ਬੈਂਕ ਰਹੇ ਮਕਮੰਲ ਬੰਦ ਗ੍ਰਾਹਕ ਹੋਏ ਖਜਲ ਖੁਆਰ

ਬੈਂਕ ਰਹੇ ਮਕਮੰਲ ਬੰਦ ਗ੍ਰਾਹਕ ਹੋਏ ਖਜਲ ਖੁਆਰ

 ਬਠਿੰਡਾ (ਪਰਵਿੰਦਰ ਜੀਤ ਸਿੰਘ )ਦੇਸ਼ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਸਮਝੇ ਜਾਂਦੇ ਪਬਲਿਕ ਸੈਕਟਰ ਬੈਂਕ ਅਤੇ ਉਸਦੇ ਕਰਚਾਰੀ ਬੋਝ  ਅਤੇ ਨਮੋਸ਼ੀ ‘ਚੋਂ ਨਿਕਲਣ ਲਈ ਯੂਟਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ‘ਤੇ ਬੈਂਕਾਂ ‘ਚ ਦੋ ਦਿਨਾਂ ਹੜਤਾਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਇਹ ਹੜਤਾਲ ਉਨਾਂ ਆਪਣੀਆਂ  ਮੰਗਾਂ ਸਬੰਧੀ ਸਰਕਾਰ ਨੂੰ ਜਾਣੂ ਕਰਾਉਣ ਲਈ ਕੀਤੀ ਹੈ, ਜਿਵੇਂ ਕਿ ਕਿ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਪ੍ਰਤੱਖ ਜਾਂ ਅਪ੍ਰਤੱਖ ਨੀਤੀਆਂ ਜਿੰਨਾਂ ਨੂੰ ਪੂਰਾ ਕਰਨ ਲਈ ਬੈਂਕ ਮੁਲਾਜ਼ਮ ਆਪਣੇ ਮਿੱਥੇ ਸਮੇਂ ਤੋਂ ਵੱਧ 12 ਘੰਟੇ ਅਤੇ ਛੁੱਟੀ ਵਾਲੇ ਦਿਨ ਵੀ ਕੰਮ ਕਰਕੇ ਜਨ ਜਨ ਤੱਕ ਪਹੰਚਾਉਂਦੇ ਹਨ, ਜਿਸਦੇ ਇਨਾਮ ਵਜੋਂ ਪੰਜ ਸਾਲਾਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਵਾਧੇ ਦੀ ਗੱਲ ਆਉਂਦੀ ਹੈ, ਪਰ ਸਰਕਾਰ ਵੱਲੋਂ ਸਿਰਫ 2 ਫੀਸ਼ਦੀ ਵਾਧੇ ਦੀ ਪੇਸ਼ਕਸ ਕਰਕੇ ਉਨਾਂ ਨੂੰ ਜਲੀਲ ਕੀਤਾ ਜਾਂਦਾ ਹੈ, ਜਦਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 7 ਵੇਂ ਪੇਅ ਕਮਿਸ਼ਨ ਅਨੁਸਾਰ ਤਨਖਾਹ ‘ਚ ਕਰੀਬ 24 ਫੀਸਦੀ ਵਾਧਾ ਦਿੱਤਾ ਗਿਆ ਹੈ,ਸ਼ਰਮਾਏਦਾਰਾਂ ਨੂੰ ਦਿੱਤੇ ਗਏ ਕਰਜ਼ਿਆਂ ਦਾ ਖਰਾਬ ਹੋਣਾ ਅਤੇ ਉਸ ਤੋਂ ਬਾਅਦ ਬੈਂਕਾਂ ਨੂੰ ਉਕਤ ਕਰਜ਼ਿਆਂ ਦੀ ਉਗਰਾਹੀ ‘ਚ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣਾ, ਖਰਾਬ ਕਰਜੇ ਅਤੇ ਹੋਰ ਸਰਕਾਰੀ ਨੀਤੀਆਂ ਬੈੀਕਾਂ ਤੋਂ ਪੂਰੀਆਂ ਕਰਾਉਣ ਲਈ ਕੋਈ ਪੂੰਜੀ ਨਾ ਦੇਣਾ, ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬੈਂਕਾਂ ਦੇ ਲਾਇਸੰਸ ਵੰਡਣਾ, ਬੈਂਕ ਦੇ ਕਲਰਕ ਦੀ ਬੇਸਿਕ ਤਨਖਾਹ 11,000 ਜਦਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਨੀਅਮ ਬੇਸਿਕ ਪੇਅ 17,000 ਦੇਣਾ ਆਦਿ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਉਨਾਂ ਵੱਲੋਂ ਇਹ ਹੜਤਾਲ 30 ਅਤੇ 31 ਮਈ ਦੋ ਦਿਨ ਲਈ ਕੀਤੀ ਗਈ ਸੀ,ਪਰ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਦੋ ਦਿਨ ਬੈਂਕ  ਖੋਲਣ ਤੋਂ ਬਾਅਦ ਅਗਲੇ ਦੋ ਦਿਨ ਲਈ ਉਨਾਂ ਵੱਲੋਂ ਫਿਰ ਕੰਮ ਠੱਪ ਰੱਖਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: