ਬੈਂਕ ਵਿੱਚੋਂ ਧਨ ਰਾਸ਼ੀ ਲੈਣ ਲਈ ਲਾਇਨ ਵਿੱਚ ਲੱਗਾ ਵਿਅਕਤੀ ਬੇਹੋਸ਼ ਹੋ ਕੇ ਡਿੱਗਿਆ

ss1

ਬੈਂਕ ਵਿੱਚੋਂ ਧਨ ਰਾਸ਼ੀ ਲੈਣ ਲਈ ਲਾਇਨ ਵਿੱਚ ਲੱਗਾ ਵਿਅਕਤੀ ਬੇਹੋਸ਼ ਹੋ ਕੇ ਡਿੱਗਿਆ
ਬੈਂਕ ਵਿੱਚੋਂ ਧਨ ਰਾਸੀ ਨਾ ਮਿਲਣ ਤੇ ਲੋਕ ਬੇਹੱਦ ਪ੍ਰੁੇਸ਼ਾਨ

ਤਲਵੰਡੀ ਸਾਬੋ, 14 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸੀਂਗੋ ਮੰਡੀ ਦੀ ਸਟੇਟ ਬੈਂਕ ਆਫ ਪਟਿਆਲਾ ਵਿੱਚ ਇੱਕ ਵਿਅਕਤੀ ਆਪਣੀ ਹੀ ਧਨ ਰਾਸ਼ੀ ਲੈਣ ਆਇਆ ਜਸਵੰਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮਿਰਜੇਆਣਾ ਟੋਕਨ ਨੰ: 136 ਬੇਹੋਸ਼ ਹੋ ਕੇ ਡਿੱਗ ਪਿਆ ਜਿਸ ਨੂੰ ਲਾਈਨ ਵਿੱਚ ਖੜ੍ਹੇ ਹੋਰ ਵਿਅਕਤੀਆਂ ਨੇ ਮੁੱਢਲੀ ਸਹਾਇਤਾ ਦੇ ਕੇ ਬਚਾਇਆ।
ਇਸ ਸਬੰਧੀ ਭੀਮ ਸੈਨ ਸ਼ਰਮਾ, ਵੀਰਬਲ ਸਿੰਘ, ਬਿੱਕਰ ਸਿੰਘ ਨਥੇਹਾ ਨੇ ਦੱਸਿਆ ਕਿ ਨੋਟ ਬੰਦੀ ਤੇ 36ਵੇਂ ਦਿਨ ਵੀ ਖੇਤਰ ਦੇ ਲੋਕ ਸੀਂਗੋ ਮੰਡੀ ਦੀਆਂ ਬੈਂਕਾਂ ਵਿੱਚੋਂ ਆਪਣੀ ਹੀ ਧਨ ਰਾਸ਼ੀ ਨਾ ਮਿਲਣ ਤੇ ਬੇਹੱਦ ਪ੍ਰੇਸ਼ਾਨ ਹਨ। ਬੇਸ਼ੱਕ ਬੈਂਕ ਮੁਲਾਜਮ ਟੋਕਨ ਦੇ ਕੇ ਖਪਤਕਾਰਾਂ ਨੂੰ ਧਨ ਰਾਸ਼ੀ ਦੇ ਰਹੇ ਹਨ ਪਰ ਲੋਕਾਂ ਨੂੰ ਕਈ-ਕਈ ਦਿਨ ਬਗੈਰ ਧਨ ਰਾਸ਼ੀ ਤੋਂ ਮੁੜਨਾ ਪੈਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਕੋਲ ਲੋੜੀਂਦਾ ਸਮਾਨ ਲੈਣ ਨੂੰ ਵੀ ਧਨ ਰਾਸ਼ੀ ਸਮਾਪਤ ਹੋ ਚੁੱਕੀ ਹੈ ਤੇ ਉਨ੍ਹਾਂ ਨੂੰ ਆਪਣੀ ਹੀ ਰਕਮ ਲੈਣ ਲਈ ਖੱਜਲ ਖੁਆਰ ਹੋਣਾਂ ਪੈ ਰਿਹਾ ਹੈ ਜਿਸ ਲਈ ਉਨ੍ਹਾਂ ਪਟਿਆਲਾ ਬੈਂਕ ਦੀ ਇਸ ਬ੍ਰਾਂਚ ਵਿੱਚ ਜਿਆਦਾ ਧਨ ਰਾਸੀ ਭੇਜਣ ਦੀ ਮੰਗ ਕੀਤੀ ਹੈ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ।

Share Button

Leave a Reply

Your email address will not be published. Required fields are marked *