ਕਲਿਆਣਪੁਰ ਨਿਵਾਸੀ ਨੌਜਵਾਨ ਸੁਰਿੰਦਰ ਪਾਲ ਸਿੰਘ ਪਾਲੀ ਦੇ ਕਤਲ ਮਾਮਲੇ ਵਿਚ ਲੋੜੀਂਦੇ ਦੋਸ਼ੀ ਟ੍ਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ।ਜਿੱਥੇ ਅਦਾਲਤ ਨੇ ਉਸਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜਦਿਆਂ ਟਾਂਡਾ ਪੁਲਸ ਦੇ ਹਵਾਲੇ ਕਰ ਦਿੱਤਾ। ਟਾਂਡਾ ਪੁਲਸ ਨੇ 15 ਜਨਵਰੀ ਨੂੰ ਬੈਂਗਲੁਰੂ ਵਿਚ ਪਾਲੀ ਦੇ ਕਤਲ ਤੋਂ ਪਹਿਲਾਂ ਉਸਦੇ ਸਾਲੇ ਗੋਬਿੰਦ ਸਿੰਘ ਦੇ ਬਿਆਨਾਂ ‘ਤੇ ਏਜੰਟ ਹਰਮਿੰਦਰ ਸਿੰਘ ਸ਼ੈਲੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਚੱਕ ਸ਼ਰੀਫ, ਜੇ. ਡੀ. ਪਟੇਲ, ਸੰਜੀਵ ਅਤੇ ਨਰੇਸ਼ ਪਟੇਲ ਆਦਿ ਖ਼ਿਲਾਫ਼ ਠੱਗੀ, ਅਗਵਾ, ਅਸਲਾ ਐਕਟ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਨੌਜਵਾਨ ਸੁਰਿੰਦਰ ਪਾਲ ਸਿੰਘ ਪਾਲੀ ਦੀ ਲਾਸ਼ 6 ਦਸੰਬਰ ਨੂੰ ਥਾਣਾ ਰਾਮ ਨਗਰ ਰੂਰਲ ਬੈਂਗਲੁਰੂ ਵਿਚ ਪੁਲਸ ਨੂੰ ਝਾੜੀਆਂ ਵਿਚੋਂ ਮਿਲੀ ਸੀ।ਪਾਲੀ ਦੇ ਕਤਲ ਤੋਂ ਬਾਅਦ ਟ੍ਰੈਵਲ ਏਜੰਟਾਂ ਦੇ ਇਸ ਗਿਰੋਹ ਵੱਲੋ ਸ਼ਿਕਾਰ ਹੋਏ ਅਨੇਕਾਂ ਲੋਕਾਂ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਬੇਹੱਦ ਵੱਡਾ ਹੋਣ ‘ਤੇ ਪੁਲਸ ਤੇ ਏਜੰਟਾਂ ਨੂੰ ਫੜਨ ਦਾ ਭਾਰੀ ਦਬਾਅ ਸੀ ਅਤੇ ਪੁਲਸ ਲਗਤਾਰ ਸ਼ੈਲੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਸੀ।
ਡੀ. ਐੱਸ. ਪੀ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਸ਼ੈਲੀ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਪੁਲਸ ਫੜ੍ਹੇ ਗਏ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਪਾਲੀ ਦੇ ਕਤਲ ਸੰਬੰਧੀ ਅਤੇ ਗਿਰੋਹ ਦੇ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਲਈ ਹਰੇਕ ਪਹਿਲੂ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਬੈਂਗਲੁਰੂ ਤੋਂ ਹੀ ਗੰਨ ਪੁਆਇੰਟ ਤੇ ਲੱਖਾਂ ਰੁਪਏ ਦੇਣ ਉਪਰੰਤ ਛੁੱਟ ਕੇ ਆਏ ਭੋਗਪੁਰ ਅਤੇ ਕਪੂਰਥਲਾ ਨਿਵਾਸੀ ਨੌਜਵਾਨਾਂ ਮਨੀ ਨਿਵਾਸੀ ਚੱਕ ਸ਼ਰੀਫ ਅਤੇ ਖੁਰਦਾ ਨਿਵਾਸੀ ਗੋਪੀ ਦੇ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕੇ ਇਨ੍ਹਾਂ ਲੋਕਾਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆ ਕੇ ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਬੈਂਗਲੁਰੂ ਪੁਲਸ ਦੀ ਮਦਦ ਨਾਲ ਜਾਂਚ ਕਰਦੇ ਹੋਏ ਸ਼ੈਲੀ ਤੋਂ ਬਾਅਦ ਪਾਲੀ ਦੇ ਸਾਰੇ ਕਾਤਲਾਂ ਨੂੰ ਗ੍ਰਿਫਤ ਵਿਚ ਲਿਆਂਦਾ ਜਾਵੇਗਾ ਅਤੇ ਪੁਲਸ ਸ਼ੈਲੀ ਰਾਹੀਂ ਟ੍ਰੈਵਲ ਏਜੰਟਾਂ ਦੇ ਨੈਟਵਰਕ ਦਾ ਪਤਾ ਲਗਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Share Button

Leave a Reply

Your email address will not be published. Required fields are marked *