ਬੈਂਕ ਮੈਨੇਜਰ ਨੇ ਕੀਤਾ ਕਰੋੜਾਂ ਦਾ ਘਪਲਾ; ਆੲਿਆ ਵਿਜੀਲੈਂਸ ਦੇ ਅੜੀਕੇ

ਬੈਂਕ ਮੈਨੇਜਰ ਨੇ ਕੀਤਾ ਕਰੋੜਾਂ ਦਾ ਘਪਲਾ, ਆੲਿਆ ਵਿਜੀਲੈਂਸ ਦੇ ਅੜੀਕੇ

ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਕੇਂਦਰੀ ਸਹਿਕਾਰੀ ਬੈਂਕ ਗੁਰਦਾਸਪੁਰ ਦੀ ਬਟਾਲਾ ਸਥਿਤ ਸ਼ਾਖਾ ਵਿਚ ਸਾਲ 2010 ਤੋਂ 2013 ਦੌਰਾਨ ਹੋਏ ਕਰੋੜਾਂਰੁਪਏ ਦੇ ਕਰਜਾ ਵੰਡ ਘਪਲੇ ਦਾ ਪਰਦਾਫਾਸ਼ ਕਰਦਿਆਂ ਬੈਂਕ ਦੇ ਜਿਲਾ ਮੈਨੇਜਰ, ਸ਼ਾਖਾ ਮੈਨੇਜਰ ਅਤੇ ਬੈਂਕ ਦੇ ਸਾਬਕਾ ਚੇਅਰਮੈਨ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਵਿਜੀਲੈਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਟਾਲਾ ਦੀ ਕੇਂਦਰੀ ਸਹਿਕਾਰੀ ਬੈਂਕ ਬ੍ਰਾਂਚ ਵਿਚ ਤਾਇਨਾਤ ਬਲਵਿੰਦਰ ਸਿੰਘਮੈਨੇਜਰ, ਸਰਬਜੀਤ ਸਿੰਘ ਜਿਲਾ ਮੈਨੇਜਰ ਅਤੇ ਬਲਬੀਰ ਸਿੰਘ ਸਾਬਕਾ ਚੇਅਰਮੈਨ ਵੱਲੋਂ ਸਾਲ 2010 ਤੋਂ 2013 ਦੌਰਾਨ ਜਾਅਲੀ ਦਸਤਾਵੇਜਾਂ ਦੇ ਅਧਾਰ ‘ਤੇ 50ਲਾਭਪਾਤਰੀਆਂ ਨੂੰ 25-25 ਲੱਖ ਰੁਪਏ ਕੁੱਲ਼ 12,30,00,000/- ਰੁਪਏ ਦਾ ਕਰਜਾ ਦੇ ਦਿੱਤਾ ਗਿਆ ਪਰ ਉਨਾਂ ਵੱਲੋ ਇਹ ਕਰਜਾ ਬੈਂਕ ਨੂੰ ਵਾਪਸ ਨਾ ਕਰਨ ਕਰਕੇ ਇਹ ਰਕਮ19,77,25,000/- ਰੁਪਏ ਹੋ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਉਕਤ ਕਰਜਿਆਂ ਤੋਂ ਇਲਾਵਾ ਉਕਤ ਦੋਸ਼ੀਆਂ ਦੀ ਮਿਲੀਭੁਗਤ ਨਾਲ 9 ਲਾਭਪਾਤਰੀਆਂ ਨੂੰ 40-40 ਲੱਖ ਰੁਪਏ ਦੇ ਡੇਅਰੀ ਕਰਜੇ ਜਾਅਲੀਰਿਪੋਰਟਾਂ ਦੇ ਅਧਾਰ ‘ਤੇ ਦੇ ਦਿੱਤੇ ਜਿਨਾਂ ਵਿਚ ਸਬੰਧਤ ਲਾਭਪਾਤਰੀਆਂ ਦੀਆਂ ਬੈਂਕ ਦੀ ਹੱਦ ਤੋਂ ਬਾਹਰ ਦੀਆਂ ਜਾਇਦਾਦਾਂ ਨੂੰ ਗਿਰਵੀ ਰੱਖਕੇ ਕਰਜੇ ਮਨਜੂਰ ਕੀਤੇ ਗਏ। ਇਹਨਾਂਦੋਸ਼ੀਆਂ ਵੱਲੋਂ ਕਈ ਵਿਅਕਤੀਆਂ ਨੂੰ 4 ਕਿਸਮ ਦੇ ਕਰਜੇ, ਜਿਨਾਂ ਵਿਚ ਜਾਇਦਾਦ ਬਦਲੇ ਕਰਜਾ, ਡੇਅਰੀ ਕਰਜਾ, ਮਜਾਨ ਉਸਾਰੀ ਕਰਜਾ, ਵਾਹਨ ਕਰਜਾ, ਦਿੱਤੇ ਹੋਏ ਹਨ।

ਉਨਾਂ ਦੱਸਿਆ ਕਿ ਸਾਬਕਾ ਚੇਅਰਮੈਨ ਬਲਬੀਰ ਸਿੰਘ ਵੱਲੋ ਆਪਣੀਆਂ ਜਾਇਦਾਦਾਂ ਆਪਣੇ ਜਾਣਕਾਰਾਂ ਦੇ ਨਾਮ ਕਰਕੇ ਵੱਡੇ ਪੱਧਰ ‘ਤੇ ਕਰਜੇ ਹਾਸਲ ਕੀਤੇ ਗਏ ਜਦਕਿਗਿਰਵੀ ਰੱਖੀਆਂ ਜਾਇਦਾਦਾਂ ਬੈਂਕ ਦੇ ਨਾਮ ਉਪਰ ਆੜ ਰਹਿਣ ਨਹੀਂ ਹੋਈਆਂ ਹਨ। ਇਹਨਾਂ ਵਿੱਚੋਂ ਕਈ ਲਾਭਪਾਤਰੀ ਆਪਣੇ ਦਿੱਤੇ ਪਤਿਆਂ ‘ਤੇ ਵੀ ਨਹੀਂ ਰਹਿੰਦੇ ਹਨ ਅਤੇ ਨਾਂ ਹੀਇਹ ਲਾਭਪਾਤਰੀ ਕਰਜੇ ਲੈਣ ਦੀ ਹੈਸੀਅਤ ਰੱਖਦੇ ਹਨ।

ਬੁਲਾਰੇ ਨੇ ਦੱਸਿਆ ਕਿ ਇਸ ਘਪਲੇਬਾਜੀ ਵਿਚ ਸ਼ਾਮਲ ਉਕਤ ਤਿੰਨੇ ਦੋਸ਼ੀਆਂ ਸਮੇਤ ਬੈਂਕ ਦੇ ਹੋਰ ਅਧਿਕਾਰੀਆਂ/ਕਰਚਾਰੀਆਂ ਅਤੇ ਲਾਭਪਾਤਰੀਆਂ ਖਿਲਾਫ਼ ਵਿਜੀਲੈਂਸਬਿਉਰੋ ਦੇ ਅੰਮ੍ਰਿਤਸਰ ਥਾਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: